Vishal Pandey ਦੀ ਭੈਣ ਆਈ ਆਪਣੇ ਭਰਾ ਦੇ ਸਮਰਥਨ 'ਚ, ਲਗਾਈ ਨਿਆਂ ਦੀ ਗੁਹਾਰ

Monday, Jul 08, 2024 - 01:22 PM (IST)

Vishal Pandey ਦੀ ਭੈਣ ਆਈ ਆਪਣੇ ਭਰਾ ਦੇ ਸਮਰਥਨ 'ਚ, ਲਗਾਈ ਨਿਆਂ ਦੀ ਗੁਹਾਰ

ਮੁੰਬਈ- ਰਿਐਲਿਟੀ ਸ਼ੋਅ 'ਬਿੱਗ ਬੌਸ ਓਟੀਟੀ 3' ਇਨ੍ਹੀਂ ਦਿਨੀਂ ਜੰਗ ਦਾ ਅਖਾੜਾ ਬਣ ਗਿਆ ਹੈ। ਕ੍ਰਿਤਿਕਾ ਮਲਿਕ 'ਤੇ ਵਿਸ਼ਾਲ ਪਾਂਡੇ ਦੀ ਟਿੱਪਣੀ ਦਾ ਮਾਮਲਾ ਕਾਫੀ ਭੱਖ ਗਿਆ ਹੈ। ਕ੍ਰਿਤਿਕਾ ਦੇ ਪਤੀ ਅਤੇ ਯੂਟਿਊਬਰ ਅਰਮਾਨ ਮਲਿਕ ਨੇ ਸ਼ੋਅ 'ਚ ਵਿਸ਼ਾਲ ਪਾਂਡੇ ਨੂੰ ਥੱਪੜ ਮਾਰ ਦਿੱਤਾ ਸੀ। ਥੱਪੜ ਮਾਰਨ ਦੀ ਇਸ ਘਟਨਾ ਤੋਂ ਬਾਅਦ ਅਰਮਾਨ ਅਤੇ ਵਿਸ਼ਾਲ ਪਾਂਡੇ ਦੇ ਪ੍ਰਸ਼ੰਸਕ ਆਹਮੋ-ਸਾਹਮਣੇ ਹਨ। ਇਸ ਤੋਂ ਇਲਾਵਾ ਦੋਵਾਂ ਦੇ ਪਰਿਵਾਰ ਵਾਲੇ ਵੀ ਆਪਣਾ ਪੱਖ ਪੇਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਨੇ ਇੱਕ ਵੀਡੀਓ ਜਾਰੀ ਕੀਤਾ ਸੀ, ਜਿਸ 'ਚ ਉਹ ਰੋਂਦੀ ਨਜ਼ਰ ਆ ਰਹੀ ਸੀ। ਫਿਰ ਵਿਸ਼ਾਲ ਪਾਂਡੇ ਦੇ ਮਾਤਾ-ਪਿਤਾ ਨੇ ਵੀਡੀਓ ਜਾਰੀ ਕਰਕੇ ਆਪਣੇ ਬੇਟੇ ਲਈ ਇਨਸਾਫ ਦੀ ਮੰਗ ਕੀਤੀ। ਹੁਣ ਵਿਸ਼ਾਲ ਪਾਂਡੇ ਦੀ ਭੈਣ ਨੇ ਵੀ ਆਪਣੇ ਭਰਾ ਲਈ ਆਵਾਜ਼ ਉਠਾਈ ਹੈ।

PunjabKesari

ਵਿਸ਼ਾਲ ਪਾਂਡੇ ਦੀ ਭੈਣ ਨੇਹਾ ਪਾਂਡੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਬਿਆਨ ਜਾਰੀ ਕਰਕੇ ਅਰਮਾਨ ਮਲਿਕ 'ਤੇ ਗੁੱਸਾ ਜ਼ਾਹਰ ਕੀਤਾ ਹੈ। ਨਾਲ ਹੀ ਬਿੱਗ ਬੌਸ ਨੂੰ ਅਰਮਾਨ ਮਲਿਕ ਨੂੰ ਘਰ ਤੋਂ ਬਾਹਰ ਕੱਢਣ ਦੀ ਬੇਨਤੀ ਕੀਤੀ। ਨੇਹਾ ਨੇ ਬਿਆਨ 'ਚ ਲਿਖਿਆ, 'ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੇ ਭਰਾ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਉਸ ਨੇ ਕਿਸੇ ਦੀ ਬੇਇੱਜ਼ਤੀ ਨਹੀਂ ਕੀਤੀ ਅਤੇ ਨਾ ਹੀ ਕੋਈ ਗਲਤ ਗੱਲ ਕਹੀ। ਉਸ ਦੀ ਟਿੱਪਣੀ ਪਿੱਛੇ ਕੋਈ ਮਾੜਾ ਇਰਾਦਾ ਨਹੀਂ ਸੀ। ਬਦਕਿਸਮਤੀ ਨਾਲ, ਪਾਇਲ ਅਤੇ ਅਰਮਾਨ ਉਸ ਦੀ ਸੱਚੀ ਤਾਰੀਫ ਦੀ ਗਲਤ ਵਿਆਖਿਆ ਕਰ ਰਹੇ ਹਨ।

ਇਹ ਵੀ ਪੜ੍ਹੋ- ਰਿਤੇਸ਼ ਦੇਸ਼ਮੁਖ- ਜੇਨੇਲੀਆ ਨੇ ਲਿਆ ਇਹ ਵੱਡਾ ਫੈਸਲਾ, ਚਾਰ ਸਾਲ ਪਹਿਲਾਂ ਖਾਧੀ ਸੀ ਸਹੁੰ

ਇਸ ਤੋਂ ਇਲਾਵਾ ਨੇਹਾ ਨੇ ਅੱਗੇ ਲਿਖਿਆ, 'ਇਕ ਪਰਿਵਾਰ ਦੇ ਤੌਰ 'ਤੇ ਅਸੀਂ ਪੂਰੇ ਦਿਲ ਨਾਲ ਵਿਸ਼ਾਲ ਦੇ ਨਾਲ ਖੜ੍ਹੇ ਹਾਂ। ਅਸੀਂ ਉਸ 'ਤੇ ਭਰੋਸਾ ਕਰਦੇ ਹਾਂ ਅਤੇ ਉਸ ਦੇ ਕਿਰਦਾਰ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਹਰ ਔਰਤ ਆਪਣੇ ਆਲੇ-ਦੁਆਲੇ ਸੁਰੱਖਿਅਤ ਮਹਿਸੂਸ ਕਰਦੀ ਹੈ ਅਤੇ ਅਸੀਂ ਇਸ ਦੇ ਗਵਾਹ ਹਾਂ। ਅਸੀਂ ਵਿਸ਼ਾਲ ਦੇ ਨਾਲ ਖੜ੍ਹੇ ਹਾਂ, ਉਸ ਨੂੰ ਸਾਡਾ ਪੂਰਾ ਸਮਰਥਨ ਹੈ।'ਵਿਸ਼ਾਲ ਦਾ ਦਿਲ ਸਾਫ਼ ਹੈ ਅਤੇ ਉਸ ਦੇ ਇਰਾਦੇ ਬਹੁਤ ਸਾਫ਼ ਹਨ। ਅਰਮਾਨ ਮਲਿਕ ਸ਼ੋਅ 'ਚ ਆਉਣ ਦੇ ਲਾਇਕ ਨਹੀਂ ਹੈ। ਉਸ ਨੂੰ ਮੇਰੇ ਭਰਾ ਤੋਂ ਜਨਤਕ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਬਿੱਗ ਬੌਸ ਨੂੰ ਉਸ ਨੂੰ ਸ਼ੋਅ ਤੋਂ ਬਾਹਰ ਕੱਢ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਆਓ ਸਾਰੇ ਮਿਲ ਕੇ ਵਿਸ਼ਾਲ ਦਾ ਸਾਥ ਦੇਈਏ। ਉਸ ਦੇ ਨਾਲ ਖੜੇ ਹੋਈਏ।


author

Priyanka

Content Editor

Related News