ਜਦੋਂ ਸਿੱਧੂ ਮੂਸੇਵਾਲਾ ਨੂੰ ਹੈਪੀ ਰਾਏਕੋਟੀ ਤੋਂ ਮੰਗਣੀ ਪਈ ਸੀ ਮੁਆਫ਼ੀ, ਜਾਣੋ ਕੀ ਸੀ ਮਾਮਲਾ

Saturday, Jun 05, 2021 - 10:46 AM (IST)

ਜਦੋਂ ਸਿੱਧੂ ਮੂਸੇਵਾਲਾ ਨੂੰ ਹੈਪੀ ਰਾਏਕੋਟੀ ਤੋਂ ਮੰਗਣੀ ਪਈ ਸੀ ਮੁਆਫ਼ੀ, ਜਾਣੋ ਕੀ ਸੀ ਮਾਮਲਾ

ਚੰਡੀਗੜ੍ਹ (ਬਿਊਰੋ) : ਸਿੱਧੂ ਮੂਸੇ ਵਾਲਾ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਉਥੇ ਦੂਜੇ ਪਾਸੇ ਹੈਪੀ ਰਾਏਕੋਟੀ ਵਿਵਾਦਾਂ ਤੋਂ ਦੂਰ ਹੀ ਰਹੇ ਹਨ। ਪਿਛਲੇ ਸਾਲ ਸਿੱਧੂ ਮੂਸੇਵਾਲਾ ਦਾ ਇੱਕ ਗੀਤ ‘El Chapo’ ਯੂਟਿਊਬ 'ਤੇ ਰਿਲੀਜ਼ ਹੋਇਆ ਸੀ। ਇਹ ਗੀਤ ਹਿੱਟ ਵੀ ਕਾਫੀ ਹੋਇਆ ਤੇ ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਸੀ ਪਰ ਉਸ ਗੀਤ ਦੇ ਇਕ ਪੈਰੇ ਨੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਪ੍ਰੇਸ਼ਾਨ ਵੀ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਜਦੋਂ ਬਿੱਗ ਬੀ ਦੇ ਸਾਹਮਣੇ ਬੈਠ ਪੂਰਨ ਚੰਦ ਵਡਾਲੀ ਨੇ ਪੁੱਤਰ ਨੂੰ ਪੁੱਛਿਆ 'ਕੌਣ ਹੈ ਇਹ ਅਮਿਤਾਭ ਬੱਚਨ'?

ਜਾਣੋ ਕਿਉਂ ਹੋਇਆ ਸੀ ਵਿਵਾਦ

ਦਰਅਸਲ ਗੀਤ ਦੇ ਆਖਰੀ ਪੈਰੇ 'ਚ ਸਿੱਧੂ ਨੇ ਗੀਤਕਾਰ ਹੈਪੀ ਰਾਏਕੋਟੀ ਤੇ ਨਰਿੰਦਰ ਬਾਠ 'ਤੇ ਟਿੱਪਣੀ ਕੀਤੀ ਸੀ। ਇਨ੍ਹਾਂ ਕਲਾਕਾਰਾਂ ਦੇ ਪ੍ਰਸ਼ੰਸਕ ਆਨਲਾਈਨ ਭਿੜ ਵੀ ਗਏ ਸਨ। ਇਸ ਕਾਰਨ ਹੈਪੀ ਰਾਏਕੋਟੀ ਤੇ ਸਿੱਧੂ ਮੂਸੇ ਵਾਲਾ ਵਿਚਾਲੇ ਵਿਵਾਦ ਸ਼ੁਰੂ ਹੋਣ ਦਾ ਡਰ ਬਣ ਗਿਆ ਸੀ ਪਰ ਹੈਪੀ ਰਾਏਕੋਟੀ ਨੇ ਇਹ ਸਭ ਕੁਝ ਖ਼ਤਮ ਕਰਨ ਬਾਰੇ ਗੱਲ ਕੀਤੀ ਸੀ। ਹੈਪੀ ਰਾਏਕੋਟੀ ਨੇ ਸਾਫ਼ ਕੀਤਾ ਕਿ ਭਾਵੇਂ ਸਿੱਧੂ ਨੇ ਉਸ 'ਤੇ ਟਿੱਪਣੀ ਕੀਤੀ ਸੀ। ਉਹ ਗੀਤ ਸਾਲ 2015 'ਚ ਲਿਖਿਆ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ ਨੇ ਉਨ੍ਹਾਂ ਨਾਲ ਨਿੱਜੀ ਤੌਰ 'ਤੇ ਗੱਲ ਕੀਤੀ ਸੀ। ਉਹ ਕੋਈ ਵਿਵਾਦ ਨਹੀਂ ਚਾਹੁੰਦੇ ਤੇ ਉਹ ਗੀਤ ਸਾਲ 2015 'ਚ ਲਿਖਿਆ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਮੁਕੇਸ਼ ਖੰਨਾ ਸ਼ੁਰੂ ਕਰਨਗੇ ਆਪਣਾ ਕਾਮੇਡੀ ਸ਼ੋਅ 'ਦਿ ਮੁਕੇਸ਼ ਖੰਨਾ ਸ਼ੋਅ', ਕਪਿਲ ਸ਼ਰਮਾ ਦੇ ਸ਼ੋਅ ਨੂੰ ਦੱਸ ਚੁੱਕੈ ਬੇਹੂਦਾ

ਵਿਵਾਦ ਵਿਚਾਲੇ ਸਿੱਧੂ ਮੂਸੇਵਾਲਾ ਤੇ ਹੈਪੀ ਰਾਏਕੋਟੀ ਨੇ ਇਕ-ਦੂਜੇ ਨੂੰ ਦਿੱਤੀ ਸੀ ਮੁਬਾਰਕਬਾਦ

ਹੈਪੀ ਰਾਏਕੋਟੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਗੀਤ 'ਚ ਆਪਣਾ ਨਾਂ ਸੁਣ ਕੇ ਬਿਲਕੁਲ ਵੀ ਬੁਰਾ ਨਹੀਂ ਲੱਗਾ। ਉਹ ਸਿੱਧੂ ਮੂਸੇ ਵਾਲਾ ਨੂੰ 'ਸੋ ਹਾਈ' ਦੀ ਸਫ਼ਲਤਾ ਤੋਂ ਬਾਅਦ ਮਿਲੇ ਸਨ ਤੇ ਨਿੱਜੀ ਤੌਰ 'ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਸੀ। ਸਿੱਧੂ ਮੂਸੇ ਵਾਲਾ ਨੇ ਹੈਪੀ ਰਾਏਕੋਟੀ ਦਾ ਗੀਤ 'ਜ਼ਮਾਨਾ' ਆਪਣੀਆਂ ਸਨੈਪਚੈਟ ਸਟੋਰੀਜ਼ 'ਤੇ ਚਲਾਇਆ ਸੀ। ਇੰਝ ਦੋਵੇਂ ਕਲਾਕਾਰਾਂ ਵਿਚਾਲੇ ਕਿਸੇ ਤਰ੍ਹਾਂ ਦੀ ਕੋਈ ਨਫ਼ਰਤ ਨਹੀਂ ਸੀ। ਹੈਪੀ ਰਾਏਕੋਟੀ ਨੇ ਇਹ ਸਪੱਸ਼ਟ ਵੀ ਕੀਤਾ ਕਿ ਉਨ੍ਹਾਂ ਨੂੰ ਸਿੱਧੂ 'ਤੇ ਮਾਣ ਹੈ ਕਿਉਂਕਿ ਉਹ ਆਪਣਾ ਤੇ ਪੰਜਾਬੀ ਇੰਡਸਟਰੀ ਦਾ ਨਾਂ ਪੂਰੇ ਵਿਸ਼ਵ ਪੱਧਰ 'ਤੇ ਲੈ ਕੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਕੇ. ਆਰ. ਕੇ. ਨੂੰ ਲੈ ਕੇ ਵਧਿਆ ਵਿਵਾਦ, ਹੁਣ ਮੀਕਾ ਸਿੰਘ ਨੇ ਕਰਤਾ ਨਵਾਂ ਐਲਾਨ

ਨਰਿੰਦਰ ਬਾਠ ਨੇ ਦੱਸਿਆ ਪੂਰਾ ਸੱਚ

ਨਰਿੰਦਰ ਬਾਠ ਨੇ ਵੀ ਇਸ ਮੁੱਦੇ 'ਤੇ ਇਕ ਇੰਟਰਵਿਊ ਦੌਰਾਨ ਗੱਲ ਕਰਦਿਆਂ ਦੱਸਿਆ ਸੀ ਕਿ ਲੀਕ ਹੋਏ ਵਰਜ਼ਨ 'ਚ ਉਹ ਲਾਈਨ ਸ਼ਾਮਲ ਕੀਤੀ ਗਈ ਸੀ ਪਰ ਅਧਿਕਾਰਤ ਗੀਤ 'ਚ ਅਜਿਹਾ ਕੁਝ ਨਹੀਂ ਸੀ। ਇਹ ਚੰਗਾ ਹੈ ਕਿ ਉਨ੍ਹਾਂ ਸਤਰਾਂ ਦੇ ਬਾਵਜੂਦ ਕਿਸੇ ਵੀ ਕਲਾਕਾਰ ਨੇ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਨਹੀਂ ਲਿਆ ਸੀ ਤੇ ਸਿੱਧੂ ਦਾ ਸਮਰਥਨ ਹੀ ਕੀਤਾ ਸੀ। ਸਿੱਧੂ ਮੂਸੇ ਵਾਲਾ ਨੇ ਹੈਪੀ ਰਾਏਕੋਟੀ ਤੋਂ ਮੁਆਫ਼ੀ ਵੀ ਮੰਗੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਖ਼ੁਦ ਕਿੰਨੇ ਅਦਭੁਤ ਵਿਅਕਤੀ ਸਨ।


author

sunita

Content Editor

Related News