ਜਦੋਂ ਖਾਨ ਸਾਬ੍ਹ ਨੇ ਸ਼ਿਲਪਾ ਸ਼ੈੱਟੀ ਤੋਂ ਬੁਲਵਾਈ ਪੰਜਾਬੀ, ਵੇਖੋ ਫਿਰ ਕੀ ਹੋਇਆ... (ਵੀਡੀਓ)

Monday, Mar 30, 2026 - 02:01 PM (IST)

ਜਦੋਂ ਖਾਨ ਸਾਬ੍ਹ ਨੇ ਸ਼ਿਲਪਾ ਸ਼ੈੱਟੀ ਤੋਂ ਬੁਲਵਾਈ ਪੰਜਾਬੀ, ਵੇਖੋ ਫਿਰ ਕੀ ਹੋਇਆ... (ਵੀਡੀਓ)

ਮੁੰਬਈ: ਪੰਜਾਬੀ ਸੂਫ਼ੀ ਗਾਇਕ ਖਾਨ ਸਾਬ੍ਹ ਇਨੀਂ ਦਿਨੀਂ ਮਾਇਆਨਗਰੀ ਮੁੰਬਈ ਦੇ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਬਾਲੀਵੁੱਡ ਦੀ ਫਿੱਟਨੈੱਸ ਕੁਈਨ ਸ਼ਿਲਪਾ ਸ਼ੈੱਟੀ ਅਤੇ ਦਮਦਾਰ ਅਦਾਕਾਰ ਸ਼ਰਦ ਕੇਲਕਰ ਨਾਲ ਹੋਈ। ਇਸ ਮੁਲਾਕਾਤ ਦੀ ਇੱਕ ਬਹੁਤ ਹੀ ਦਿਲਚਸਪ ਅਤੇ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ ਵਿੱਚ ਸਿਤਾਰਿਆਂ ਵਿਚਾਲੇ ਪੰਜਾਬੀ ਭਾਸ਼ਾ ਨੂੰ ਲੈ ਕੇ ਖਾਸ ਗੱਲਬਾਤ ਹੁੰਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ: ਬਿਨਾਂ ਪਰਮਿਸ਼ਨ ਹੋ ਰਹੀ ਸੀ ਸ਼ੂਟਿੰਗ; ਅਦਾਕਾਰ ਰਾਹੁਲ ਬੈਨਰਜੀ ਦੀ ਮੌਤ ਮਗਰੋਂ ਪੁਲਸ ਦਾ ਵੱਡਾ ਖੁਲਾਸਾ

ਵੀਡੀਓ ਦੀ ਸ਼ੁਰੂਆਤ ਵਿੱਚ ਖਾਨ ਸਾਬ੍ਹ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਹ ਕੈਮਰਾ ਸ਼ਰਦ ਕੇਲਕਰ ਵੱਲ ਕਰਦੇ ਹੋਏ ਉਨ੍ਹਾਂ ਦੀ ਅਦਾਕਾਰੀ ਦੀ ਤਾਰੀਫ਼ ਕਰਦੇ ਹਨ। ਖਾਨ ਸਾਬ੍ਹ ਨੇ ਕਿਹਾ ਕਿ ਸ਼ਰਦ ਨੇ ਫ਼ਿਲਮ 'ਤਸਕਰੀ' ਵਿੱਚ ਕਮਾਲ ਦਾ ਕੰਮ ਕੀਤਾ ਹੈ। ਸ਼ਰਦ ਕੇਲਕਰ ਨੇ ਵੀ ਬੜੀ ਨਿਮਰਤਾ ਨਾਲ ਖਾਨ ਸਾਬ੍ਹ ਦਾ ਧੰਨਵਾਦ ਕੀਤਾ। ਇਸ ਮਗਰੋਂ ਖਾਨ ਸਾਬ੍ਹ ਉਥੇ ਮੌਜੂਦ ਸ਼ਿਲਪਾ ਸ਼ੈੱਟੀ ਨੂੰ ਪੰਜਾਬੀ ਵਿੱਚ ਕੁੱਝ ਬੋਲਣ ਲਈ ਕਹਿੰਦੇ ਹਨ, ਜਿਸ 'ਤੇ ਅਦਾਕਾਰਾ ਨੇ ਕਿਹਾ, ਮੈਨੂੰ ਥੋੜ੍ਹੀ-ਥੋੜ੍ਹੀ ਪੰਜਾਬੀ ਆਉਂਦੀ ਹੈ ਅਤੇ ਉਹ ਬੋਲਣ ਦੀ ਪੂਰੀ ਕੋਸ਼ਿਸ਼ ਵੀ ਕਰਦੀ ਨਜ਼ਰ ਆਈ। ਖਾਨ ਸਾਬ੍ਹ ਨੇ ਉਨ੍ਹਾਂ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ। ਦੋਵਾਂ ਸਿਤਾਰਿਆਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ।

 

ਇਹ ਵੀ ਪੜ੍ਹੋ: ਮੁੜ ਵਿਵਾਦਾਂ 'ਚ ਹਨੀ ਸਿੰਘ, ਚਲਦੇ ਸ਼ੋਅ 'ਚ ਪੈੱਗ ਲੈ ਕੇ ਪਹੁੰਚਿਆ ਗਾਇਕ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News