‘ਗ੍ਰਹਿਣ’ ਤੋਂ ਬਾਅਦ ਮੁੜ ਓ. ਟੀ. ਟੀ. ’ਤੇ ਧਮਾਲ ਮਚਾਏਗੀ ਵਾਮਿਕਾ ਗੱਬੀ

01/22/2022 6:22:22 PM

ਚੰਡੀਗੜ੍ਹ (ਬਿਊਰੋ)– ਇਹ ਤਾਂ ਸਾਰੇ ਜਾਣਦੇ ਹਨ ਕਿ ਵਾਮਿਕਾ ਗੱਬੀ ਪੰਜਾਬ ਦੀ ਇਕ ਟੈਲੇਂਟਿਡ ਅਦਾਕਾਰਾ ਹੈ। ਵਾਮਿਕਾ ਨੇ ਸਿਰਫ ਪੰਜਾਬੀ ਹੀ ਨਹੀਂ, ਸਗੋਂ ਤਾਮਿਲ, ਬਾਲੀਵੁੱਡ ਫ਼ਿਲਮਾਂ ’ਚ ਵੀ ਕੰਮ ਕੀਤਾ ਹੈ। ਉਥੇ ਉਸ ਨੇ ਓ. ਟੀ. ਟੀ. ’ਤੇ ‘ਗ੍ਰਹਿਣ’ ਵੈੱਬ ਸੀਰੀਜ਼ ਨਾਲ ਡੈਬਿਊ ਕੀਤਾ ਹੈ।

ਤਾਜ਼ਾ ਖ਼ਬਰ ਹੁਣ ਇਹ ਸਾਹਮਣੇ ਆ ਰਹੀ ਹੈ ਕਿ ਵਾਮਿਕਾ ਨੂੰ ਮਸ਼ਹੂਰ ਅਮਰੀਕੀ ਰੋਮਾਂਟਿਕ ਕਾਮੇਡੀ ਸੀਰੀਜ਼ ‘ਮਾਡਰਨ ਲਵ’ ਦੇ ਭਾਰਤੀ ਰੂਪਾਂਤਰ ਦਾ ਹਿੱਸਾ ਬਣਾਇਆ ਗਿਆ ਹੈ। ਵਾਮਿਕਾ ਨਾਲ ਅਦਾਕਾਰ ਪ੍ਰਤੀਕ ਗਾਂਧੀ ਤੇ ਅਦਾਕਾਰਾ ਫਾਤਿਮਾ ਸਨਾ ਸ਼ੇਖ ਵੀ ਓ. ਟੀ. ਟੀ. ’ਤੇ ਉਸ ਨਾਲ ਸਕ੍ਰੀਨ ਸਾਂਝੀ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੂੰ ਰਾਹਤ, ਸਿੱਖ ਭਾਈਚਾਰੇ ਖ਼ਿਲਾਫ਼ ਪੋਸਟ ਨੂੰ ਲੈ ਕੇ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਜ

ਸੂਤਰਾਂ ਦਾ ਕਹਿਣਾ ਹੈ ਕਿ ਇਹ ਸੀਰੀਜ਼ 2021 ’ਚ ਦੇਰ ਨਾਲ ਸ਼ੂਟ ਕੀਤੀ ਗਈ ਸੀ ਤੇ ਮੰਨਿਆ ਜਾਂਦਾ ਹੈ ਕਿ ਇਹ ਜਲਦ ਹੀ ਇਕ OTT ਪਲੇਟਫਾਰਮ ’ਤੇ ਰਿਲੀਜ਼ ਹੋਵੇਗੀ।

ਇਸ ਤੋਂ ਇਲਾਵਾ ਹੰਸਲ ਮਹਿਤਾ, ਵਿਸ਼ਾਲ ਭਾਰਦਵਾਜ, ਅੰਜਲੀ ਮੈਨਨ, ਅਲੰਕ੍ਰਿਤਾ ਸ਼੍ਰੀਵਾਸਤਵ, ਧਰੁਵ ਸਹਿਗਲ ਤੇ ਸ਼ੋਨਾਲੀ ਬੋਸ ਸਮੇਤ ਕਈ ਉੱਘੇ ਨਿਰਦੇਸ਼ਕ ਇਸ ਵਿਸ਼ਾਲ ਪ੍ਰਾਜੈਕਟ ਦੀ ਜ਼ਿੰਮੇਵਾਰੀ ਸੰਭਾਲਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News