ਫ਼ਿਲਮ ‘ਵਰਸ਼ਭ’ ਦਾ ਇਕ ਮਹੀਨੇ ਦਾ ਸ਼ੈਡਿਊਲ ਹੋਇਆ ਪੂਰਾ

Saturday, Aug 26, 2023 - 11:27 AM (IST)

ਫ਼ਿਲਮ ‘ਵਰਸ਼ਭ’ ਦਾ ਇਕ ਮਹੀਨੇ ਦਾ ਸ਼ੈਡਿਊਲ ਹੋਇਆ ਪੂਰਾ

ਮੁੰਬਈ (ਬਿਊਰੋ) - ਨੰਦਾ ਕਿਸ਼ੋਰ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਫ਼ਿਲਮ ‘ਵਰਸ਼ਭ : ਦਿ ਵਾਰਿਅਰਸ ਰਾਈਜ਼’ ਨੇ ਪਹਿਲਾ ਅਤੇ ਇਕ ਮਹੀਨੇ ਦਾ ਲੰਮਾ ਸ਼ੈਡਿਊਲ ਮੈਸੂਰ ਵਿਚ ਪੂਰਾ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ‘ਵਰਸ਼ਭ’ ਦੇ ਨਿਰਮਾਤਾ ਫ਼ਿਲਮ ਨੂੰ ਸ਼ਾਨਦਾਰ ਫ਼ਿਲਮ ਬਣਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ ਹਨ। ਨਿਕ ਥਰਲਾ ਨੂੰ ਕਾਰਜਕਾਰੀ ਨਿਰਦੇਸ਼ਕ ਦੇ ਤੌਰ ’ਤੇ ਸ਼ਾਮਲ ਕਰਨ ਤੋਂ ਬਾਅਦ, ਹੁਣ ਵਿਸ਼ਵ-ਪ੍ਰਸਿੱਧ ਅਭਿਨੇਤਾ ਨਿਰਦੇਸ਼ਕ ਪੀਟਰ ਹਾਇਨਸ ਨੇ ‘ਵਰਸ਼ਭਾ’ ਦੇ ਮਹਾਕਾਵਿ ਐਕਸ਼ਨ ਸੀਕਿਐਂਸਿਸ ਨੂੰ ਡਿਜ਼ਾਈਨ ਕਰਨ ਦਾ ਬੀੜਾ ਚੁੱਕਿਆ ਹੈ।

ਇਹ ਖ਼ਬਰ ਵੀ ਪੜ੍ਹੋ : ਰਜਨੀਕਾਂਤ ਦੀ 'ਜੇਲਰ' ਇਸ ਮਹੀਨੇ ਹੋਵੇਗੀ OTT 'ਤੇ ਰਿਲੀਜ਼, ਨੈੱਟਫਲਿਕਸ ਨੇ ਵੱਡੀ ਕੀਮਤ 'ਤੇ ਖਰੀਦੇ ਅਧਿਕਾਰ

ਨਿਰਦੇਸ਼ਕ ਨੰਦਾ ਕਿਸ਼ੋਰ ਨੇ ਕਿਹਾ, ‘ਮੈਂ ਮੈਸੂਰ ਵਿਚ ਖ਼ਤਮ ਹੋਏ ਸ਼ੂਟਿੰਗ ਦੇ ਪਹਿਲੇ ਸ਼ੈਡਿਊਲ ਤੋਂ ਕਾਫ਼ੀ ਖੁਸ਼ ਹਾਂ। ਅਸੀਂ ਉਮੀਦ ਤੋਂ ਵਧੀਆ ਨਤੀਜੇ ਹਾਸਲ ਕੀਤੇ ਹਨ। ਫਿਲਮ ਦੇ ਲੀਡ ਐਕਟਰ ਮੋਹਣ ਲਾਲ, ਰੋਸ਼ਨ ਮੇਕਾ ਅਤੇ ਸ਼ਨਾਇਆ, ਸ਼੍ਰੀਕਾਂਤ ਅਤੇ ਰਾਗਿਨੀ ਨੇ ਰੁਝੇਵਿਆਂ ਭਰੇ ਸ਼ੈਡਿਊਲ ਨੂੰ ਸਮੇਂ ਸਿਰ ਪੂਰਾ ਕਰਨ ਵਿਚ ਕੋਈ ਕਮੀ ਨਹੀਂ ਛੱਡੀ।

ਇਹ ਖ਼ਬਰ ਵੀ ਪੜ੍ਹੋ : ਹੁਣ ਅਕਸ਼ੈ ਕੁਮਾਰ ਦੀ ਫ਼ਿਲਮ 'OMG 2' ਵੀ  OTT 'ਤੇ ਹੋਵੇਗੀ ਰਿਲੀਜ਼, ਉਹ ਵੀ ਬਿਨਾਂ ਕਿਸੇ ਕੱਟ ਦੇ

ਨੰਦਾ ਕਿਸ਼ੋਰ ਵੱਲੋਂ ਨਿਰਦੇਸ਼ਿਤ ਫ਼ਿਲਮ ‘ਵਰਸ਼ਭ’ ਦੇ ਨਿਰਮਾਤਾ ਅਭਿਸ਼ੇਕ ਵਿਆਸ, ਵਿਸ਼ਾਲ ਗੁਰਨਾਨੀ, ਜੂਹੀ ਪਾਰੇਖ ਮਹਿਤਾ, ਸ਼ਾਮ ਸੁੰਦਰ, ਏਕਤਾ ਕਪੂਰ ਅਤੇ ਸ਼ੋਭਾ ਕਪੂਰ, ਵਰੂਣ ਮਾਧੁਰ ਅਤੇ ਸੌਰਭ ਮਿਸ਼ਰਾ ਹਨ। ‘ਵਰਸ਼ਭ’ ਦੇ ਪੇਸ਼ਕਾਰ ਕਨੈਕਟ ਮੀਡੀਆ ਅਤੇ ਬਾਲਾਜੀ ਟੈਲੀਫਿਲਮਸ ਹਨ, ਜਿਨ੍ਹਾਂ ਨੇ ਏ. ਵੀ. ਐੱਸ. ਸਟੂਡੀਓਜ਼ ਦੇ ਸਹਿਯੋਗ ਨਾਲ ਫ਼ਿਲਮ ਦਾ ਨਿਰਮਾਣ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦਿਓ ਰਾਏ।


author

sunita

Content Editor

Related News