ਪੀ. ਐੱਮ ਮੋਦੀ ਤੇ ਇੰਦਰਾ ਗਾਂਧੀ ''ਚੋਂ ਜ਼ਿਆਦਾ ਸ਼ਕਤੀਸ਼ਾਲੀ ਕੌਣ? ਅਜੇ ਦੇਵਗਨ ਨੇ ਦਿੱਤਾ ਇਹ ਜਵਾਬ
Wednesday, Aug 18, 2021 - 10:12 AM (IST)
ਮੁੰਬਈ (ਬਿਊਰੋ) - ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਆਪਣੀ ਫ਼ਿਲਮ 'ਭੁਜ: ਦਿ ਪ੍ਰਾਈਡ ਆਫ ਇੰਡੀਆ' ਨੂੰ ਲੈ ਕੇ ਚਰਚਾ 'ਚ ਹਨ। ਦਰਸ਼ਕਾਂ ਨੂੰ ਫ਼ਿਲਮ ਬਾਰੇ ਰਲਵਾਂ-ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਹਾਲ ਹੀ 'ਚ ਉਨ੍ਹਾਂ ਇੱਕ ਇੰਟਰਵਿਊ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। ਇੰਟਰਵਿਊ ਦੌਰਾਨ ਉਨ੍ਹਾਂ ਨੂੰ ਪੁੱਛਿਆ ਗਿਆ, "1971 'ਚ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਸੀ। ਅਸੀਂ ਉਨ੍ਹਾਂ ਦੀ ਅਗਵਾਈ 'ਚ ਕਿੰਨੀ ਵੱਡੀ ਸਫਲਤਾ ਪ੍ਰਾਪਤ ਕੀਤੀ ਅਤੇ ਅੱਜ ਤੱਕ ਇੰਡੀਆ ਇਸ ਦਾ ਜਸ਼ਨ ਮਨਾਉਂਦਾ ਹੈ। ਫਿਰ ਬਾਅਦ 'ਚ ਅਸੀਂ ਦੇਖਿਆ ਕਿ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਉੜੀ 'ਚ ਸਰਜੀਕਲ ਸਟਰਾਈਕ ਹੋਈ। ਸਰਜੀਕਲ ਸਟਰਾਈਕ ਦੀ ਅਗਵਾਈ ਪੀ. ਐੱਮ. ਨਰਿੰਦਰ ਮੋਦੀ ਨੇ ਕੀਤੀ ਸੀ। ਤੁਹਾਡੇ ਮੁਤਾਬਕ ਵਧੇਰੇ ਸ਼ਕਤੀਸ਼ਾਲੀ ਕੌਣ ਸੀ?''
ਇੱਥੇ ਦੇਖੋ ਫ਼ਿਲਮ ਦਾ ਟਰੇਲਰ :-
ਇਸ ਸਵਾਲ ਦੇ ਜਵਾਬ 'ਤੇ ਅਜੇ ਦੇਵਗਨ ਨੇ ਕਿਹਾ, "ਤੁਸੀਂ ਦੋਵਾਂ ਦੀ ਤੁਲਨਾ ਨਹੀਂ ਕਰ ਸਕਦੇ। ਇੰਦਰਾ ਗਾਂਧੀ ਨੇ ਉਸ ਸਮੇਂ ਜੋ ਕੀਤਾ ਉਹ ਸਹੀ ਸੀ ਅਤੇ ਜੋ ਪੀ. ਐੱਮ. ਮੋਦੀ ਹੁਣ ਕਰ ਰਹੇ ਹਨ ਉਹ ਵੀ ਸਹੀ ਹੈ। ਦੋਵਾਂ ਦੇ ਸ਼ਾਸਨ ਦੌਰਾਨ ਹਾਲਾਤ ਵੱਖਰੇ ਸਨ।"
ਇਸ ਤੋਂ ਬਾਅਦ ਅਜੇ ਨੇ ਮਾਮਲੇ ਨੂੰ ਅੱਗੇ ਵਧਾਉਂਦੇ ਕਿਹਾ ਕਿ ਜੇਕਰ ਅਜਿਹੀ ਸਥਿਤੀ ਦਿੱਤੀ ਜਾਂਦੀ ਹੈ ਅਤੇ ਦੋ ਲੋਕਾਂ ਨੂੰ ਇਸ 'ਚ ਸ਼ਾਮਲ ਕੀਤਾ ਜਾਵੇ। ਉਸ ਤੋਂ ਬਾਅਦ ਤੁਸੀਂ ਪੁੱਛ ਸਕਦੇ ਹੋ ਕਿ ਕਿਸ ਨੇ ਬਿਹਤਰ ਕੀਤਾ ਪਰ ਹੁਣ ਸਥਿਤੀ ਬਿਲਕੁਲ ਵੱਖਰੀ ਹੈ।