ਅਨੰਨਿਆ ਪਾਂਡੇ ਨੇ ਦਰਸ਼ਕਾਂ ਨੂੰ ਸਿਨੇਮਾਘਰਾਂ 'ਚ ਫਿਲਮਾਂ ਦੇਖਣ ਦੀ ਕੀਤੀ ਅਪੀਲ

Monday, Jun 22, 2026 - 05:07 PM (IST)

ਅਨੰਨਿਆ ਪਾਂਡੇ ਨੇ ਦਰਸ਼ਕਾਂ ਨੂੰ ਸਿਨੇਮਾਘਰਾਂ 'ਚ ਫਿਲਮਾਂ ਦੇਖਣ ਦੀ ਕੀਤੀ ਅਪੀਲ

ਮੁੰਬਈ (ਏਜੰਸੀ)- ਅਦਾਕਾਰਾ ਅਨੰਨਿਆ ਪਾਂਡੇ ਨੇ ਦਰਸ਼ਕਾਂ ਨੂੰ ਸਿਨੇਮਾਘਰਾਂ ਵਿੱਚ ਕਈ ਤਰ੍ਹਾਂ ਦੀਆਂ ਫਿਲਮਾਂ ਦੇਖਣ ਦੀ ਅਪੀਲ ਕੀਤੀ ਹੈ। ਅਦਾਕਾਰਾ ਦਾ ਮੰਨਣਾ ਹੈ ਕਿ ਵੱਡੇ ਪਰਦੇ ਦਾ ਅਨੁਭਵ ਕਿਸੇ ਵੀ ਚੀਜ਼ ਨਾਲ ਬਦਲਿਆ ਨਹੀਂ ਜਾ ਸਕਦਾ। ਅਦਾਕਾਰਾ ਦੀਆਂ ਪਿਛਲੀਆਂ 2 ਫਿਲਮਾਂ "ਚਾਂਦ ਮੇਰਾ ਦਿਲ" ਅਤੇ "ਤੂੰ ਮੇਰੀ ਮੈਂ ਤੇਰਾ ਮੈਂ ਤੇਰਾ ਤੂੰ ਮੇਰੀ", ਬਾਕਸ ਆਫਿਸ 'ਤੇ ਵਪਾਰਕ ਤੌਰ 'ਤੇ ਸਫਲ ਨਹੀਂ ਰਹੀਆਂ। ਖੁਦ ਨੂੰ ਇੱਕ ਵੱਡੀ ਸਿਨੇਮਾ ਪ੍ਰੇਮੀ ਦੱਸਦੇ ਹੋਏ ਪਾਂਡੇ ਨੇ ਕਿਹਾ ਕਿ ਉਸਨੂੰ ਵੱਡੇ ਪਰਦੇ 'ਤੇ ਕਈ ਤਰ੍ਹਾਂ ਦੀਆਂ ਫਿਲਮਾਂ ਦੇਖਣਾ ਪਸੰਦ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਅਦਾਕਾਰਾ ਨੇ ਕਿਹਾ, "ਮੈਨੂੰ ਸਿਨੇਮਾ ਹਾਲ ਜਾਣਾ ਅਤੇ ਹਰ ਤਰ੍ਹਾਂ ਦੀਆਂ ਫਿਲਮਾਂ ਦੇਖਣਾ ਪਸੰਦ ਹੈ। ਜੇਕਰ ਮੈਂ ਲੋਕਾਂ ਨੂੰ ਕੁੱਝ ਕਹਿਣਾ ਚਾਹਾਂ ਤਾਂ ਉਹ ਇਹ ਹੋਵੇਗਾ ਕਿ ਬੱਸ ਸਿਨੇਮਾਘਰ ਵਿਚ ਜਾ ਕੇ ਫਿਲਮ ਦੇਖਣ। ਇਸ ਤੋਂ ਵਧੀਆ ਕੁਝ ਨਹੀਂ ਹੈ। ਬੈਠ ਕੇ ਪੌਪਕਾਰਨ ਖਾਣ ਅਤੇ ਢਾਈ ਘੰਟੇ ਤੱਕ ਉਸ ਅਨੁਭਵ ਦਾ ਆਨੰਦ ਲੈਣ ਵਰਗਾ ਕੁਝ ਵੀ ਨਹੀਂ ਹੈ। ਮੈਂ ਲੋਕਾਂ ਨੂੰ ਸਿਨੇਮਾਘਰਾਂ ਵਿੱਚ ਜਾਣ ਦੀ ਅਪੀਲ ਕਰਾਂਗੀ।" ਅਦਾਕਾਰਾ ਨੇ ਇਹ ਵਿਚਾਰ ਪਿਛਲੇ ਹਫ਼ਤੇ ਇੱਥੇ ਆਯੋਜਿਤ ਐਮਾਜ਼ਾਨ ਇੰਡੀਆ ਦੇ "ਬਿਊਟੀਵਰਸ" ਪ੍ਰੋਗਰਾਮ ਦੇ ਮੌਕੇ 'ਤੇ ਸਾਂਝੇ ਕੀਤੇ ਸਨ, ਜਿਸ ਵਿੱਚ ਪਾਂਡੇ ਤੋਂ ਇਲਾਵਾ ਸ਼ਿਲਪਾ ਸ਼ੈੱਟੀ, ਸੋਨਾਕਸ਼ੀ ਸਿਨਹਾ, ਕਰਿਸ਼ਮਾ ਕਪੂਰ, ਜੈਕਲੀਨ ਫਰਨਾਂਡੀਜ਼, ਮੀਰਾ ਕਪੂਰ, ਉਰਫੀ ਜਾਵੇਦ ਅਤੇ ਮਹੀਪ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ।


author

cherry

Content Editor

Related News