ਜਿਨਸ਼ੀ ਸ਼ੋਸ਼ਣ ਮਾਮਲੇ ਦੇ ਦੋਸ਼ 'ਚ ਮਸ਼ਹੂਰ ਅਦਾਕਾਰ ਖ਼ਿਲਾਫ ਵਾਰੰਟ ਜਾਰੀ

Tuesday, Sep 24, 2024 - 04:12 PM (IST)

ਜਿਨਸ਼ੀ ਸ਼ੋਸ਼ਣ ਮਾਮਲੇ ਦੇ ਦੋਸ਼ 'ਚ ਮਸ਼ਹੂਰ ਅਦਾਕਾਰ ਖ਼ਿਲਾਫ ਵਾਰੰਟ ਜਾਰੀ

ਮੁੰਬਈ- ਮਲਿਆਲਮ ਫਿਲਮ ਇੰਡਸਟਰੀ 'ਚ ਸਾਹਮਣੇ ਆਏ ਜਿਨਸੀ ਸ਼ੋਸ਼ਣ ਮਾਮਲੇ 'ਚ ਜਦੋਂ ਅਦਾਕਾਰ ਸਿੱਦੀਕੀ ਦਾ ਨਾਂ ਸਾਹਮਣੇ ਆਇਆ ਤਾਂ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ। ਸਿੱਦੀਕੀ ਮਾਲੀਵੁੱਡ ਦਾ ਵੱਡਾ ਸਟਾਰ ਹੈ। ਉਸ 'ਤੇ ਇਕ ਅਭਿਨੇਤਰੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਫਿਲਮ ਇੰਡਸਟਰੀ 'ਚ ਹੜਕੰਪ ਮਚ ਗਿਆ ਸੀ। ਉਸ ਖਿਲਾਫ ਐੱਫ.ਆਈ.ਆਰ. ਹੁਣ ਇਸ ਮਾਮਲੇ 'ਚ ਅਪਡੇਟ ਆਇਆ ਹੈ ਕਿ ਸਿੱਦੀਕੀ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ- Pushpa 2 ਦੀ ਰਿਲੀਜ਼ ਤੋਂ ਪਹਿਲਾਂ ਰਸ਼ਮਿਕਾ ਮੰਡਾਨਾ ਪੁੱਜੀ ਮੰਦਰ, ਲਿਆ ਆਸ਼ੀਰਵਾਦ

ਸਿੱਦੀਕੀ ਖਿਲਾਫ ਲੁੱਕਆਊਟ ਨੋਟਿਸ ਜਾਰੀ 
ਮੰਗਲਵਾਰ ਨੂੰ ਹਾਈ ਕੋਰਟ ਨੇ ਅਦਾਕਾਰ ਸਿੱਦੀਕੀ ਵੱਲੋਂ ਦਾਇਰ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ। ਉਨ੍ਹਾਂ 'ਤੇ ਇਕ ਅਭਿਨੇਤਰੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ, ਜਿਸ ਨਾਲ ਜੁੜੇ ਇਕ ਮਾਮਲੇ 'ਚ ਜ਼ਮਾਨਤ ਦੀ ਮੰਗ ਕੀਤੀ ਗਈ ਸੀ। ਪਰ ਉਸ ਦੀ ਪਟੀਸ਼ਨ ਰੱਦ ਕਰ ਦਿੱਤੀ ਗਈ। ਇਸ ਦੇ ਨਾਲ ਹੀ ਅਭਿਨੇਤਾ ਦੇ ਲਾਪਤਾ ਹੋਣ ਕਾਰਨ ਹੁਣ ਉਨ੍ਹਾਂ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।ਸਿੱਦੀਕੀ ਵਿਰੁੱਧ ਇਹ ਫੈਸਲਾ ਫਿਲਮ ਉਦਯੋਗ ਦੇ ਅੰਦਰ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਹੱਲ ਕਰਨ ਲਈ ਬਣਾਈ ਗਈ ਐਸਆਈਟੀ ਦੁਆਰਾ ਚੱਲ ਰਹੀ ਵਿਸ਼ੇਸ਼ ਜਾਂਚ ਦੇ ਹਿੱਸੇ ਵਜੋਂ ਆਇਆ ਹੈ। ਇਸ ਮਾਮਲੇ ਵਿੱਚ ਤਿਰੂਵਨੰਤਪੁਰਮ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।

ਕੀ ਹੈ ਪੂਰਾ ਮਾਮਲਾ?
ਹਾਲ ਹੀ 'ਚ ਜਦੋਂ ਹੇਮਾ ਕਮੇਟੀ ਦੀ ਰਿਪੋਰਟ ਦੇ ਤਹਿਤ ਮਲਿਆਲਮ ਸਿਨੇਮਾ ਤੋਂ ਕਈ ਖੁਲਾਸੇ ਸਾਹਮਣੇ ਆਏ ਤਾਂ ਇੰਡਸਟਰੀ ਦੇ ਮਸ਼ਹੂਰ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਵੀ ਨਿਸ਼ਾਨੇ 'ਤੇ ਆ ਗਏ। ਇਸ ਕਮੇਟੀ ਦੇ ਤਹਿਤ ਇਕ ਅਭਿਨੇਤਰੀ ਨੇ ਸਿੱਦੀਕੀ 'ਤੇ ਦੋਸ਼ ਲਗਾਇਆ ਸੀ ਕਿ ਉਸ ਨੇ ਜਨਵਰੀ 2016 'ਚ ਮਸਕਟ ਹੋਟਲ 'ਚ ਇਕ ਅਭਿਨੇਤਰੀ ਦਾ ਯੌਨ ਸ਼ੋਸ਼ਣ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ- 32 ਦੀ ਉਮਰ 'ਚ ਆਲੀਆ ਭੱਟ ਨੂੰ ਹੈ ਇਹ ਬੱਚਿਆ ਵਾਲੀ ਬੀਮਾਰੀ

ਜਦੋਂ ਸਿੱਦੀਕੀ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ, ਤਾਂ ਪੀੜਤ ਅਭਿਨੇਤਰੀ ਜਨਤਕ ਤੌਰ 'ਤੇ ਸਾਹਮਣੇ ਆਈ ਅਤੇ ਕਿਹਾ, "ਮੈਂ ਉਦੋਂ ਪਲੱਸ ਟੂ ਪੂਰਾ ਕੀਤਾ ਸੀ ਜਦੋਂ ਉਸ ਨੇ ਸੋਸ਼ਲ ਮੀਡੀਆ ਰਾਹੀਂ ਮੇਰੇ ਨਾਲ ਸੰਪਰਕ ਕੀਤਾ ਸੀ। ਮੈਨੂੰ ਲੱਗਾ ਕਿ ਇਹ ਫਰਜ਼ੀ ਅਕਾਊਂਟ ਹੈ, ਪਰ ਬਾਅਦ 'ਚ ਮੈਨੂੰ ਪਤਾ ਲੱਗਾ ਕਿ ਇਹ ਉਸ ਦਾ ਅਸਲੀ ਖਾਤਾ ਸੀ। ਜਦੋਂ ਉਨ੍ਹਾਂ ਦੀ ਫਿਲਮ ਸੁਖਮਾਇਰੀਕੱਟੇ ਦਾ ਪ੍ਰੀਵਿਊ ਸ਼ੋਅ ਖਤਮ ਹੋਇਆ ਤਾਂ ਉਨ੍ਹਾਂ ਨੇ ਮਸਕਟ ਹੋਟਲ ਵਿੱਚ ਚਰਚਾ ਲਈ ਬੁਲਾਇਆ। ਇਸ ਘਟਨਾ ਦੇ ਸਮੇਂ ਮੇਰੀ ਉਮਰ 21 ਸਾਲ ਸੀ।

ਬੁਲਾ ਕੇ ਕੀਤਾ ਜਿਨਸੀ ਸ਼ੋਸ਼ਣ 
ਅਦਾਕਾਰਾ ਨੇ ਕਿਹਾ, ''ਉਹ ਮੈਨੂੰ ਧੀ ਕਹਿ ਕੇ ਬੁਲਾਉਂਦੇ ਸਨ। ਜਦੋਂ ਮੈਂ ਉੱਥੇ ਗਈ ਤਾਂ ਉਨ੍ਹਾਂ ਨੇ ਮੇਰਾ ਜਿਨਸੀ ਸ਼ੋਸ਼ਣ ਕੀਤਾ। ਹਾਲਾਂਕਿ, ਮੈਂ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਈ। ਸਿੱਦੀਕੀ ਨੰਬਰ ਵਨ ਅਪਰਾਧੀ ਹੈ। ਜੇ ਉਹ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ, ਤਾਂ ਉਸਨੂੰ ਇੱਕ ਅਪਰਾਧੀ ਦਿਖਾਈ ਦੇਵੇਗਾ। ਮੈਂ ਉਸ ਦੇ ਕਾਰਨ ਆਪਣੇ ਸੁਪਨੇ ਅਤੇ ਮਾਨਸਿਕ ਸਿਹਤ ਗੁਆ ਚੁੱਕੀ ਹਾਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News