ਤਸਵੀਰ ਲੀਕ ਹੋਣ ''ਤੇ ਸਲਮਾਨ ਨੂੰ ਆਇਆ ਗੁੱਸਾ, ਸੁਰੱਖਿਆ ਹੋਰ ਕੀਤੀ ਸਖ਼ਤ (pics)
Tuesday, Apr 05, 2016 - 10:09 AM (IST)

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ''ਸੁਲਤਾਨ'' ਦੇ ਸੈੱਟ ਦੀ ਬੀਤੇ ਦਿਨੀਂ ਇਕ ਤਸਵੀਰ ਲੀਕ ਹੋਈ ਹੈ, ਜਿਸ ''ਚ ਉਹ ਲੰਗੋਟ ''ਚ ਨਜ਼ਰ ਆ ਰਹੇ ਹਨ। ਮੀਡੀਆ ਰਿਪੋਰਟਸ ਅਨੁਸਾਰ ਸਲਮਾਨ ਖਾਨ ਨੇ ਤਸਵੀਰ ਦੇ ਲੀਕ ਹੋਣ ਤੋਂ ਬਾਅਦ ਸੈੱਟ ਦੀ ਸੁਰੱਖਿਆ ਨੂੰ ਲੈ ਕੇ ਗੁੱਸਾ ਜ਼ਾਹਰ ਕੀਤਾ ਹੈ। ਤਸਵੀਰ ਲੀਕ ਹੋਣ ਤੋਂ ਬਾਅਦ ਸੁਰੱਖਿਆ ਅੱਗੇ ਨਾਲੋਂ ਹੋਰ ਵੀ ਸਖ਼ਤ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸਲਮਾਨ ਖਾਨ ਅੱਜਕਲ ਆਪਣੀ ਆਉਣ ਵਾਲੀ ਅਤੇ ਯਸ਼ਰਾਜ ਫਿਲਮਸ ਦੇ ਬੈਨਰ ਹੇਠ ਬਣਨ ਵਾਲੀ ਫਿਲਮ ''ਸੁਲਤਾਨ'' ਦੀ ਸ਼ੂਟਿੰਗ ''ਚ ਰੁੱਝੇ ਹੋਏ ਹਨ। ਇਸ ਫਿਲਮ ''ਚ ਉਨ੍ਹਾਂ ਨਾਲ ਅਨੁਸ਼ਕਾ ਸ਼ਰਮਾ ਮੁਖ ਅਦਾਕਾਰਾ ਦੇ ਰੂਪ ''ਚ ਨਜ਼ਰ ਆਵੇਗੀ। ਇਹ ਫਿਲਮ ਪਹਿਲਵਾਨ ਸੁਲਤਾਨ ਅਲੀ ਖਾਨ ਦੇ ਜੀਵਨ ''ਤੇ ਆਧਾਰਿਤ ਹੈ। ਇਸ ਫਿਲਮ ਦੀ ਕਹਾਣੀਕਾਰ ਅਤੇ ਨਿਰਦੇਸ਼ਕ ਅਲੀ ਅਬੱਾਸ ਜ਼ਫਰ ਅਤੇ ਨਿਰਮਾਤਾ ਆਦਿੱਤਿਯ ਚੋਪੜਾ ਹਨ। ਇਹ ਫਿਲਮ ਈਦ ਦੇ ਮੌਕੇ ''ਚੇ ਰਿਲੀਜ਼ ਹੋਵੇਗੀ।