‘Waymaker’ ਐਲਬਮ ਨਾਲ ਚਰਚਾ ’ਚ Navaan Sandhu, ਗੀਤਾਂ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ (ਵੀਡੀਓ)
Thursday, Mar 03, 2022 - 04:26 PM (IST)
ਚੰਡੀਗੜ੍ਹ (ਬਿਊਰੋ)– 17 ਫਰਵਰੀ ਨੂੰ ਪੰਜਾਬੀ ਗਾਇਕ ਤੇ ਗੀਤਕਾਰ ਨਵਾਨ ਸੰਧੂ ਦੀ ਐਲਬਮ ‘ਵੇਮੇਕਰ’ ਰਿਲੀਜ਼ ਹੋਈ ਹੈ। ਇਹ ਐਲਬਮ ਸਾਰੇ ਆਡੀਓ ਸਟ੍ਰੀਮਿੰਗ ਪਲੇਟਫਾਰਮਜ਼ ’ਤੇ ਉਪਲੱਬਧ ਹੈ। ਯੂਟਿਊਬ ’ਤੇ ਫੁੱਲ ਐਲਬਮ ਦਾ ਆਡੀਓ ਵਰਜ਼ਨ ਹੀ ਰਿਲੀਜ਼ ਕੀਤਾ ਗਿਆ ਹੈ।
ਉਥੇ ਐਲਬਮ ’ਚੋਂ ਇਕ ਗੀਤ ‘ਜੈਲਿਸੀ’ ਦੀ ਵੀਡੀਓ ਵੀ ਰਿਲੀਜ਼ ਹੋ ਚੁੱਕੀ ਹੈ, ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਨਵਾਨ ਦੀ ਇਸ ਐਲਬਮ ’ਚ ਕੁਲ 8 ਗੀਤ ਹਨ।
ਪਹਿਲਾ ਗੀਤ ‘ਸੀ ਵਾਕ’ ਹੈ, ਜਿਸ ਨੂੰ ਨਵਾਨ ਸੰਧੂ ਨੇ ਲਿਖਿਆ ਤੇ ਗਾਇਆ ਹੈ, ਜਦਕਿ ਇਸ ਦਾ ਮਿਊਜ਼ਿਕ ਯਾਰੀ ਘੁੰਮਣ ਨੇ ਦਿੱਤਾ ਹੈ। ਦੂਜਾ ਗੀਤ ‘ਜੈਲਿਸੀ’ ਹੈ, ਜਿਸ ’ਚ ਨਵਾਨ ਸੰਧੂ ਨਾਲ ਗੁਰਲੇਜ ਅਖ਼ਤਰ ਨੇ ਆਵਾਜ਼ ਦਿੱਤੀ ਹੈ ਤੇ ਇਸ ਦਾ ਸੰਗੀਤ ਮਰਸੀ ਨੇ ਦਿੱਤਾ ਹੈ।
ਤੀਜਾ ਗੀਤ ‘ਜੱਟ ਬਰੀਡ’ ਹੈ, ਜਿਸ ਨੂੰ ਸੰਗੀਤ ਮਰਸੀ ਨੇ ਦਿੱਤਾ ਹੈ। ਚੌਥਾ ਗੀਤ ‘ਜਨੂੰਨ’ ਹੈ, ਜਿਸ ਨੂੰ ਲਿਖਿਆ ਜੋਤ ਓਹਤੀ ਨੇ ਹੈ ਤੇ ਮਿਊਜ਼ਿਕ ਮਰਸੀ ਨੇ ਦਿੱਤਾ ਹੈ। ਪੰਜਵਾਂ ਗੀਤ ‘ਲੀਥਲ ਡਿਸੀਜ਼’ ਹੈ, ਜਿਸ ਨੂੰ ਲਿਖਿਆ ਤੇ ਕੰਪੋਜ਼ ਡਿਸਰੋਜ਼ ਨੇ ਹੈ ਤੇ ਇਸ ਨੂੰ ਮਿਊਜ਼ਿਕ ਜੇ. ਬੀ. ਸਿੰਘ ਨੇ ਦਿੱਤਾ ਹੈ।
ਛੇਵਾਂ ਗੀਤ ‘ਹੈਂਡਕਫਸ’ ਹੈ, ਜਿਸ ਨੂੰ ਮਿਊਜ਼ਿਕ ਮਰਸੀ ਨੇ ਦਿੱਤਾ ਹੈ। ਸੱਤਵਾਂ ਗੀਤ ‘ਕੀ ਦੱਸਾਂ’ ਹੈ, ਜਿਸ ਨੂੰ ਲਿਖਿਆ ਬਾਜ਼ ਗਿੱਲ ਨੇ ਹੈ ਤੇ ਮਿਊਜ਼ਿਕ ਯਾਰੀ ਘੁੰਮਣ ਨੇ ਦਿੱਤਾ ਹੈ। ਅੱਠਵਾਂ ਤੇ ਆਖਰੀ ਗੀਤ ‘ਰਾਹ’ ਹੈ, ਜਿਸ ਨੂੰ ਮਿਊਜ਼ਿਕ ਜੇ. ਬੀ. ਸਿੰਘ ਨੇ ਦਿੱਤਾ ਹੈ।
ਦੱਸ ਦੇਈਏ ਕਿ ਐਲਬਮ ‘ਵੇਮੇਕਰ’ ਵਿਦੇਸ਼ਾਂ ਦੇ ਟਾਪ ਚਾਰਟਸ ’ਚ ਵੀ ਸ਼ਾਮਲ ਹੋ ਚੁੱਕੀ ਹੈ, ਉਥੇ ਭਾਰਤ ’ਚ ਵੀ ਗੀਤ ਟਰੈਂਡਿੰਗ ’ਚ ਹਨ। ਗੀਤਾਂ ਨੂੰ ਇੰਸਟਾਗ੍ਰਾਮ ਰੀਲਜ਼ ’ਤੇ ਵੀ ਰੱਜ ਕੇ ਪਿਆਰ ਮਿਲ ਰਿਹਾ ਹੈ। ਹੁਣ ਤਕ ਇਸ ਐਲਬਮ ਦੇ ਗੀਤਾਂ ’ਤੇ ਅਣਗਿਣਤ ਰੀਲਜ਼ ਬਣ ਚੁੱਕੀਆਂ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।