ਪ੍ਰਿਅੰਕਾ ਚੋਪੜਾ ਕਿਸ ਗੱਲ ਨੂੰ ਲੈ ਕੇ ਹੈ ਨਾਖੁਸ਼?

Thursday, Jul 30, 2015 - 10:36 PM (IST)

ਪ੍ਰਿਅੰਕਾ ਚੋਪੜਾ ਕਿਸ ਗੱਲ ਨੂੰ ਲੈ ਕੇ ਹੈ ਨਾਖੁਸ਼?
ਲਾਸ ਏਂਜਲਸ- ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਆਪਣੀ ਫਿਲਮ ''ਬਾਜੀਰਾਓ ਮਸਤਾਨੀ'' ਤੇ ਸ਼ਾਹਰੁਖ ਖਾਨ ਦੀ ਫਿਲਮ ''ਦਿਲਵਾਲੇ'' ਦੇ ਇਕੋ ਸਮੇਂ ਕ੍ਰਿਸਮਸ ''ਤੇ ਰਿਲੀਜ਼ ਹੋਣ ਨੂੰ ਲੈ ਕੇ ਨਾਖੁਸ਼ੀ ਜ਼ਾਹਿਰ ਕੀਤੀ। ਸੰਜੇ ਲੀਲਾ ਭੰਸਾਲੀ ਨਿਰਦੇਸ਼ਿਤ ਬਾਜੀਰਾਓ ਮਸਤਾਨੀ ਦਾ 18 ਦਸੰਬਰ ਨੂੰ ਰੋਹਿਤ ਸ਼ੈੱਟੀ ਦੀ ਪਰਿਵਾਰਕ ਮਨੋਰੰਜਨ ਫਿਲਮ ਦਿਲਵਾਲੇ ਨਾਲ ਮੁਕਾਬਲਾ ਹੋਵੇਗਾ। ਬਾਜੀਰਾਓ ਮਸਤਾਨੀ ਮਰਾਠਾ ਪੇਸ਼ਵਾ ਬਾਜੀਰਾਓ ਪ੍ਰਥਮ ਦੀ ਪ੍ਰੇਮ ਕਹਾਣੀ ਹੈ। ਇਸ ਫਿਲਮ ''ਚ ਰਣਵੀਰ ਸਿੰਘ ਬਾਜੀਰਾਓ ਪ੍ਰਥਮ ਦੇ ਕਿਰਦਾਰ ''ਚ ਹਨ, ਜਦਕਿ ਪ੍ਰਿਅੰਕਾ ਉਸ ਦੀ ਪਹਿਲੀ ਪਤਨੀ ਦੀ ਭੂਮਿਕਾ ''ਚ ਹੈ। ਉਨ੍ਹਾਂ ਦੀ ਦੂਜੀ ਪਤਨੀ ਦੀ ਭੂਮਿਕਾ ''ਚ ਦੀਪਿਕਾ ਪਾਦੁਕੋਣ ਹੈ।
ਦਿਲਵਾਲੇ ਨਾਲ ਟਕਰਾਅ ਟਾਲਣ ਲਈ ਫਿਲਮ ਦੇ ਰਿਲੀਜ਼ ਦੀ ਤਰੀਕ ਬਦਲਣ ਬਾਰੇ ਪੁੱਛੇ ਜਾਣ ''ਤੇ ਪ੍ਰਿਅੰਕਾ ਨੇ ਕਿਹਾ ਕਿ ਦੁੱਖ ਵਾਲੀ ਗੱਲ ਹੈ ਕਿ ਇਹ ਉਸ ਦੇ ਹੱਥ ''ਚ ਨਹੀਂ ਹੈ। ਦਿਲਵਾਲੇ ''ਚ ਸ਼ਾਹਰੁਖ ਖਾਨ ਤੇ ਕਾਜੋਲ 2010 ਦੀ ਫਿਲਮ ਮਾਈ ਨੇਮ ਇਜ਼ ਖਾਨ ਤੋਂ ਬਾਅਦ 5 ਸਾਲਾਂ ਬਾਅਦ ਇਕੱਠੇ ਨਜ਼ਰ ਆ ਰਹੇ ਹਨ।

Related News