ਵਿਵੇਕ ਅਗਨੀਹੋਤਰੀ ਨੇ ਕਰੀਨਾ ਦੀ ਪੋਸਟ ’ਤੇ ਦਿੱਤੀ ਪ੍ਰਤੀਕਿਰਿਆ, ਕਿਹਾ- ‘ਕੋਈ ਵੀ ਘੱਟ ਬਜਟ...’
Thursday, Aug 18, 2022 - 12:32 PM (IST)
ਮੁੰਬਈ- ਲਾਲ ਸਿੰਘ ਚੱਢਾ ਦਾ ਸੋਸ਼ਲ ਮੀਡੀਆ ’ਤੇ ਬਾਈਕਾਟ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਜ਼ਬਰਦਸਤ ਬਾਕੀਕਾਟ ਦੇ ਮੱਦੇਨਜ਼ਰ ਪਿਛਲੇ ਦਿਨੀਂ ਕਰੀਨਾ ਕਪੂਰ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ਦਾ ਬਾਕੀਕਾਟ ਦੇ ਮੱਦੇਨਜ਼ਰ ਪਿਛਲੇ ਦਿਨੀਂ ਕਰੀਨਾ ਕਪੂਰ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ਦਾ ਬਾਈਕਾਟ ਨਾ ਕਰਨ ਦੀ ਅਪੀਲ ਕੀਤੀ ਸੀ। ਇੰਡਸਟਰੀ ਦੇ ਕਈ ਸੈਲੇਬਸ ਇਸ ਫ਼ਿਲਮ ਦੇ ਸਮਰਥਨ ’ਚ ਸਾਹਮਣੇ ਆਏ ਹਨ। ਇਸ ਨੂੰ ਦੇਖਦੇ ਹੋਏ ਫਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ ਨੇ ਕਰੀਨਾ ਦੀ ਅਪੀਲ ’ਤੇ ਨਿਸ਼ਾਨਾ ਕੱਸਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਚੰਗੇ ਕੰਟੈਂਟ ਵਾਲੀ ਫ਼ਿਲਮ ਆਉਂਦੀ ਹੈ ਅਤੇ ਉਸ ਦਾ ਵਿਰੋਧ ਹੁੰਦਾ ਹੈ ਤਾਂ ਕੋਈ ਇਸ ਦਾ ਸਮਰਥਨ ਕਿਉਂ ਨਹੀਂ ਕਰਦਾ।
ਇਹ ਵੀ ਪੜ੍ਹੋ : ਖੁਸ਼ੀ ਕਪੂਰ ਨੇ ਕਰਵਾਇਆ ਬੋਲਡ ਫ਼ੋਟੋਸ਼ੂਟ, ਗਲੈਮਰਸ ਲੁੱਕ ਨਾਲ ਦਿੱਤੇ ਸ਼ਾਨਦਾਰ ਪੋਜ਼
When Good Content Small films are sabotaged, boycotted by the Dons of Bollywood, when their shows are taken away by Multiplexes, when critics gang up against small films… nobody thinks of 250 poor people who worked hard on that film. #Bollywood
— Vivek Ranjan Agnihotri (@vivekagnihotri) August 13, 2022
ਵਿਵੇਕ ਨੇ ਪ੍ਰਤੀਕਿਰਿਆ ਦਿੱਤੀ ਕਿ ‘ਜਦੋਂ ਚੰਗੀ ਸਮੱਗਰੀ ਵਾਲੀਆਂ ਛੋਟੀਆਂ ਫਿਲਮਾਂ ਦੀ ਤੋੜ-ਭੰਨ ਕੀਤੀ ਜਾਂਦੀ ਹੈ, ਬੌਲੀਵੁੱਡ ਦੇ ਡੌਨਜ਼ ਦੁਆਰਾ ਬਾਈਕਾਟ ਕੀਤਾ ਜਾਂਦਾ ਹੈ, ਜਦੋਂ ਉਨ੍ਹਾਂ ਦੇ ਸ਼ੋਅ ਮਲਟੀਪਲੈਕਸਾਂ ਦੁਆਰਾ ਖੋਹ ਲਏ ਜਾਂਦੇ ਹਨ, ਜਦੋਂ ਆਲੋਚਕ ਛੋਟੀਆਂ ਫ਼ਿਲਮਾਂ ਦੇ ਵਿਰੁੱਧ ਇਕੱਠੇ ਹੁੰਦੇ ਹਨ, ਕੋਈ ਵੀ 250 ਗਰੀਬ ਲੋਕਾਂ ਬਾਰੇ ਨਹੀਂ ਸੋਚਦਾ ਜਿਨ੍ਹਾਂ ਨੇ ਉਸ ਫ਼ਿਲਮ ਲਈ ਸਖ਼ਤ ਮਿਹਨਤ ਕੀਤੀ ਸੀ।’
Why nobody from Bollywood raises voice when the Kings of Bollywood boycott, ban & destroy careers of so many outsider actors, directors, writers?
— Vivek Ranjan Agnihotri (@vivekagnihotri) August 13, 2022
The day common Indians get to know the ARROGANCE, FASCISM & HINDUPHOBIA of the Dons of Bollywood, they’ll drown them in hot coffee.
ਵਿਵੇਕ ਨੇ ਅੱਗੇ ਲਿਖਿਆ ਕਿ ‘ਬਾਲੀਵੁੱਡ ਦੇ ਰਾਜੇ ਬਾਹਰੀ ਕਲਾਕਾਰਾਂ, ਨਿਰਦੇਸ਼ਕਾਂ ਅਤੇ ਲੇਖਕਾਂ ਦਾ ਬਾਈਕਾਟ ਕਰਦੇ ਹਨ ਅਤੇ ਨਾਲ ਹੀ ਉਨ੍ਹਾਂ ’ਤੇ ਪਾਬੰਦੀ ਲਗਾ ਕੇ ਉਨ੍ਹਾਂ ਦਾ ਕਰੀਅਰ ਬਰਬਾਦ ਕਰ ਦਿੰਦੇ ਹਨ, ਫ਼ਿਰ ਕੋਈ ਆਵਾਜ਼ ਕਿਉਂ ਨਹੀਂ ਉਠਾਉਂਦਾ, ਜਿਸ ਦਿਨ ਆਮ ਭਾਰਤੀਆਂ ਨੂੰ ਬਾਲੀਵੁੱਡ ਦੇ ਡੌਨ ਦੇ ਹੰਕਾਰ, ਫ਼ਾਸ਼ੀਵਾਦ ਅਤੇ ਹਿੰਦੂਫ਼ੋਬੀਆ ਬਾਰੇ ਪਤਾ ਲੱਗ ਜਾਵੇਗਾ, ਉਹ ਉਸ ਨੂੰ ਗਰਮ ਕੌਫੀ ’ਚ ਡੋਬ ਦੇਣਗੇ।’
Who has single-handedly led Bollywood to such mess and humiliation?
— Vivek Ranjan Agnihotri (@vivekagnihotri) August 13, 2022
Fun fact is that his/it/their/them’s kingdom is still growing while destroying everyone else in Bollywood. Time to smell Coffee.
Anyone wants to do a honest, analytical, academic PODCAST on this subject? https://t.co/x9NTEIXSZF
ਇਹ ਵੀ ਪੜ੍ਹੋ : ਧੀ ਨਿਆਸਾ ਦੇ ਬਾਲੀਵੁੱਡ ਡੈਬਿਊ ਨੂੰ ਲੈਕੇ ਪਿਤਾ ਅਜੇ ਦੇਵਗਨ ਨੇ ਦਿੱਤਾ ਜਵਾਬ, ਕਹੀ ਇਹ ਗੱਲ
ਫ਼ਿਲਮ ਲਾਲ ਸਿੰਘ ਚੱਢਾ ਨੂੰ ਸਿਨੇਮਾਘਰਾਂ ’ਚ ਘੱਟ ਪੇਸ਼ਕਾਰੀ ਮਿਲ ਰਹੀ ਹੈ। ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਵੇਕ ਨੇ ਲਿਖਿਆ ਕਿ ‘ਕਿਸ ਨੇ ਬਾਲੀਵੁੱਡ ਨੂੰ ਇਸ ਤਰ੍ਹਾਂ ਦੀ ਗੜਬੜ ਅਤੇ ਅਪਮਾਨ ਤੱਕ ਪਹੁੰਚਾਇਆ ਹੈ, ਉਨ੍ਹਾਂ ਕਿਹਾ ਕਿ ਮਜ਼ੇਦਾਰ ਤੱਥ ਇਹ ਹੈ ਕਿ ਬਾਲੀਵੁੱਡ ’ਚ ਹਰ ਕਿਸੇ ਨੂੰ ਤਬਾਹ ਕਰਦੇ ਹੋਏ ਉਸਦਾ/ਇਹ/ਉਨ੍ਹਾਂ ਦਾ/ਉਨ੍ਹਾਂ ਦਾ ਰਾਜ ਅਜੇ ਵੀ ਵਧ ਰਿਹਾ ਹੈ, ਕੋਈ ਵੀ ਇਸ ਵਿਸ਼ੇ ’ਤੇ ਇਮਾਨਦਾਰ, ਵਿਸ਼ਲੇਸ਼ਣਾਤਮਕ, ਅਕਾਦਮਿਕ ਪੋਡਕਾਸਟ ਕਰਨਾ ਚਾਹੁੰਦਾ ਹੈ।’