ਸਲਮਾਨ ਖ਼ਾਨ ਨੇ ਮੁਨੱਵਰ ਫਾਰੂਕੀ ਦਾ ਕੀਤਾ ਸਮਰਥਨ, ਆਇਸ਼ਾ ਖ਼ਾਨ ਦੀ ਲਾਈ ਰੱਜ ਕੇ ਕਲਾਸ

Saturday, Dec 30, 2023 - 11:54 AM (IST)

ਸਲਮਾਨ ਖ਼ਾਨ ਨੇ ਮੁਨੱਵਰ ਫਾਰੂਕੀ ਦਾ ਕੀਤਾ ਸਮਰਥਨ, ਆਇਸ਼ਾ ਖ਼ਾਨ ਦੀ ਲਾਈ ਰੱਜ ਕੇ ਕਲਾਸ

ਮੁੰਬਈ (ਬਿਊਰੋ)– ਰਿਐਲਿਟੀ ਸ਼ੋਅ ‘ਬਿੱਗ ਬੌਸ 17’ ’ਚ ਕਾਫੀ ਹਲਚਲ ਮਚੀ ਹੋਈ ਹੈ। ਆਇਸ਼ਾ ਖ਼ਾਨ ਦੇ ਆਉਣ ਤੋਂ ਬਾਅਦ ਘਰ ’ਚ ਕਾਫੀ ਹੰਗਾਮਾ ਹੋਇਆ ਹੈ। ਅਜਿਹੇ ’ਚ ਦਰਸ਼ਕ ਸੋਚ ਰਹੇ ਹੋਣਗੇ ਕਿ ਸਲਮਾਨ ਖ਼ਾਨ ਇਸ ‘ਵੀਕੈਂਡ ਦਾ ਵਾਰ’ ’ਚ ਮੁਨੱਵਰ ਦੀ ਕਲਾਸ ਲਗਾਉਣਗੇ ਪਰ ਇਸ ਦੇ ਉਲਟ ਹੋਣ ਜਾ ਰਿਹਾ ਹੈ। ਸਲਮਾਨ ਮੁਨੱਵਰ ਦੀ ਕਲਾਸ ਨਹੀਂ, ਆਇਸ਼ਾ ਖ਼ਾਨ ਦੀ ਕਲਾਸ ਲਗਾਉਣਗੇ। ਇਸ ਤੋਂ ਬਾਅਦ ਆਇਸ਼ਾ ਦੀ ਸਿਹਤ ਵੀ ਵਿਗੜ ਜਾਵੇਗੀ, ਜਿਸ ਕਾਰਨ ਉਸ ਨੂੰ ਮੈਡੀਕਲ ਐਮਰਜੈਂਸੀ ਲਈ ਬਾਹਰ ਲਿਆਂਦਾ ਜਾਵੇਗਾ।

ਆਇਸ਼ਾ ਦੀ ਕਲਾਸ ਲਗਾਈ ਜਾਵੇਗੀ
‘ਦਿ ਖ਼ਬਰੀ’ ਦੀ ਰਿਪੋਰਟ ਮੁਤਾਬਕ ਆਇਸ਼ਾ ਖ਼ਾਨ ‘ਵੀਕੈਂਡ ਕਾ ਵਾਰ’ ਦੌਰਾਨ ਬੇਹੋਸ਼ ਹੋ ਜਾਵੇਗੀ। ਇਸ ਤੋਂ ਬਾਅਦ ਮੈਡੀਕਲ ਐਮਰਜੈਂਸੀ ਕਾਰਨ ਉਸ ਨੂੰ ਘਰੋਂ ਬਾਹਰ ਲਿਆਂਦਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁਨੱਵਰ ਨੂੰ ਸਪੋਰਟ ਕਰਦਿਆਂ ਸਲਮਾਨ ਆਇਸ਼ਾ ਦੀ ਸਖ਼ਤ ਕਲਾਸ ਲਗਾਉਣਗੇ।

ਸਲਮਾਨ ਪੁੱਛਣਗੇ ਤਿੱਖੇ ਸਵਾਲ
ਸਲਮਾਨ ਆਇਸ਼ਾ ਤੋਂ ਸ਼ੋਅ ’ਚ ਸ਼ਾਮਲ ਹੋਣ ਦੇ ਮਕਸਦ ਬਾਰੇ ਸਵਾਲ ਕਰਨਗੇ। ਇਸ ’ਤੇ ਉਹ ਮੁਨੱਵਰ ਤੋਂ ਮੁਆਫ਼ੀ ਮੰਗਣ ਦਾ ਜ਼ਿਕਰ ਕਰੇਗੀ। ਜਵਾਬ ’ਚ ਸਲਮਾਨ ਉਸ ਨੂੰ ਪੁੱਛਣਗੇ ਕਿ ਜੇਕਰ ਅਜਿਹਾ ਸੀ ਤਾਂ ਉਸ ਨੇ ਜਨਵਰੀ ਤੱਕ ਇੰਤਜ਼ਾਰ ਕਿਉਂ ਨਹੀਂ ਕੀਤਾ।

ਇਹ ਖ਼ਬਰ ਵੀ ਪੜ੍ਹੋ : ਕੋਲੰਬੀਆ ’ਚ ਬਣੀ ਸ਼ਕੀਰਾ ਦੀ 21 ਫੁੱਟ ਉੱਚੀ ਖ਼ੂਬਸੂਰਤ ਮੂਰਤੀ ਪਰ ਹੋ ਗਈ ਇਕ ਵੱਡੀ ਗਲਤੀ

ਆਇਸ਼ਾ ਧਿਆਨ ਖਿੱਚਣ ਲਈ ਸ਼ੋਅ ’ਚ ਆਈ
ਇਸ ’ਤੇ ਆਇਸ਼ਾ ਦੱਸਦੀ ਹੈ ਕਿ ਨਕਾਰਾਤਮਕਤਾ ਅਸਹਿ ਹੋ ਗਈ ਸੀ, ਜਿਸ ਕਾਰਨ ਉਸ ਨੂੰ ਸ਼ੋਅ ’ਚ ਆਉਣਾ ਪਿਆ। ਸਲਮਾਨ ਇਸ ਗੱਲ ਨਾਲ ਸਹਿਮਤ ਨਹੀਂ ਹਨ ਤੇ ਕਹਿੰਦੇ ਹਨ ਕਿ ਜੇਕਰ ਇਹ ਸੱਚ ਹੁੰਦਾ ਤਾਂ ਉਹ ਮੁਨੱਵਰ ਨੂੰ ਕਿਤੇ ਹੋਰ ਮਿਲ ਸਕਦੀ ਸੀ। ਉਹ ਆਇਸ਼ਾ ’ਤੇ ਇਲਜ਼ਾਮ ਲਗਾਉਣਗੇ ਕਿ ਉਹ ਧਿਆਨ ਖਿੱਚਣ ਤੇ ਦਿਖਣ ਲਈ ਸ਼ੋਅ ’ਚ ਆ ਰਹੀ ਹੈ।

ਸਲਮਾਨ ਮੁਨੱਵਰ ਦੀ ਸਪੋਰਟ ਕਰਨਗੇ
ਸਲਮਾਨ ਮੁਨੱਵਰ ਦਾ ਬਚਾਅ ਕਰਦਿਆਂ ਕਹਿਣਗੇ ਕਿ ਆਇਸ਼ਾ ਉਨ੍ਹਾਂ ਲਈ ਨਹੀਂ, ਸਗੋਂ ਆਪਣੇ ਲਈ ਆਈ ਹੈ। ਉਹ ਜ਼ੋਰ ਦੇ ਕੇ ਕਹਿਣਗੇ ਕਿ ਮੁਨੱਵਰ ਨੂੰ ਕਿਸੇ ਨੂੰ ਕੋਈ ਸਪੱਸ਼ਟੀਕਰਨ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਆਇਸ਼ਾ ਪਿਆਰ ਦਾ ਬਹਾਨਾ ਬਣਾ ਕੇ ਉਸ ਦਾ ਅਪਮਾਨ ਕਰ ਰਹੀ ਹੈ, ਜਦਕਿ ਉਹ ਉਸ ਤੋਂ ਮੁਆਫ਼ੀ ਮੰਗਦਾ ਰਹਿੰਦਾ ਹੈ।

ਸਲਮਾਨ ਖ਼ਾਨ ਅਭਿਸ਼ੇਕ ਦਾ ਪਰਦਾਫਾਸ਼ ਕਰਨਗੇ
ਅਭਿਸ਼ੇਕ ਕੁਮਾਰ ਨੂੰ ਬੇਨਕਾਬ ਕਰਕੇ ਸਲਮਾਨ ਖ਼ਾਨ ਉਸ ਦੇ ਗੇਮ ਪਲਾਨ ਦਾ ਪਰਦਾਫਾਸ਼ ਕਰਨਗੇ, ਜੋ ਉਹ ਮੁਨੱਵਰ ਫਾਰੂਕੀ ਤੇ ਮੰਨਾਰਾ ਚੋਪੜਾ ਦੇ ਖ਼ਿਲਾਫ਼ ਕਰ ਰਿਹਾ ਹੈ। ਇੰਨਾ ਹੀ ਨਹੀਂ, ਸਲਮਾਨ ਇਕ ਵੀਡੀਓ ਕਲਿੱਪ ਵੀ ਦਿਖਾਉਣਗੇ, ਜਿਸ ’ਚ ਅਭਿਸ਼ੇਕ ਤੇ ਅਨੁਰਾਗ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਹਨ। ਇਸ ਤੋਂ ਇਲਾਵਾ ਸਲਮਾਨ ਨੇ ਈਸ਼ਾ ਮਾਲਵੀਆ ਤੇ ਚਿੰਟੂ ਉਰਫ਼ ਸਮਰਥ ਦਾ ਸਮਰਥਨ ਕੀਤਾ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਦੀ ਕਲਾਸ ਨਹੀਂ ਲਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News