ਜਦੋਂ ਸੰਨੀ ਦਿਓਲ ਨੇ ਅਦਾਕਾਰਾ ਸ਼੍ਰੀਦੇਵੀ ਬਾਰੇ ਆਖੀ ਇਹ ਗੱਲ, ਵਇਰਲ ਹੋਈ 1984 ਦੀ ਪੁਰਾਣੀ ਵੀਡੀਓ

Thursday, Jul 01, 2021 - 10:16 AM (IST)

ਜਦੋਂ ਸੰਨੀ ਦਿਓਲ ਨੇ ਅਦਾਕਾਰਾ ਸ਼੍ਰੀਦੇਵੀ ਬਾਰੇ ਆਖੀ ਇਹ ਗੱਲ, ਵਇਰਲ ਹੋਈ 1984 ਦੀ ਪੁਰਾਣੀ ਵੀਡੀਓ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਨੀ ਦਿਓਲ ਦਾ ਇਕ ਪੁਰਾਣਾ ਇੰਟਰਵਿਊ ਇਨ੍ਹੀਂ ਦਿਨੀਂ ਕਾਫ਼ੀ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਇੰਟਰਵਿਊ ਸਾਲ 1984 ਦੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਇੰਟਰਵਿਊ ਸੰਨੀ ਦੀ ਫ਼ਿਲਮ 'ਜੋਸ਼ਿਲੇ' ਦੇ ਸੈੱਟ 'ਤੇ ਲਈ ਗਈ ਸੀ। ਇਸ ਇੰਟਰਵਿਊ ਦੇ ਵਾਇਰਲ ਹੋਣ ਦਾ ਕਾਰਨ ਇਹ ਹੈ ਕਿ ਸੰਨੀ ਆਪਣੀ ਫ਼ਿਲਮ ਦੇ ਕਲਾਕਾਰਾਂ ਸ਼੍ਰੀਦੇਵੀ ਅਤੇ ਅਨਿਲ ਕਪੂਰ ਬਾਰੇ ਗੱਲ ਕਰ ਰਹੇ ਹਨ। ਇਹ ਉਹੀ ਦੌਰ ਹੈ ਜਦੋਂ ਸੰਨੀ ਨੇ ਡੈਬਿਊ ਦੀ ਸ਼ੁਰੂਆਤ ਵਿਚ ਹੀ ਧਮਾਕਾ ਕਰ ਦਿੱਤਾ ਸੀ ਪਰ ਸ਼੍ਰੀਦੇਵੀ ਅਤੇ ਅਨਿਲ ਇਕ ਹਿੱਟ ਫ਼ਿਲਮ ਦੀ ਭਾਲ ਵਿਚ ਸਨ।



ਸ਼੍ਰੀਦੇਵੀ ਬਾਰੇ ਸੰਨੀ ਦਿਓਲ ਨੇ ਕਿਹਾ 

ਇੰਟਰਵਿਊ ਦੌਰਾਨ ਜਦੋਂ ਰਿਪੋਰਟਰ ਨੇ ਸੰਨੀ ਦਿਓਲ ਨੂੰ ਫ਼ਿਲਮ ਅਤੇ ਇਸ ਦੀ ਸਟਾਰ ਕਾਸਟ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, 'ਇਹ ਇਕ ਐਕਸ਼ਨ ਪੈਕ ਫ਼ਿਲਮ ਹੈ'। ਇਸ ਦੇ ਨਾਲ ਹੀ ਸਟਾਰ ਕਾਸਟ ਦੇ ਸਵਾਲ 'ਤੇ ਸੰਨੀ ਨੇ ਕਿਹਾ,' ਲੜਕੀ ਸ਼੍ਰੀਦੇਵੀ ਹੈ ਅਤੇ ਇਕ ਹੋਰ ਅਦਾਕਾਰ ਅਨਿਲ ਕਪੂਰ ਹੈ'। ਇਸ ਤੋਂ ਬਾਅਦ ਰਿਪੋਰਟਰ ਨੇ ਸੰਨੀ ਦਿਓਲ ਨੂੰ ਸ਼੍ਰੀਦੇਵੀ ਬਾਰੇ ਪੁੱਛਿਆ, ਜਿਸ ਦੇ ਜਵਾਬ ਵਿਚ ਅਦਾਕਾਰ ਨੇ ਕਿਹਾ, 'ਉਹ ਦੱਖਣ ਦੀ ਇਕ ਅਦਾਕਾਰਾ ਹੈ ਇਥੇ ਬਹੁਤ ਮਸ਼ਹੂਰ ਹੋ ਗਈ ਹੈ, ਅੱਜ ਕੱਲ ਉਹ ਜੀਤੂ (ਜਤਿੰਦਰ) ਨਾਲ ਕਾਫ਼ੀ ਤਸਵੀਰਾਂ ਵਿਚ ਆ ਰਹੀ ਹੈ।

PunjabKesari
ਸੰਨੀ ਨਾਲ ਕੰਮ ਕਰਨ ਤੋਂ ਇਨਕਾਰ ਕਰ ਚੁੱਕੀ ਸੀ ਸ਼੍ਰੀਦੇਵੀ
ਜ਼ਿਕਰਯੋਗ ਹੈ ਕਿ ਇਕ ਦੌਰ ਸੀ ਜਦੋਂ ਸ਼੍ਰੀਦੇਵੀ ਨੇ ਸੰਨੀ ਦਿਓਲ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਿੱਸੇ ਦਾ ਜ਼ਿਕਰ ਸੰਨੀ ਦਿਓਲ ਨੇ ਕੀਤਾ ਅਤੇ ਕਿਹਾ, 'ਮੈਂ 'ਘਾਇਲ' ਫ਼ਿਲਮ ਲਈ ਸ਼੍ਰੀਦੇਵੀ ਨੂੰ ਅਪ੍ਰੋਚ ਕੀਤਾ ਸੀ ਪਰ ਉਸਨੇ ਫ਼ਿਲਮ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਸ਼੍ਰੀਦੇਵੀ ਅਤੇ ਸੰਨੀ ਦਿਓਲ ਨੇ 'ਚਾਲਬਾਜ਼', 'ਨਿਗਾਹੇਂ' ਅਤੇ 'ਰਾਮ ਅਵਤਾਰ' ਫ਼ਿਲਮਾਂ ਵਿਚ ਕੰਮ ਕੀਤਾ ਸੀ। ਇਨ੍ਹਾਂ ਸਾਰੀਆਂ ਫ਼ਿਲਮਾਂ ਵਿਚ ਸ਼੍ਰੀਦੇਵੀ ਦੀ ਭੂਮਿਕਾ ਸੰਨੀ ਦਿਓਲ ਦੀ ਭੂਮਿਕਾ ਨਾਲੋਂ ਮੁੱਖ ਸੀ।


author

Aarti dhillon

Content Editor

Related News