ਵਾਮਿਕਾ ਗੱਬੀ ਨੇ ਸਾਂਝੀ ਕੀਤੀ ਨੈੱਟਫਲਿਕਸ ਸੀਰੀਜ਼ ‘ਮਾਈ’ ਦੀ ਪਹਿਲੀ ਝਲਕ

Wednesday, Mar 09, 2022 - 07:02 PM (IST)

ਵਾਮਿਕਾ ਗੱਬੀ ਨੇ ਸਾਂਝੀ ਕੀਤੀ ਨੈੱਟਫਲਿਕਸ ਸੀਰੀਜ਼ ‘ਮਾਈ’ ਦੀ ਪਹਿਲੀ ਝਲਕ

ਮੁੰਬਈ (ਬਿਊਰੋ) : ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਵੱਡੀ ਪਛਾਣ ਬਣਾਈ ਹੈ। ਨੈੱਟਫਲਿਕਸ ਸ਼ੋਅ ‘ਗ੍ਰਹਿਣ’ 'ਚ ਸ਼ਾਨਦਾਰ ਕੰਮ ਕਰ ਚੁੱਕੀ ਇਹ ਅਦਾਕਾਰਾ ਹੁਣ ‘ਮਾਈ’ ਨਾਮ ਦੇ ਇਕ ਨਵੇਂ ਨੈੱਟਫਲਿਕਸ ਓਰੀਜਨਲ ਨਾਲ ਇਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਲਈ ਤਿਆਰ ਹੈ। ਉਸ ਨੇ ਇਸ ਫ਼ਿਲਮ ਦੀ ਘੋਸ਼ਣਾ 'ਅੰਤਰਰਾਸ਼ਟਰੀ ਮਹਿਲਾ ਦਿਵਸ 2022' ਦੇ ਮੌਕੇ 'ਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰਕੇ ਕੀਤੀ ਹੈ।

ਦੱਸ ਦੇਈਏ ਕਿ ਵਾਮਿਕਾ ਗੱਬੀ ਨਾਲ ਫ਼ਿਲਮ 'ਚ ਸਾਕਸ਼ੀ ਤੰਵਰ ਅਤੇ ਰਾਇਮਾ ਸੇਨ ਵੀ ਮੁੱਖ ਭੂਮਿਕਾਵਾਂ 'ਚ ਹਨ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਵਾਮਿਕਾ ਨੇ ਲਿਖਿਆ, ''ਨੈੱਟਫਲਿਕਸ ਵਲੋਂ ਮਹਿਲਾ ਦਿਵਸ ਦੀਆਂ ਮੁਬਾਰਕਾਂ, ਸੁੰਦਰ, ਪਰ ਨਹੀਂ ਤਾਂ ਸੁ-ਸ਼ੀਲ। ‘ਮਾਈ’ ਇਕ ਸ਼ਕਤੀਸ਼ਾਲੀ ਕਹਾਣੀ ਹੈ, ਜੋ ਦੱਸਦੀ ਹੈ ਕਿ ਇੱਕ ਮਾਂ ਆਪਣੇ ਪਿਆਰਿਆਂ ਨੂੰ ਸੁਰੱਖਿਅਤ ਰੱਖਣ ਲਈ ਕਿੰਨੀ ਦੂਰ ਤਕ ਜਾ ਸਕਦੀ ਹੈ, ਅੱਜ ਤੁਹਾਨੂੰ ਇਸ ਦੀ ਇਕ ਝਲਕ ਦੇ ਕੇ ਬਹੁਤ ਖੁਸ਼ ਹਾਂ! ਮਾਈ ਜਲਦ ਹੀ ਆ ਰਹੀ ਹੈ, ਸਿਰਫ ਨੈੱਟਫਲਿਕਸ ‘ਤੇ।''

 
 
 
 
 
 
 
 
 
 
 
 
 
 
 

A post shared by Wamiqa Gabbi (@wamiqagabbi)

ਇਸ ਸੀਰੀਜ਼ 'ਚ ਵਿਵੇਕ ਮੁਸ਼ਰਨ, ਪ੍ਰਸ਼ਾਂਤ ਨਾਰਾਇਣਨ, ਸੀਮਾ ਪਾਹਵਾ ਵੀ ਦਿਖਾਈ ਦੇਣਗੇ। ਇਸ ਸੀਰੀਜ਼ ਨੂੰ ਅਤੁਲ ਮੋਂਗੀਆ ਦੁਆਰਾ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਵਾਮਿਕਾ ਗੱਬੀ ਜਲਦ ਹੀ ਐਮੀ ਵਿਰਕ ਨਾਲ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਅਰਜਨਟੀਨਾ’ 'ਚ ਨਜ਼ਰ ਆਵੇਗੀ, ਜੋ ਕਿ 7 ਅਪ੍ਰੈਲ, 2023 ਨੂੰ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News