Shah Rukh Khan ਦੀ ਕੀ ਹੈ ਆਖਰੀ ਇੱਛਾ? 'ਕਿੰਗ' ਨੇ ਖੁਦ ਕੀਤਾ ਖੁਲਾਸਾ

Friday, Oct 18, 2024 - 02:56 PM (IST)

Shah Rukh Khan ਦੀ ਕੀ ਹੈ ਆਖਰੀ ਇੱਛਾ? 'ਕਿੰਗ' ਨੇ ਖੁਦ ਕੀਤਾ ਖੁਲਾਸਾ

ਮੁੰਬਈ- ਸ਼ਾਹਰੁਖ ਖ਼ਾਨ ਕਈ ਸਾਲਾਂ ਤੋਂ ਬਾਲੀਵੁੱਡ 'ਤੇ ਰਾਜ ਕਰ ਰਹੇ ਹਨ। ਇੰਨੇ ਸਾਲਾਂ 'ਚ ਉਨ੍ਹਾਂ ਨੇ ਇੰਨੀਆਂ ਸ਼ਾਨਦਾਰ ਫਿਲਮਾਂ ਕੀਤੀਆਂ ਹਨ ਕਿ ਦੇਸ਼ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਲੋਕ ਉਨ੍ਹਾਂ ਦੇ ਦੀਵਾਨੇ ਹਨ। ਸ਼ਾਹਰੁਖ ਖਾਨ ਕਈ ਦਹਾਕਿਆਂ ਤੋਂ ਕੰਮ ਕਰ ਰਹੇ ਹਨ ਅਤੇ ਉਹ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਤੱਕ ਕੰਮ ਕਰਨਾ ਚਾਹੁੰਦੇ ਹਨ। ਇਸ ਗੱਲ ਦਾ ਖੁਲਾਸਾ ਖੁਦ ਸ਼ਾਹਰੁਖ ਖਾਨ ਨੇ ਇਕ ਇੰਟਰਵਿਊ 'ਚ ਕੀਤਾ ਹੈ। ਸ਼ਾਹਰੁਖ ਨੂੰ ਗੰਭੀਰ ਭੂਮਿਕਾਵਾਂ ਕਰਨਾ ਪਸੰਦ ਨਹੀਂ ਹੈ ਸਗੋਂ ਅਜਿਹੇ ਕਿਰਦਾਰ ਨਿਭਾਉਂਦੇ ਹਨ, ਜਿਨ੍ਹਾਂ 'ਚ ਜ਼ਿੰਦਗੀ ਦਾ ਜਸ਼ਨ ਮਨਾਇਆ ਜਾਂਦਾ ਹੈ। ਹਾਲ ਹੀ 'ਚ ਸ਼ਾਹਰੁਖ ਨੇ ਇਕ ਇੰਟਰਵਿਊ 'ਚ ਆਪਣੇ ਭਵਿੱਖ ਦੀ ਯੋਜਨਾ ਬਾਰੇ ਗੱਲ ਕੀਤੀ।ਸ਼ਾਹਰੁਖ ਖਾਨ ਨੇ ਹਾਲ ਹੀ 'ਚ ਲੋਕਾਰਨੋ ਫਿਲਮ ਫੈਸਟੀਵਲ ਦੇ ਯੂਟਿਊਬ ਚੈਨਲ 'ਤੇ ਗੱਲਬਾਤ ਕੀਤੀ। ਜਿੱਥੇ ਉਸ ਨੇ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਤੱਕ ਕੰਮ ਕਰਨਾ ਚਾਹੁੰਦਾ ਹੈ। ਇੰਨਾ ਹੀ ਨਹੀਂ ਉਹ ਫਿਲਮ ਦੇ ਸੈੱਟ 'ਤੇ ਆਖਰੀ ਸਾਹ ਲੈਣਾ ਚਾਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ -ਕਾਰ ਹਾਦਸੇ ਦਾ ਸ਼ਿਕਾਰ ਹੋਏ ਯੂਟਿਊਬਰ ਅਰਮਾਨ ਮਲਿਕ ਤੇ ਪਤਨੀ ਕ੍ਰਿਤਿਕਾ

ਸੈੱਟ 'ਤੇ ਮਰਨਾ ਚਾਹੁੰਦੇ ਹਨ ਸ਼ਾਹਰੁਖ 
ਸ਼ਾਹਰੁਖ ਖਾਨ ਨੂੰ ਲੋਕਾਰਨੋ ਫਿਲਮ ਫੈਸਟੀਵਲ 'ਚ ਲਾਈਫਟਾਈਮ ਅਚੀਵਮੈਂਟ ਐਵਾਰਡ ਮਿਲਿਆ ਹੈ। ਜਿੱਥੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਹਮੇਸ਼ਾ ਐਕਟਿੰਗ ਕਰਨਾ ਪਸੰਦ ਕਰਨਗੇ। ਉਨ੍ਹਾਂ  ਨੇ ਸਿਰ ਹਿਲਾਇਆ ਅਤੇ ਜਵਾਬ ਦਿੱਤਾ, 'ਕੀ ਮੈਂ ਹਮੇਸ਼ਾ ਕੰਮ ਕਰਾਂਗਾ? ਮੇਰੀ ਜ਼ਿੰਦਗੀ ਦਾ ਸੁਪਨਾ ਹੈ ਕਿ ਕੋਈ ਕਹੇ ਐਕਸ਼ਨ ਤਾਂ ਮੈਂ ਮਰ ਜਾਵਾਂ? ਉਹ ਕਹਿੰਦੇ ਹਨ ਕੱਟ ਅਤੇ ਫਿਰ ਮੈਂ ਉੱਠਦਾ ਨਹੀਂ। 

ਇਹ ਖ਼ਬਰ ਵੀ ਪੜ੍ਹੋ -ਗਾਇਕ ਗੁਰਨਾਮ ਭੁੱਲਰ ਫੈਨਜ਼ ਲਈ ਲੈ ਕੇ ਆ ਰਹੇ ਹਨ ਖ਼ਾਸ ਤੋਹਫ਼ਾ

ਕੰਮ ਦੀ ਗੱਲ ਕਰੀਏ ਤਾਂ ਸਾਲ 2023 ਸ਼ਾਹਰੁਖ ਖ਼ਾਨ ਦੇ ਨਾਂ ਰਿਹਾ ਹੈ। ਇਸ ਸਾਲ ਉਨ੍ਹਾਂ ਦੀ ਕੋਈ ਫਿਲਮ ਨਹੀਂ ਆਉਣ ਵਾਲੀ ਹੈ। ਅਗਲੇ ਸਾਲ ਸ਼ਾਹਰੁਖ ਸੁਜੋਏ ਘੋਸ਼ ਦੀ ਫਿਲਮ 'ਕਿੰਗ' 'ਚ ਨਜ਼ਰ ਆਉਣਗੇ। ਕਿੰਗ 'ਚ ਸ਼ਾਹਰੁਖ ਦੀ ਧੀ ਸੁਹਾਨਾ ਖਾਨ ਵੀ ਨਜ਼ਰ ਆਵੇਗੀ। ਪਹਿਲੀ ਵਾਰ ਪਿਓ-ਧੀ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News