ਵਾਮਿਕਾ ਗੱਬੀ ਦੇ ਦੇਸੀ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ, ਦੇਖੋ ਤਸਵੀਰਾਂ

Tuesday, Jan 07, 2025 - 12:55 PM (IST)

ਵਾਮਿਕਾ ਗੱਬੀ ਦੇ ਦੇਸੀ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ, ਦੇਖੋ ਤਸਵੀਰਾਂ

ਮੁੰਬਈ- ਅਦਾਕਾਰਾ ਵਾਮਿਕਾ ਗੱਬੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਦੇਸੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ।

PunjabKesari

ਵਾਮਿਕਾ ਨੇ ਸਫੈਦ ਕਢਾਈ ਦੇ ਕੰਮ ਦੇ ਨਾਲ ਪੀਲੇ ਰੰਗ ਦਾ ਖੂਬਸੂਰਤ ਸਲਵਾਰ ਸੂਟ ਪਾਇਆ ਹੋਇਆ ਹੈ। ਉਸ ਨੇ ਹਲਕੇ ਮੇਕਅਪ ਅਤੇ ਖੁੱਲੇ ਵਾਲਾਂ ਨਾਲ ਇਸ ਦਿੱਖ ਨੂੰ ਪੂਰਾ ਕੀਤਾ ਹੈ। ਉਸ ਦਾ ਮੁਸਕਰਾਉਂਦਾ ਚਿਹਰਾ ਅਤੇ ਖੂਬਸੂਰਤ ਪੋਜ਼ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਹਨ। ਤਸਵੀਰਾਂ 'ਚ ਉਸ ਦੀ ਕੁਦਰਤੀ ਚਮਕ ਸਾਫ ਨਜ਼ਰ ਆ ਰਹੀ ਹੈ। 

PunjabKesari

ਹਾਲ ਹੀ 'ਚ ਵਾਮਿਕਾ ਨੂੰ ਵਰੁਣ ਧਵਨ ਨਾਲ ਉਨ੍ਹਾਂ ਦੀ ਫਿਲਮ 'ਬੇਬੀ ਜਾਨ' 'ਚ ਦੇਖਿਆ ਗਿਆ ਸੀ। ਫਿਲਮ 'ਚ ਉਸ ਦੀ ਅਦਾਕਾਰੀ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ ਸੀ ਅਤੇ ਇਸ ਤੋਂ ਬਾਅਦ ਉਹ 'ਨੈਸ਼ਨਲ ਕ੍ਰਸ਼' ਬਣ ਗਈ ਸੀ।

PunjabKesari

ਵਾਮਿਕਾ ਦੀਆਂ ਇਨ੍ਹਾਂ ਨਵੀਆਂ ਤਸਵੀਰਾਂ 'ਤੇ ਪ੍ਰਸ਼ੰਸਕ ਪਿਆਰ ਦੀ ਵਰਖਾ ਕਰ ਰਹੇ ਹਨ। ਕਿਸੇ ਨੇ ਉਸ ਦੀ ਮੁਸਕਰਾਹਟ ਦੀ ਤਾਰੀਫ਼ ਕੀਤੀ ਅਤੇ ਕਿਸੇ ਨੇ ਉਸ ਨੂੰ ਬੇਬੀ ਵਾਮਿਕਾ ਕਿਹਾ।

PunjabKesari

PunjabKesari

ਵਾਮਿਕਾ ਦੇ ਦੇਸੀ ਲੁੱਕ ਨੇ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਹੈ। ਪ੍ਰਸ਼ੰਸਕ ਹੁਣ ਉਸਦੇ ਆਉਣ ਵਾਲੇ ਪ੍ਰੋਜੈਕਟਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


author

Priyanka

Content Editor

Related News