ਬਰਿੰਦਰ ਢੈਪਈ, ਦਿਲਪ੍ਰੀਤ ਵਿਰਕ ਤੇ ਜੈਸਮੀਨ ਅਖ਼ਤਰ ਦਾ ਗੀਤ ‘Who Are You’ ਰਿਲੀਜ਼ (ਵੀਡੀਓ)
Saturday, Jan 14, 2023 - 02:13 PM (IST)
ਚੰਡੀਗੜ੍ਹ (ਬਿਊਰੋ)– ਬਰਿੰਦਰ ਢੈਪਈ, ਦਿਲਪ੍ਰੀਤ ਵਿਰਕ ਤੇ ਜੈਸਮੀਨ ਅਖ਼ਤਰ ਦਾ ਗੀਤ ‘Who Are You’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਯੂਟਿਊਬ ’ਤੇ ਢੈਪਈ ਵਿਰਕ ਦੇ ਚੈਨਲ ਹੇਠ ਰਿਲੀਜ਼ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਟਾਪ 10 Highest Streamed Rappers ਦੀ ਲਿਸਟ 'ਚ ਸਿੱਧੂ ਨੇ ਡਰੇਕ ਨੂੰ ਪਛਾੜ ਹਾਸਲ ਕੀਤਾ ਵੱਡਾ ਮੁਕਾਮ
ਗੀਤ ਨੂੰ ਯੂਟਿਊਬ ’ਤੇ ਢਾਈ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਨੂੰ ਸੰਗੀਤ ਵਿਕ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਲਵ ਚਾਣਨਕੇ ਨੇ ਲਿਖੇ ਹਨ।
ਗੀਤ ਦੀ ਵੀਡੀਓ ਬੌਰਨਸਟਾਰ ਫ਼ਿਲਮਜ਼ ਵਲੋਂ ਬਣਾਈ ਗਈ ਹੈ। ਗੀਤ ’ਚ ਫੀਮੇਲ ਲੀਡ ਵਜੋਂ ਖ਼ੁਸ਼ੀ ਵਰਮਾ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਬਰਿੰਦਰ ਤੇ ਦਿਲਪ੍ਰੀਤ ਇਸ ਤੋਂ ਪਹਿਲਾਂ ‘ਵਨਸ ਅਗੇਨ’, ‘2 ਨੰਬਰੀ’ ਤੇ ‘ਈ. ਕਿਊ.’ ਵਰਗੇ ਗੀਤ ਗਾ ਚੁੱਕੇ ਹਨ, ਜੋ ਢੈਪਈ ਵਿਰਕ ਦੇ ਹੀ ਯੂਟਿਊਬ ਚੈਨਲ ’ਤੇ ਦੇਖੇ ਜਾ ਸਕਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।