ਵੈੱਬ ਸੀਰੀਜ਼ ‘ਸਨਫਲਾਵਰ’ ਵਿਚ ਸਭ ਕੁਝ ਹੈ : ਵਿਕਾਸ ਬਹਿਲ

Monday, Mar 04, 2024 - 01:34 PM (IST)

ਵੈੱਬ ਸੀਰੀਜ਼ ‘ਸਨਫਲਾਵਰ’ ਵਿਚ ਸਭ ਕੁਝ ਹੈ : ਵਿਕਾਸ ਬਹਿਲ

ਮੁੰਬਈ (ਬਿਊਰੋ) - ਵਿਕਾਸ ਬਹਿਲ ਵੱਲੋਂ ਨਿਰਦੇਸ਼ਤ ਜ਼ੀ-5 ਦੀ ਵੈੱਬ ਸੀਰੀਜ਼ ‘ਸਨਫਲਾਵਰ’ ਰਹੱਸਮਈ ਤੇ ਹਾਸਰਸ ਭਰਪੂਰ ਦਰਸ਼ਕਾਂ ਨੂੰ ਪਸੰਦ ਆਉਣ ਤੇ ਉਨ੍ਹਾਂ ਨੂੰ ‘ਸਨਫਲਾਵਰ’ ਦੀ ਰਹੱਸਮਈ ਦੁਨੀਆ ’ਚ ਡੂੰਘਾਈ ਤੱਕ ਲਿਜਾਣ ਲਈ ਤਿਆਰ ਹੈ। ਵਿਕਾਸ ਬਹਿਲ ਨੇ ਕਿਹਾ ਕਿ ‘ਡਾਰਕ ਕਾਮੇਡੀ ਦੀ ਖ਼ੂਬਸੂਰਤੀ ਇਹ ਹੈ ਕਿ ਤੁਸੀਂ ਇਸ ਵਿਚ ਸਭ ਕੁਝ ਪਰੋਸ ਸਕਦੇ ਹੋ ਪਰ ਇਹ ਪਤਾ ਨਹੀਂ ਲਾ ਸਕਦੇ ਕਿ ਦਿੱਤਾ ਕੀ ਜਾ ਰਿਹਾ ਹੈ। ਵਿਕਾਸ ਬਹਿਲ ਬਲੈਕ ਕਾਮੇਡੀ ਦੀ ਕਲਾ ਵਿਚ ਮੁਹਾਰਤ ਹਾਸਲ ਕਰਨ ਬਾਰੇ ਗੱਲ ਕਰਦੇ ਹਨ ਕਿ ‘ਸਨਫਲਾਵਰ’ ਵਿਚ ਉਹ ਸਭ ਕੁਝ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਸਾਉਣ ਅਤੇ ਨਾਲ ਹੀ ਰੋਮਾਂਚ ਨੂੰ ਬਣਾਈ ਰੱਖਣਾ ਕੋਈ ਆਸਾਨ ਕੰਮ ਨਹੀਂ ਹੈ। ਅਸੀਂ ਸਭ ਕੁਝ ਦੱਸਿਆ ਪਰ ਤੁਸੀਂ ਇਹ ਨਹੀਂ ਸਮਝ ਸਕਦੇ ਕਿ ਇਹ ਕਾਮੇਡੀ ਹੈ, ਰਹੱਸ ਹੈ ਜਾਂ ਅਸਲੀਅਤ ਹੈ।

ਇਹ ਖ਼ਬਰ ਵੀ ਪੜ੍ਹੋ - ਅੰਬਾਨੀਆਂ ਦੇ ਫੰਕਸ਼ਨ 'ਚ ਅਮਿਤਾਭ ਬੱਚਨ ਨਾਲ ਡੋਨਾਲਡ ਟਰੰਪ ਦੀ ਧੀ ਇਵਾਂਕਾ ਨੇ ਕੀਤੀ ਖ਼ਾਸ ਮੁਲਾਕਾਤ (ਵੀਡੀਓ)

 

‘ਸਨਫਲਾਵਰ’ ਦਾ ਦੂਜਾ ਸੀਜ਼ਨ ਇਕ ਰੋਮਾਂਚਕ ਰਹੱਸ ਨਾਲ ਭਰਿਆ ਹੈ, ਜਿਸ ਵਿਚ ਸੁਨੀਲ ਗਰੋਵਰ, ਰਣਵੀਰ ਸ਼ੋਰੀ ਅਤੇ ਗਿਰੀਸ਼ ਕੁਲਕਰਣੀ ਅਹਿਮ ਕਿਰਦਾਰ ਵਿਚ ਨਜ਼ਰ ਆਉਣਗੇ। ਉਥੇ ਹੀ ਸ਼ੋਅ ਵਿਚ ਅਦਾ ਸ਼ਰਮਾ ਰੋਜ਼ੀ ਨਾਮ ਦੀ ਬਾਰ ਡਾਂਸਰ ਦੀ ਭੂਮਿਕਾ ਵਿਚ ਹਨ। ਸੁਨੀਲ ਦਾ ਸਭ ਤੋਂ ਪਾਸੰਦੀਦਾ ਕਿਰਦਾਰ ਸੋਨੂੰ ਵੀ ਪੂਰੇ ਸ਼ੋਅ ਦੇ ਦੌਰਾਨ ਦਰਸ਼ਕਾਂ ਨੂੰ ਬੰਨ੍ਹੀ ਰੱਖੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News