ਕੰਗਨਾ ਕਿਉਂ ਨਹੀਂ ਹੋਈ ਅਨੰਤ- ਰਾਧਿਕਾ ਦੇ ਵਿਆਹ ''ਚ ਸ਼ਾਮਲ?

Sunday, Aug 25, 2024 - 01:05 PM (IST)

ਕੰਗਨਾ ਕਿਉਂ ਨਹੀਂ ਹੋਈ ਅਨੰਤ- ਰਾਧਿਕਾ ਦੇ ਵਿਆਹ ''ਚ ਸ਼ਾਮਲ?

ਮੁੰਬਈ- ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਨੇ ਆਪਣੀ ਮੰਗੇਤਰ ਰਾਧਿਕਾ ਮਰਚੈਂਟ ਨਾਲ 12 ਜੁਲਾਈ ਨੂੰ ਵਿਆਹ ਕੀਤਾ ਹੈ। ਇਸ ਮੌਕੇ 'ਤੇ ਬਾਲੀਵੁੱਡ ਤੇ ਹਾਲੀਵੁੱਡ ਦੇ ਕਈ ਸਿਤਾਰੇ ਮੌਜੂਦ ਸਨ ਪਰ ਇੰਡਸਟਰੀ ਦੀ ਕੁਈਨ ਅਦਾਕਾਰਾ ਕੰਗਨਾ ਰਣੌਤ ਵਿਆਹ 'ਚ ਸ਼ਾਮਲ ਨਹੀਂ ਹੋਈ। ਹੁਣ ਕਰੀਬ ਡੇਢ ਮਹੀਨੇ ਬਾਅਦ ਅਦਾਕਾਰਾ ਨੇ ਖੁਦ ਦੱਸਿਆ ਹੈ ਕਿ ਉਹ ਵਿਆਹ 'ਚ ਸ਼ਾਮਲ ਕਿਉਂ ਨਹੀਂ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ -Jasmine Sandlas ਨੇ ਥਾਇਲੈਂਡ 'ਚ ਮਸਤੀ ਕਰਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਸਿਧਾਰਥ ਕਾਨਨ ਨਾਲ ਇੱਕ ਇੰਟਰਵਿਊ 'ਚ ਕੰਗਨਾ ਰਣੌਤ ਨੇ ਖੁਲਾਸਾ ਕੀਤਾ ਕਿ ਉਹ ਅਨੰਤ ਅੰਬਾਨੀ ਦੇ ਵਿਆਹ 'ਚ ਸ਼ਾਮਲ ਕਿਉਂ ਨਹੀਂ ਹੋਈ। ਅਦਾਕਾਰਾ ਨੇ ਦੱਸਿਆ ਕਿ ਅਨੰਤ ਨੇ ਖੁਦ ਉਸ ਨੂੰ ਫੋਨ ਕਰਕੇ ਵਿਆਹ ਦਾ ਸੱਦਾ ਦਿੱਤਾ ਸੀ ਪਰ ਉਨ੍ਹਾਂ ਦਿਨਾਂ 'ਚ ਉਨ੍ਹਾਂ ਦੇ ਘਰ ਵੀ ਵਿਆਹ ਦਾ ਫੰਕਸ਼ਨ ਸੀ।ਕੰਗਨਾ ਰਣੌਤ ਨੇ ਕਿਹਾ, 'ਮੈਨੂੰ ਅਨੰਤ ਅੰਬਾਨੀ ਦਾ ਕਾਲ ਆਇਆ ਸੀ,ਉਹ ਬਹੁਤ ਪਿਆਰਾ ਲੜਕਾ ਹੈ। ਉਹ ਮੈਨੂੰ ਕਹਿੰਦਾ ਹੈ ਕਿ ਤੁਸੀਂ ਮੇਰੇ ਵਿਆਹ 'ਚ  ਜ਼ਰੂਰ ਆਓ। ਮੈਂ ਕਿਹਾ ਦੇਖੋ ਮੇਰੇ ਘਰ ਵਿਆਹ ਚੱਲ ਰਿਹਾ ਹੈ। ਇਹ ਸ਼ੁਭ ਤਾਰੀਖ ਸੀ। ਵੈਸੇ ਵੀ ਮੈਂ ਅਜਿਹੇ ਫਿਲਮੀ ਵਿਆਹਾਂ ਵਿੱਚ ਜਾਣ ਤੋਂ ਪਰਹੇਜ਼ ਕਰਦੀ ਹਾਂ ਪਰ ਫਿਰ ਵੀ, ਮੈਂ ਉਸਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News