ਜਦੋਂ ਗਾਇਕ ਹਿਮੇਸ਼ ਰੇਸ਼ਮੀਆ ਨੇ ਸਲਮਾਨ ਦੀ ਕੀਤੀ ਤਰੀਫ, ਕਿਹਾ...
Monday, Mar 07, 2016 - 09:13 AM (IST)
ਨਵੀਂ ਦਿੱਲੀ : ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ, ਗਾਇਕ ਤੇ ਅਭਿਨੇਤਾ ਹਿਮੇਸ਼ ਰੇਸ਼ਮੀਆ ਦਾ ਕਹਿਣਾ ਹੈ ਕਿ ਅਦਾਕਾਰ ਸਲਮਾਨ ਖਾਨ ਦੀ ਤਰੀਫ ਕਰਦਿਆਂ ਕਿਹਾ ਕਿ ਸਲਮਾਨ ਖਾਨ ਦਾ ਦਿਲ ਸੋਨੇ ਵਰਗਾ ਹੈ। ਗਾਇਕ ਹਿਮੇਸ਼ ਨੂੰ ਬਾਲੀਵੁੱਡ ''ਚ ਸਲਮਾਨ ਨੇ ਲਾਂਚ ਕੀਤਾ ਸੀ। ਉਨ੍ਹਾਂ ਕਿਹਾ ਕਿ ਸਲਮਾਨ ਜੋ ਕਰਦੇ ਹਨ ਪ੍ਰਫੈਕਟ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਲਮਾਨ ਜਿਸ ਚੀਜ਼ ਨੂੰ ਹੱਥ ਲਗਾ ਦੇਣ, ਉਹ ਸੋਨਾ ਬਣ ਜਾਂਦਾ ਹੈ ਕਿਉਂਕਿ ਉਨ੍ਹਾਂ ਦਾ ਦਿਲ ਸੋਨੇ ਵਰਗਾ ਹੈ। ਜਾਣਕਾਰੀ ਅਵੁਸਾਰ ਉਨ੍ਹਾਂ ਹੋਰ ਕਿਹਾ ਕਿ ਸਲਮਾਨ ਉਨ੍ਹਾਂ ਦੇ ਭਰਾ, ਦੋਸਤ, ਗੁਰੂ ਤੇ ਗਾਡਫਾਦਰ ਹਨ।
