ਰਸ਼ਮਿਕਾ ਮੰਦਾਨਾ ਦੀ ਫਿਲਮ "ਮਾਈਸਾ" ਤੋਂ ਨਿਧੀ ਸਿੰਘ ਦਾ ਦਮਦਾਰ ਕਰੈਕਟਰ ਪੋਸਟਰ ਰਿਲੀਜ਼

Friday, Jun 26, 2026 - 02:48 PM (IST)

ਰਸ਼ਮਿਕਾ ਮੰਦਾਨਾ ਦੀ ਫਿਲਮ "ਮਾਈਸਾ" ਤੋਂ ਨਿਧੀ ਸਿੰਘ ਦਾ ਦਮਦਾਰ ਕਰੈਕਟਰ ਪੋਸਟਰ ਰਿਲੀਜ਼

ਮੁੰਬਈ (ਏਜੰਸੀ)- ਪੈਨ-ਇੰਡੀਆ ਸਟਾਰ ਰਸ਼ਮਿਕਾ ਮੰਦਾਨਾ ਦੀ ਉਡੀਕੀ ਜਾ ਰਹੀ ਫਿਲਮ "ਮਾਈਸਾ" ਤੋਂ ਅਦਾਕਾਰਾ ਨਿਧੀ ਸਿੰਘ ਦਾ ਇੱਕ ਨਵਾਂ ਕਿਰਦਾਰ ਪੋਸਟਰ ਰਿਲੀਜ਼ ਹੋ ਗਿਆ ਹੈ। ਨਿਰਮਾਤਾਵਾਂ ਨੇ ਨਿਧੀ ਸਿੰਘ ਦੇ ਜਨਮਦਿਨ 'ਤੇ ਉਨ੍ਹਾਂ ਦਾ ਇਹ ਪੋਸਟਰ ਰਿਲੀਜ਼ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪੋਸਟਰ ਵਿੱਚ ਨਿਧੀ ਸਿੰਘ ਦਾ ਗੁੱਸੇ ਨਾਲ ਭਰਿਆ ਅਤੇ ਨਿਡਰ ਅੰਦਾਜ਼ ਨਜ਼ਰ ਆ ਰਿਹਾ ਹੈ। ਪੋਸਟਰ ਸਾਂਝਾ ਕਰਦੇ ਹੋਏ ਨਿਰਮਾਤਾਵਾਂ ਨੇ ਲਿਖਿਆ, "ਹਰ ਆਤਮਾ ਦਾ ਜਨਮ ਕੋਮਲ ਹੋਣ ਲਈ ਨਹੀਂ ਹੁੰਦਾ। ਕੁਝ ਦਾ ਨਿਰਮਾਣ ਸੰਘਰਸ਼ਾਂ ਨੂੰ ਸਹਿਣ ਲਈ ਕੀਤਾ ਜਾਂਦਾ ਹੈ।

PunjabKesari

ਰਸ਼ਮਿਕਾ ਮੰਦਾਨਾ "ਮਾਈਸਾ" ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ। ਫਿਲਮ ਵਿਚ ਉਨ੍ਹਾਂ ਦਾ ਹੁਣ ਤੱਕ ਦੇ ਆਪਣੇ ਸਭ ਤੋਂ ਵੱਖ ਅਤੇ ਦਮਦਾਰ ਅਵਤਾਰ ਦੇਖਣ ਨੂੰ ਮਿਲੇਗਾ। ਇਸ ਫਿਲਮ ਨੇ ਆਪਣੀ ਘੋਸ਼ਣਾ ਤੋਂ ਹੀ ਬਾਅਦ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਪੈਦਾ ਕਰ ਦਿੱਤਾ ਹੈ। ਅਨਫਾਰਮੂਲਾ ਫਿਲਮਜ਼ ਦੇ ਬੈਨਰ ਹੇਠ ਨਿਰਮਿਤ ਅਤੇ ਰਵਿੰਦਰ ਪੁਲੇ ਦੁਆਰਾ ਨਿਰਦੇਸ਼ਤ "ਮਾਈਸਾ" ਇੱਕ ਭਾਵਨਾਤਮਕ ਐਕਸ਼ਨ ਥ੍ਰਿਲਰ ਹੈ, ਜੋ ਕਬਾਇਲੀ ਖੇਤਰਾਂ ਦੀ ਪਿੱਠਭੂਮ 'ਤੇ ਆਧਾਰਿਤ ਹੈ। ਇਸ ਫਿਲਮ ਦੀ ਸ਼ੂਟਿੰਗ ਇਸ ਸਮੇਂ ਚੱਲ ਰਹੀ ਹੈ ਅਤੇ ਇਸਦੇ 2026 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਦੀ ਉਮੀਦ ਹੈ।


author

cherry

Content Editor

Related News