ਜਾਣੋ ਕਿਉਂ ਪੈਰਿਸ ''ਚ ਕਰਨ ਜੌਹਰ ਹੋਏ ਆਦਿੱਤਿਯ ਨੂੰ ਦੇਖ ਭਾਵੁਕ, ਕੀਤਾ ਟਵੀਟ
Monday, May 30, 2016 - 08:59 AM (IST)

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਆਦਿੱਤਿਯ ਚੋਪੜਾ ਦੀ ਆਉਣ ਵਾਲੀ ਫਿਲਮ ''ਬੇਫਿਕਰੇ'' ਦੇ ਸੈੱਟ ''ਤੇ ਮਸ਼ਹੂਰ ਫਿਲਮਕਾਰ ਕਰਨ ਜੌਹਰ ਪਹੁੰਚੇ ਅਤੇ ਬੀਤੇ ਸਮੇਂ ਨੂੰ ਯਾਦ ਕਰਕੇ ਭਾਵੁਕ ਹੋ ਗਏ। ਕਰਨ ਨੇ ਟਵਿੱਟਰ ''ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਦਿੱਤਿਯ ਨਾਲ ਮਿਲ ਕੇ ਫਿਲਮ ''ਦਿਲਵਾਲੇ ਦੁਲਹਨੀਆ ਲੇ ਜਾਏਗੇਂ'' ਦੇ ਦਿਨਾਂ ਦੀ ਯਾਦ ਆ ਗਈ। ਕਰਨ ਨੇ ਅੱਗੇ ਲਿਖਿਆ, ''''ਪੈਰਿਸ ''ਚ ਦੋ ਦਿਨ ਬਿਤਾਏ। ਆਦਿੱਤਿਯ ਦੀ ਫਿਲਮ ''ਬੇਫਿਕਰੇ'' ਦੇ ਸੈੱਟ ''ਤੇ ਭਾਵੁਕ ਹੋ ਗਿਆ। ਮੈਂ ''ਡੀ.ਡੀ.ਐਲ.ਜੇ'' ਦੇ ਦਿਨਾਂ ''ਚ ਗੁਆਚ ਗਿਆ।''''
ਜ਼ਿਕਰਯੋਗ ਹੈ ਕਿ ਕਰਨ ਅਤੇ ਆਦਿੱਤਿਯ ਨੇ 1995 ''ਚ ਫਿਲਮ ''ਡੀ.ਡੀ.ਐਲ.ਜੇ'' ''ਚ ਇਕੱਠੇ ਕੰਮ ਕੀਤਾ ਸੀ, ਜਿਸ ''ਚ ਸ਼ਾਹਰੁਖ ਖਾਨ ਅਤੇ ਕਾਜੋਲ ਨੇ ਮੁਖ ਭੂਮਿਕਾ ਨਿਭਾਈ ਸੀ। ਅੱਜਕਲ ਕਰਨ ਜੌਹਰ ਆਪਣੀ ਆਉਣ ਵਾਲੀ ਫਿਲਮ ''ਐ ਦਿਲ ਹੈ ਮੁਸ਼ਕਿਲ'' ਦੀ ਸ਼ੂਟਿੰਗ ''ਚ ਰੁੱਝੇ ਹੋਏ ਹਨ, ਜਿਸ ''ਚ ਰਣਬੀਰ ਕਪੂਰ, ਐਸ਼ਵਰਿਆ ਰਾਏ ਬੱਚਨ ਅਤੇ ਅਨੁਸ਼ਕਾ ਸ਼ਰਮਾ ਮੁਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।