ਵੈਂਕਟੇਸ਼ ਦੇ ਕਿਰਦਾਰ ’ਚ ਢੱਲਣ ਲਈ DMD ਮਰੀਜ਼ਾਂ ਦੇ ਕਈ ਵੀਡੀਓ ਦੇਖੇ : ਵਿਸ਼ਾਲ ਜੇਠਵਾ

11/22/2022 7:40:23 PM

ਮੁੰਬਈ (ਬਿਊਰੋ) -  ਅਦਾਕਾਰਾ ਕਾਜੋਲ-ਰੇਵਤੀ ਦੀ ‘ਸਲਾਮ ਵੈਂਕੀ’ ਦੇ ਟਰੇਲਰ ਨੇ ਦੇਸ਼ ਭਰ ’ਚ ਲੱਖਾਂ ਦਿਲਾਂ ਨੂੰ ਛੂਹ ਲਿਆ ਹੈ। ਪਰਦੇ ’ਤੇ ਕਾਜੋਲ ਦੀ ਸ਼ਾਨਦਾਰ ਵਾਪਸੀ ਦਰਸ਼ਕਾਂ ਨੂੰ ਫਿਰ ਤੋਂ ਆਪਣੇ ਵੱਲ ਖਿੱਚਣ ਲਈ ਤਿਆਰ ਹੈ। ਇਸ ’ਚ ਵਿਸ਼ਾਲ ਜੇਠਵਾ ਵੀ ਹੈ ਜੋ ‘ਮਰਦਾਨੀ 2’ ਤੋਂ ਬਾਅਦ ਸ਼ਾਨਦਾਰ ਅਦਾਕਾਰੀ ਦੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਤਿਆਰ ਹੈ। 

ਇਹ ਖ਼ਬਰ ਵੀ ਪੜ੍ਹੋ : ਜ਼ਿੰਦਗੀ ਦੀ ਜੰਗ ਹਾਰੀ 24 ਸਾਲਾ ਅਦਾਕਾਰਾ, ਇਹ ਬੀਮਾਰੀ ਬਣੀ ਮੌਤ ਦਾ ਕਾਰਨ

ਦੱਸ ਦਈਏ ਕਿ ਜੇਠਵਾ ਨੇ ਕਿਹਾ, ‘ਡੀ.ਐੱਮ.ਡੀ. ਮਰੀਜ਼ਾਂ ਦੀਆਂ ਬਹੁਤ ਸਾਰੀਆਂ ਵੀਡੀਓ ਦੇਖੀਆਂ, ਕਿਉਂਕਿ ਇਹ ਇਕ ਦੁਰਲੱਭ ਬਿਮਾਰੀ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੈ। ਮਰੀਜ਼ ਕਿਵੇਂ ਵਿਵਹਾਰ ਕਰਦਾ ਹੈ, ਉਹ ਕਿਵੇਂ ਗੱਲ ਕਰਦਾ ਹ। ਉਸ ਦੇ ਹਾਵ-ਭਾਵ, ਰੁਟੀਨ ਬਾਰੇ ਜਾਣਨ ਲਈ ਕਈ ਵੀਡੀਓਜ਼ ਦੇਖੇ। ਇਸ ਲਈ ਮੈਂ ਜਾਣਕਾਰੀ ਨੂੰ ਸਮਝਣ ਤੇ ਇਕੱਠੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਤੇ ਕਿਰਦਾਰ ਨੂੰ ਹਕੀਕਤ ਨਾਲ ਨਿਭਾਇਆ। ਇਹ ਫ਼ਿਲਮ 9 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ : ਸਟੇਜ਼ ਸ਼ੋਅ ਦੌਰਾਨ ਗੈਰੀ ਸੰਧੂ ਨੇ ਕੀਤੀ ਜੈਸਮੀਨ ਸੈਂਡਲਾਸ 'ਤੇ ਟਿੱਪਣੀ, ਸ਼ਰੇਆਮ ਆਖ ਦਿੱਤੀ ਇਹ ਗੱਲ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


sunita

Content Editor

Related News