''ਅਲਫਾ'' ਇੱਕ ਐਟੀਟਿਊਡ ਦਾ ਜਸ਼ਨ ਹੈ : ਆਲੀਆ ਭੱਟ
Wednesday, Jun 24, 2026 - 04:57 PM (IST)
ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਆਪਣੀ ਆਉਣ ਵਾਲੀ ਫਿਲਮ 'ਅਲਫਾ' ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ਯਸ਼ਰਾਜ ਫਿਲਮਜ਼ ਦੀ ਇਸ ਐਕਸ਼ਨ ਫਿਲਮ ਦੀ ਸ਼ੂਟਿੰਗ ਉਨ੍ਹਾਂ ਦੇ ਕਰੀਅਰ ਦੇ ਸਭ ਤੋਂ ਯਾਦਗਾਰ ਅਤੇ ਅਨੰਦਦਾਇਕ ਤਜ਼ਰਬਿਆਂ ਵਿੱਚੋਂ ਇੱਕ ਰਹੀ ਹੈ। ਆਲੀਆ ਦਾ ਮੰਨਣਾ ਹੈ ਕਿ ਇਹ ਫਿਲਮ ਲਿੰਗ ਦੀਆਂ ਸੀਮਾਵਾਂ ਤੋਂ ਪਾਰ ਜਾ ਕੇ 'ਅਲਫਾ' ਸੋਚ ਅਤੇ ਆਤਮ-ਵਿਸ਼ਵਾਸ ਭਰੇ ਐਟੀਟਿਊਡ ਦਾ ਜਸ਼ਨ ਮਨਾਉਂਦੀ ਹੈ।
ਯਸ਼ਰਾਜ ਫਿਲਮਜ਼ ਦੀ ਇਸ ਵੱਡੇ ਬਜਟ ਦੀ ਐਕਸ਼ਨ ਫਿਲਮ ਵਿਚ ਆਲੀਆ ਭੱਟ ਅਤੇ ਸ਼ਰਵਰੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੀਆਂ। ਇਸ ਨੂੰ ਭਾਰਤ ਦੀ ਪਹਿਲੀ ਅਜਿਹੀ ਵੱਡੇ ਪੱਧਰ ਦੀ 'ਪੌਪਕੌਰਨ ਐਕਸ਼ਨ' ਫਿਲਮ ਮੰਨਿਆ ਜਾ ਰਹੀ ਹੈ, ਜਿਸ ਦੇ ਕੇਂਦਰ ਵਿੱਚ 2 ਮਹਿਲਾ ਸੁਪਰਸਟਾਰ ਹਨ। ਆਦਿਤਿਆ ਚੋਪੜਾ ਦੁਆਰਾ ਨਿਰਮਿਤ ਅਤੇ ਸ਼ਿਵ ਰਵੈਲ ਦੁਆਰਾ ਨਿਰਦੇਸ਼ਿਤ ਇਹ ਫਿਲਮ 3 ਜੁਲਾਈ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
