ਜਦੋਂ ਮਹਿਲਾ ਪ੍ਰਸ਼ੰਸਕ ਨੇ ਹਾਰਡੀ ਸੰਧੂ ਨੂੰ ਗਲਤ ਤਰੀਕੇ ਨਾਲ ਕੀਤੀ ਕੰਨ ’ਤੇ ਕਿੱਸ...

Wednesday, Nov 01, 2023 - 01:48 PM (IST)

ਜਦੋਂ ਮਹਿਲਾ ਪ੍ਰਸ਼ੰਸਕ ਨੇ ਹਾਰਡੀ ਸੰਧੂ ਨੂੰ ਗਲਤ ਤਰੀਕੇ ਨਾਲ ਕੀਤੀ ਕੰਨ ’ਤੇ ਕਿੱਸ...

ਮੁੰਬਈ (ਬਿਊਰੋ)– ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਨੇ ਇਕ ਘਟਨਾ ਨੂੰ ਯਾਦ ਕੀਤਾ ਹੈ, ਜਿਥੇ ਉਨ੍ਹਾਂ ਨੂੰ ਇਕ ਲਾਈਵ ਈਵੈਂਟ ’ਚ ਇਕ ਮਹਿਲਾ ਪ੍ਰਸ਼ੰਸਕ ਵਲੋਂ ਪ੍ਰੇਸ਼ਾਨ ਕੀਤਾ ਗਿਆ ਸੀ। ਉਸ ਨਾਲ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਉਹ ਇਕ ਨਿੱਜੀ ਵਿਆਹ ਸਮਾਗਮ ’ਚ ਪਰਫਾਰਮ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਪਰਫਾਰਮ ਕਰ ਰਿਹਾ ਸੀ ਤਾਂ ਕਰੀਬ 40 ਸਾਲ ਦੀ ਇਕ ਔਰਤ ਸਟੇਜ ’ਤੇ ਆਈ, ਉਸ ਨਾਲ ਡਾਂਸ ਕੀਤਾ, ਉਸ ਨੂੰ ਜੱਫੀ ਪਾਈ ਤੇ ਫਿਰ ਉਸ ਦੇ ਕੰਨ ’ਤੇ ਗਲਤ ਤਰੀਕੇ ਨਾਲ ਚੁੰਮਿਆ।

ਹਾਰਡੀ ਨੇ ਰਾਜ ਸ਼ਮਾਨੀ ਨੂੰ ਦਿੱਤੇ ਇੰਟਰਵਿਊ ’ਚ ਇਸ ਘਟਨਾ ਬਾਰੇ ਗੱਲ ਕੀਤੀ ਹੈ। ਉਸ ਨੇ ਦੱਸਿਆ, ‘‘ਮੈਂ ਇਕ ਨਿੱਜੀ ਵਿਆਹ ’ਚ ਪਰਫਾਰਮ ਕਰ ਰਿਹਾ ਸੀ। ਫਿਰ 30-40 ਜਾਂ 45 ਸਾਲ ਦੀ ਉਮਰ ਦੀ ਔਰਤ ਨੇ ਮੈਨੂੰ ਪੁੱਛਿਆ ਕਿ ਕੀ ਉਹ ਸਟੇਜ ’ਤੇ ਆ ਸਕਦੀ ਹੈ? ਇਸ ’ਤੇ ਮੈਂ ਉਸ ਨੂੰ ਕਿਹਾ ਕਿ ਉਸ ਨੂੰ ਦੇਖ ਕੇ ਹੋਰ ਲੋਕ ਵੀ ਸਟੇਜ ’ਤੇ ਆਉਣ ਲਈ ਜ਼ੋਰ ਪਾਉਣਗੇ। ਇਸ ਤੋਂ ਬਾਅਦ ਵੀ ਉਸ ਨੇ ਆਪਣੀ ਜ਼ਿੱਦ ਨਹੀਂ ਛੱਡੀ।’’

ਇਹ ਖ਼ਬਰ ਵੀ ਪੜ੍ਹੋ : ਆਪਣੇ ਪਹਿਲੇ ਸ਼ੋਅ ਦੌਰਾਨ ਹੀ ਵਿਵਾਦਾਂ ’ਚ ਘਿਰੇ ਗਾਇਕ ਸ਼ੁੱਭ, ਭੜਕੇ ਲੋਕ, ਅੱਗਿਓਂ ਗਾਇਕ ਨੇ ਵੀ ਦਿੱਤਾ ਕਰਾਰਾ ਜਵਾਬ

ਹਾਰਡੀ ਨੇ ਅੱਗੇ ਕਿਹਾ, ‘‘ਕੁਝ ਸਮੇਂ ਬਾਅਦ ਮੈਂ ਉਸ ਨੂੰ ਸਟੇਜ ’ਤੇ ਆਉਣ ਲਈ ਕਿਹਾ। ਸਟੇਜ ’ਤੇ ਆਉਣ ਤੋਂ ਬਾਅਦ ਉਨ੍ਹਾਂ ਨੇ ਇਕ ਗੀਤ ’ਤੇ ਇਕੱਠੇ ਨੱਚਣ ਦੀ ਬੇਨਤੀ ਕੀਤੀ। ਮੈਂ ਕਿਹਾ, ਠੀਕ ਹੈ, ਚੱਲੋ। ਅਸੀਂ ਇਕ ਗੀਤ ’ਤੇ ਡਾਂਸ ਕੀਤਾ ਤੇ ਫਿਰ ਉਸ ਨੇ ਪੁੱਛਿਆ ‘ਕੀ ਮੈਂ ਤੁਹਾਨੂੰ ਜੱਫੀ ਪਾ ਸਕਦਾ ਹਾਂ?’ ਮੈਂ ਕਿਹਾ ਠੀਕ ਹੈ। ਉਸ ਨੇ ਮੈਨੂੰ ਜੱਫੀ ਪਾਈ ਤੇ ਫਿਰ ਕੰਨ ’ਤੇ ਗੰਦਾ ਚੁੰਮਿਆ। ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ। ਮੈਂ ਕੀ ਕਹਿ ਸਕਦਾ ਹਾਂ? ਅਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ।’’

ਹਾਰਡੀ ਨੇ ਇਕ ਹੋਰ ਘਟਨਾ ਨੂੰ ਵੀ ਯਾਦ ਕੀਤਾ, ਜਦੋਂ ਇਕ ਪ੍ਰਸ਼ੰਸਕ ਨੇ ਮੰਚ ’ਤੇ ਇਕ ਕੱਚ ਦੀ ਬੋਤਲ ਸੁੱਟ ਦਿੱਤੀ ਜਦੋਂ ਉਹ ਪਰਫਾਰਮ ਕਰ ਰਿਹਾ ਸੀ। ਹਾਲਾਂਕਿ ਉਸ ਨੂੰ ਸੱਟ ਨਹੀਂ ਲੱਗੀ। ਇਸ ਦੇ ਨਾਲ ਹੀ ਉਹ ਵਿਅਕਤੀ ਦੂਰੋਂ ਗਲਤ ਇਸ਼ਾਰੇ ਵੀ ਕਰ ਰਿਹਾ ਸੀ। ਜਦੋਂ ਹਾਰਡੀ ਨੇ ਉਸ ਨੂੰ ਅਜਿਹਾ ਕਰਦੇ ਦੇਖਿਆ ਤਾਂ ਉਸ ਨੇ ਸੁਰੱਖਿਆ ਨੂੰ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ। ਸਕਿਓਰਿਟੀ ਨੂੰ ਆਉਂਦਾ ਦੇਖ ਕੇ ਵਿਅਕਤੀ ਤੁਰੰਤ ਉਥੋਂ ਭੱਜ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News