ਜਦੋਂ ਰਾਖੀ ਸਾਵੰਤ ਨੇ ਮੀਂਹ ''ਚ ਕੀਤਾ ਖ਼ੂਬਸੂਰਤ ਡਾਂਸ, ਵੀਡੀਓ ਹੋਈ ਵਾਇਰਲ

Friday, Jun 11, 2021 - 07:03 PM (IST)

ਜਦੋਂ ਰਾਖੀ ਸਾਵੰਤ ਨੇ ਮੀਂਹ ''ਚ ਕੀਤਾ ਖ਼ੂਬਸੂਰਤ ਡਾਂਸ, ਵੀਡੀਓ ਹੋਈ ਵਾਇਰਲ

ਨਵੀਂ ਦਿੱਲੀ : ਬਾਲੀਵੁੱਡ ਦੀ ਡਰਾਮਾ ਕੁਈਨ ਕਹਾਉਣ ਵਾਲੀ ਰਾਖੀ ਸਾਵੰਤ ਦਾ ਅੰਦਾਜ਼ ਦੁਨੀਆ ਵਿੱਚ ਸਭ ਤੋਂ ਅਨੋਖਾ ਹੈ। 'ਬਿੱਗ ਬੌਸ 14' ਦੀ ਟੀ.ਆਰ.ਪੀ. ਰੇਟਿੰਗ ਨੂੰ ਅਸਮਾਨ ਦੀਆਂ ਉਚਾਈਆਂ ਤੇ ਲਿਜਾਣ ਵਾਲੀ ਰਾਖੀ ਜਿੱਥੇ ਵੀ ਹੁੰਦੀ ਹੈ, ਮਾਹੌਲ ਨੂੰ ਮਨੋਰੰਜਕ ਬਣੀ ਦਿੰਦੀ ਹੈ। ਹਾਲ ਹੀ ਵਿੱਚ, ਜਦੋਂ ਰਾਖੀ ਸਾਵੰਤ ਪਪਰਾਜ਼ੀ ਨੂੰ ਮਿਲੀ ਤਾਂ ਉਹ ਪੂਰੀ ਤਰ੍ਹਾਂ ਮਸਤੀ ਦੇ ਮੂਡ ਵਿੱਚ ਸੀ। ਰਾਖੀ ਨੇ ਉੱਥੇ ਖੜ੍ਹੇ ਸਾਰੇ ਫੋਟੋਗ੍ਰਾਫ਼ਰਾਂ ਨੂੰ ਖ਼ੂਬ ਇੰਟਰਟੇਨ ਕੀਤਾ।
ਰਾਖੀ ਨੇ ਜਦੋਂ ਮੀਂਹ ਵਿਚ ਨੱਚਣਾ ਸ਼ੁਰੂ ਕਰ ਦਿੱਤਾ : ਰਾਖੀ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਰਾਖੀ ਸਾਵੰਤ ਮੀਂਹ ਵਿੱਚ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ਵਿੱਚ ਰਾਖੀ ਅਕਸ਼ੈ ਕੁਮਾਰ ਦੀ ਫ਼ਿਲਮ ‘ਮੋਹਰਾ’ ਦਾ ਗਾਣਾ ‘ਟਿੱਪ ਟਿੱਪ ਬਰਸਾ ਪਾਨੀ’ ਗਾ ਰਹੀ ਹੈ ਅਤੇ ਉਹ ਗਾਣਾ ਗਾਉਂਦੇ ਹੋਏ ਮੀਂਹ ਵਿੱਚ ਨੱਚ ਰਹੀ ਹੈ। ਰਾਖੀ ਸਾਵੰਤ ਦੀ ਇਹ ਵੀਡੀਓ ਕਾਫ਼ੀ ਮਜ਼ਾਕੀਆ ਹੈ ਅਤੇ ਨਾਲ ਹੀ ਉਸ ਦੇ ਅੰਦਰਲੇ ਬਚਪਨ ਨੂੰ ਵੀ ਦਰਸਾਉਂਦਾ ਹੈ।


ਰਾਖੀ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕਾਂ ਨੇ ਕੀਤਾ ਪਸੰਦ : ਵੀਡੀਓ ਵਿੱਚ ਰਾਖੀ ਸਾਵੰਤ ਕੁੱਝ ਸਮੇਂ ਨੱਚਣ ਤੋਂ ਬਾਅਦ ਫੋਟੋਗ੍ਰਾਫ਼ਰਾਂ ਨੂੰ ਹੱਸਦੇ ਹੋਏ ਕਹਿੰਦੀ ਹੈ ਕਿ ਉਸ ਨੂੰ ਜਾਣ ਦਿਓ। ਰਾਖੀ ਦਾ ਇਹ ਵੀਡੀਓ ਬਹੁਤ ਪਿਆਰਾ ਹੈ ਅਤੇ ਪ੍ਰਸ਼ੰਸਕ ਇਸ ਨੂੰ ਜ਼ੋਰਾਂ-ਸ਼ੋਰਾਂ ਨਾਲ ਸ਼ੇਅਰ ਕਰ ਰਹੇ ਹਨ। ਵੀਡੀਓ ਪਪਰਾਜ਼ੀ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਵੀਡੀਓ ਨੂੰ ਲੱਖਾਂ ਪ੍ਰਸ਼ੰਸਕਾਂ ਨੇ ਕੁੱਝ ਘੰਟਿਆਂ ਵਿੱਚ ਲਾਇਕ ਤੇ ਸ਼ੇਅਰ ਕੀਤਾ ਹੈ।

PunjabKesari
ਪ੍ਰਸ਼ੰਸਕਾਂ ਨੇ ਕੁਮੈਂਟ ਸੈਕਸ਼ਨ ਵਿੱਚ ਰਾਖੀ ਸਾਵੰਤ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ
ਕੁਮੈਂਟ ਸੈਕਸ਼ਨ ਵਿੱਚ ਪ੍ਰਸ਼ੰਸਕਾਂ ਨੇ ਰਾਖੀ ਸਾਵੰਤ ਦੀ ਜ਼ੋਰਦਾਰ ਤਾਰੀਫ ਕੀਤੀ ਹੈ। ਇੱਕ ਯੂਜ਼ਰ ਨੇ ਲਿਖਿਆ - ਮੈਨੂੰ ਉਸ ਦਾ ਅੰਦਾਜ਼ ਪਸੰਦ ਹੈ ਕਿ ਉਹ ਹੋਰ ਚੀਜ਼ਾਂ ਦੀ ਬਿਲਕੁਲ ਪਰਵਾਹ ਨਹੀਂ ਕਰਦੀ। ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ - ਘੱਟੋ ਘੱਟ ਉਹ ਬੇਵਕੂਫ਼ੀਆਂ ਨਹੀਂ ਦਿਖਾਉਂਦੀ ਜਿਵੇਂ ਬਾਕੀ ਅਭਿਨੇਤਾ ਆਪਣੇ ਆਪ ਨੂੰ ਦਿਖਾਉਣ ਲਈ ਕਰਦੇ ਹਨ। ਇਸੇ ਤਰ੍ਹਾਂ ਇੱਕ ਹੋਰ ਯੂਜ਼ਰ ਨੇ ਲਿਖਿਆ- ਇਹ ਬਿਲਕੁਲ ਪਾਗਲ ਹੈ।


author

Aarti dhillon

Content Editor

Related News