ਕਰਮਜੀਤ ਅਨਮੋਲ ਨਾਲ ‘ਕੈਰੀ ਆਨ ਜੱਟਾ 3’ ਦੇ ਸੈੱਟ ’ਤੇ ਇਹ ਕੀ ਹੋ ਗਿਆ, ਵੀਡੀਓ ਕਰੇਗੀ ਤੁਹਾਨੂੰ ਵੀ ਹੈਰਾਨ
Friday, Jun 23, 2023 - 12:05 PM (IST)
ਐਂਟਰਟੇਨਮੈਂਟ ਡੈਸਕ– ਦੁਨੀਆ ’ਚ ਕੋਈ ਵੀ ਕੰਮ ਸੌਖਾ ਨਹੀਂ ਹੈ। ਕਿਸੇ ਦੇ ਕੰਮ ਨੂੰ ਦੇਖ ਕੇ ਇਹ ਕਹਿਣਾ ਬਹੁਤ ਸੌਖਾ ਹੈ ਕਿ ‘ਯਾਰ ਇਹ ਤਾਂ ਮੈਂ ਵੀ ਕਰ ਸਕਦਾ ਹਾਂ’ ਪਰ ਅਸਲ ’ਚ ਜਦੋਂ ਉਸ ਨੂੰ ਕਰਨ ਦੀ ਵਾਰੀ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਖ਼ੁਦ ’ਤੇ ਕੀ ਬੀਤਦੀ ਹੈ।
ਅਜਿਹੀ ਚੀਜ਼ ਅਦਾਕਾਰੀ ਨਾਲ ਵੀ ਜੁੜੀ ਹੁੰਦੀ ਹੈ। ਸਾਨੂੰ ਲੱਗਦਾ ਤਾਂ ਕਿ ਅਦਾਕਾਰੀ ਸੌਖੀ ਚੀਜ਼ ਹੈ ਪਰ ਜਿੰਨੀ ਸੌਖੀ ਇਹ ਦਿਸਦੀ ਹੈ, ਉਨੀ ਸੌਖੀ ਇਹ ਹੈ ਨਹੀਂ। ਕਲਾਕਾਰਾਂ ਨੂੰ ਕਈ ਵਾਰ ਆਪਣੀ ਜਾਨ ਜੋਖ਼ਮ ’ਚ ਪਾ ਕੇ ਫ਼ਿਲਮ ਦਾ ਸੀਨ ਸ਼ੂਟ ਕਰਨਾ ਪੈਂਦਾ ਹੈ। ਅਜਿਹਾ ਹੀ ਕੁਝ ਕਰਮਜੀਤ ਅਨਮੋਲ ਨਾਲ ਫ਼ਿਲਮ ‘ਕੈਰੀ ਆਨ ਜੱਟਾ 3’ ਦੇ ਸੈੱਟ ’ਤੇ ਹੋਇਆ।
ਦਰਅਸਲ ਗਿੱਪੀ ਗਰੇਵਾਲ ਨੇ ਕੁਝ ਘੰਟੇ ਪਹਿਲਾਂ ਹੀ ‘ਕੈਰੀ ਆਨ ਜੱਟਾ 3’ ਦੇ ਸ਼ੂਟ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕਰਮਜੀਤ ਅਨਮੋਲ ਨੂੰ ਰੱਸੀਆਂ ਨਾਲ ਬੰਨ੍ਹਿਆ ਗਿਆ ਹੈ ਤੇ ਇਨ੍ਹਾਂ ਰੱਸੀਆਂ ਨਾਲ ਉਨ੍ਹਾਂ ਦਾ ਹਵਾ ’ਚ ਲਿਜਾਂਦਿਆਂ ਦਾ ਇਕ ਸੀਨ ਸ਼ੂਟ ਕਰਨਾ ਹੈ।
ਇਹ ਖ਼ਬਰ ਵੀ ਪੜ੍ਹੋ : John Cena ਮਗਰੋਂ ਇਹ WWE ਸੁਪਰਸਟਾਰ ਵੀ ਹੋਇਆ ਸਿੱਧੂ ਮੂਸੇਵਾਲਾ ਦਾ ਮੁਰੀਦ, Instagram 'ਤੇ ਕੀਤਾ Follow
ਵੀਡੀਓ ’ਚ ਕਰਮਜੀਤ ਅਨਮੋਲ ਜਿਥੇ ਘਬਰਾਏ ਹੋਏ ਹਨ, ਉਥੇ ਆਪਣੇ ਚਿਹਰੇ ’ਤੇ ਮੁਸਕਾਨ ਵੀ ਲਿਆ ਰਹੇ ਹਨ। ਹੁਣ ਇਹ ਸੀਨ ਫ਼ਿਲਮ ’ਚ ਕਿਹੋ-ਜਿਹਾ ਦਿਸਦਾ ਹੈ, ਇਹ ਤਾਂ ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।
ਦੱਸ ਦੇਈਏ ਕਿ ਫ਼ਿਲਮ ’ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਨਾਸੀਰ ਚਿਨਓਟੀ, ਹਾਰਬੀ ਸੰਘਾ, ਬੀ. ਐੱਨ. ਸ਼ਰਮਾ ਤੇ ਰੁਪਿੰਦਰ ਰੂਪੀ ਅਹਿਮ ਕਿਰਦਾਰਾਂ ’ਚ ਹਨ।
ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਤੇ ਸਕ੍ਰੀਨਪਲੇਅ ਵੈਭਵ ਸੁਮਨ ਤੇ ਸ਼ਰਿਆ ਸ੍ਰੀਵਾਸਤਵ ਨੇ ਲਿਖਿਆ ਹੈ। ਦੁਨੀਆ ਭਰ ’ਚ ਇਹ ਫ਼ਿਲਮ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।