ਸੁਨੀਲ ਸ਼ੈੱਟੀ ਨੇ ਹਾਲੇ ਤੱਕ ਕਿਉਂ ਨਹੀਂ ਦੇਖੀ ਪੁੱਤਰ ਦੀ ਫਿਲਮ ''ਬਾਰਡਰ 2''? ਕਾਰਨ ਜਾਣ ਹੋ ਜਾਓਗੇ ਹੈਰਾਨ

Friday, Jan 30, 2026 - 11:22 AM (IST)

ਸੁਨੀਲ ਸ਼ੈੱਟੀ ਨੇ ਹਾਲੇ ਤੱਕ ਕਿਉਂ ਨਹੀਂ ਦੇਖੀ ਪੁੱਤਰ ਦੀ ਫਿਲਮ ''ਬਾਰਡਰ 2''? ਕਾਰਨ ਜਾਣ ਹੋ ਜਾਓਗੇ ਹੈਰਾਨ

ਮੁੰਬਈ - ਜੇਪੀ ਦੱਤਾ ਦੀ 1997 ਦੀ ਮਸ਼ਹੂਰ ਫਿਲਮ 'ਬਾਰਡਰ' 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਸੁਨੀਲ ਸ਼ੈੱਟੀ ਨੇ ਹਾਲੇ ਤੱਕ ਆਪਣੇ ਪੁੱਤਰ ਅਹਾਨ ਸ਼ੈੱਟੀ ਦੀ ਨਵੀਂ ਫਿਲਮ 'ਬਾਰਡਰ 2' ਨਹੀਂ ਦੇਖੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਫਿਲਮ ਦੇ ਪ੍ਰੀਮੀਅਰ ਦੌਰਾਨ ਸੁਨੀਲ ਸ਼ੈੱਟੀ ਆਪਣੇ ਪੁੱਤਰ ਨੂੰ ਸਪੋਰਟ ਕਰਨ ਲਈ ਉੱਥੇ ਮੌਜੂਦ ਸਨ, ਪਰ ਉਹ ਖੁਦ ਥੀਏਟਰ ਦੇ ਅੰਦਰ ਜਾਣ ਦੀ ਬਜਾਏ ਸਾਢੇ ਤਿੰਨ ਘੰਟੇ ਬਾਹਰ ਹੀ ਬੈਠੇ ਰਹੇ।

ਕੀ ਹੈ ਫਿਲਮ ਨਾ ਦੇਖਣ ਦੀ ਵਜ੍ਹਾ?
ਸੁਨੀਲ ਸ਼ੈੱਟੀ ਨੇ ਇਕ ਇੰਟਰਵਿਊ ਵਿਚ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਅਹਾਨ ਦੀ ਸਫਲਤਾ ਲਈ ਇਕ ਨਿੱਜੀ ਮੰਨਤ ਮੰਗੀ ਹੈ। ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ 'ਬਾਰਡਰ 2' ਦੁਨੀਆ ਭਰ 'ਚ 500 ਕਰੋੜ ਰੁਪਏ ਦੀ ਕਮਾਈ ਨਹੀਂ ਕਰ ਲੈਂਦੀ, ਉਹ ਇਸ ਫਿਲਮ ਦਾ ਇਕ ਵੀ ਫ੍ਰੇਮ ਨਹੀਂ ਦੇਖਣਗੇ। ਸੁਨੀਲ ਸ਼ੈੱਟੀ ਨੇ ਸਪੱਸ਼ਟ ਕੀਤਾ ਕਿ ਇਹ ਕੋਈ ਹੰਕਾਰ ਦੀ ਗੱਲ ਨਹੀਂ ਹੈ, ਸਗੋਂ ਉਨ੍ਹਾਂ ਦੀ ਇਕ ਸ਼ਰਧਾ ਹੈ।

ਜਿੱਥੇ ਸੁਨੀਲ ਸ਼ੈੱਟੀ ਬਾਹਰ ਬੈਠ ਕੇ ਲੋਕਾਂ ਨੂੰ ਮਿਲ ਰਹੇ ਸਨ, ਉੱਥੇ ਹੀ ਉਨ੍ਹਾਂ ਦੀ ਪਤਨੀ  ਮਾਨਾ ਸ਼ੈੱਟੀ, ਬੇਟੀ ਅਥੀਆ ਸ਼ੈੱਟੀ ਅਤੇ ਦਾਮਾਦ ਕੇ.ਐੱਲ. ਰਾਹੁਲ ਨੇ ਅਹਾਨ ਦੇ ਨਾਲ ਫਿਲਮ ਦਾ ਆਨੰਦ ਮਾਣਿਆ। ਸੁਨੀਲ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਜਿਸ ਨੇ ਵੀ ਫਿਲਮ ਦੇਖੀ ਹੈ, ਉਹ ਅਹਾਨ ਦੇ ਕੰਮ ਦੀ ਤਾਰੀਫ਼ ਕਰ ਰਿਹਾ ਹੈ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਫਿਲਮ ਜਲਦ ਹੀ 500 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ।

ਜਾਣਕਾਰੀ ਅਨੁਸਾਰ, ਅਨੁਰਾਗ ਸਿੰਘ ਦੁਆਰਾ ਨਿਰਦੇਸ਼ਿਤ 'ਬਾਰਡਰ 2' ਨੇ ਗਣਤੰਤਰ ਦਿਵਸ ਦੇ ਵੀਕੈਂਡ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ। ਛੇ ਦਿਨਾਂ ਦੇ ਅੰਦਰ ਫਿਲਮ ਦਾ ਕੁੱਲ ਭਾਰਤੀ ਨੈੱਟ ਕਲੈਕਸ਼ਨ 213 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਸੁਨੀਲ ਸ਼ੈੱਟੀ ਨੇ ਕਿਹਾ ਕਿ ਜਿਸ ਦਿਨ ਟੀਚਾ ਪੂਰਾ ਹੋ ਜਾਵੇਗਾ, ਉਹ ਸੰਨੀ ਦਿਓਲ, ਵਰੁਣ ਧਵਨ ਅਤੇ ਆਪਣੇ ਪੂਰੇ ਪਰਿਵਾਰ ਨਾਲ ਮਿਲ ਕੇ ਇਹ ਫਿਲਮ ਜ਼ਰੂਰ ਦੇਖਣਗੇ।


author

Sunaina

Content Editor

Related News