7 ਕਰੋੜ ਦਾ ਟੀਚਾ ਛੱਡ ਵਿਰਾਟ-ਅਨੁਸ਼ਕਾ ਨੇ ਇਕੱਠੇ ਕੀਤੇ 11 ਕਰੋੜ ਰੁਪਏ, ਜਾਣੋ ਵਜ੍ਹਾ

Thursday, May 13, 2021 - 09:19 AM (IST)

7 ਕਰੋੜ ਦਾ ਟੀਚਾ ਛੱਡ ਵਿਰਾਟ-ਅਨੁਸ਼ਕਾ ਨੇ ਇਕੱਠੇ ਕੀਤੇ 11 ਕਰੋੜ ਰੁਪਏ, ਜਾਣੋ ਵਜ੍ਹਾ

ਮੁੰਬਈ (ਬਿਊਰੋ) - ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਭਾਰਤ 'ਚ ਕੋਰਨਾ ਰਾਹਤ ਕਾਰਜਾਂ ਲਈ ਫੰਡ ਇਕੱਠੇ ਕਰਨ ਦੀ ਆਪਣੀ ਮੁਹਿੰਮ 'ਚ 11 ਕਰੋੜ ਰੁਪਏ ਇਕੱਠੇ ਕੀਤੇ ਹਨ। ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਖ਼ੁਦ ਦੋ ਕਰੋੜ ਰੁਪਏ ਦਿੱਤੇ ਹਨ। ਇਸ ਮੁਹਿੰਮ 'ਚੋਂ ਇਕੱਤਰ ਕੀਤੇ ਫੰਡ ਕੋਰੋਨਾ ਰਾਹਤ ਕਾਰਜਾਂ ਲਈ 'ਐਕਟ ਗਰਾਂਟਾਂ' ਨੂੰ ਦਿੱਤੇ ਜਾਣਗੇ। ਸ਼ੁਰੂ 'ਚ ਉਸ ਦਾ ਟੀਚਾ ਕੇਟੋ ਦੇ ਅਧੀਨ 7 ਕਰੋੜ ਰੁਪਏ ਇਕੱਤਰ ਕਰਨਾ ਸੀ ਪਰ ਉਸ ਤੋਂ ਵੀ ਜ਼ਿਆਦਾ ਪੈਸੇ ਇਕੱਠੇ ਹੋ ਗਏ ਹਨ। ਐੱਮ. ਪੀ. ਐੱਲ. ਸਪੋਰਟਸ ਫਾਊਂਡੇਸ਼ਨ ਨੇ ਵੀ 5 ਕਰੋੜ ਰੁਪਏ ਦਿੱਤੇ ਹਨ।

ਵਿਰਾਟ ਕੋਹਲੀ ਨੇ ਇਸ ਤੋਂ ਬਾਅਦ ਟਵੀਟ ਕਰਕੇ ਕਿਹਾ ਹੈ ਕਿ ਕੋਰੋਨਾ ਖ਼ਿਲਾਫ਼ ਲੜਾਈ 'ਚ ਤੁਹਾਡੀ 5 ਕਰੋੜ ਦੀ ਮਦਦ ਲਈ ਧੰਨਵਾਦ। ਅਸੀਂ ਕੋਰੋਨਾ ਰਿਲੀਫ ਫੰਡ ਦੇ ਟੀਚੇ ਨੂੰ ਵਧਾ ਕੇ 11 ਕਰੋੜ ਕਰ ਰਹੇ ਹਾਂ। ਮੈਂ ਅਤੇ ਪਤਨੀ ਅਨੁਸ਼ਕਾ ਤੁਹਾਡੀ ਮਦਦ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਵਿਰਾਟ ਨੇ ਕਿਹਾ ਕਿ ਇਹ ਮੁਹਿੰਮ ਸੱਤ ਦਿਨ ਚੱਲੇਗੀ। ਇਸ ਤੋਂ ਇਕੱਠੇ ਕੀਤੇ ਫੰਡਾਂ ਨੂੰ 'ਏਸੀਟੀ ਗ੍ਰਾਂਟਸ' ਨਾਮਕ ਸੰਸਥਾ ਨੂੰ ਦਿੱਤਾ ਜਾਵੇਗਾ, ਜੋ ਆਕਸੀਜਨ ਅਤੇ ਹੋਰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਦੇ ਖ਼ੇਤਰ 'ਚ ਕੰਮ ਕਰਦੀ ਹੈ।
ਦੱਸ ਦਈਏ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਕੇਟੋ ਨਾਮ ਦੀ ਸੰਸਥਾ ਵੱਲੋਂ ਇਹ ਕੰਮ ਆਮ ਲੋਕਾਂ ਤੋਂ ਪੈਸੇ ਇਕੱਠੇ ਕਰਨ ਵਾਲੀ ਸੰਸਥਾ ਕੇਟੋ ਦੇ ਜਰੀਏ ਕਰ ਰਹੇ ਹਨ। ਕੋਵਿਡ ਪੀੜਤਾਂ ਦੀ ਮਦਦ ਲਈ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਵਿਰਾਟ ਕੋਹਲੀ ਨੇ ਕਿਹਾ, "ਸਾਡਾ ਦੇਸ਼ ਇਸ ਸਮੇਂ ਬਹੁਤ ਮੁਸ਼ਕਲ ਪੜਾਅ 'ਚੋਂ ਲੰਘ ਰਿਹਾ ਹੈ। ਸਾਨੂੰ ਇਸ 'ਚ ਏਕਜੁੱਟ ਹੋਣ ਦੀ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਜਾਨ ਬਚਾਉਣ ਦੀ ਲੋੜ ਹੈ। ਮੈਂ ਅਤੇ ਅਨੁਸ਼ਕਾ ਪਿਛਲੇ ਸਾਲ ਤੋਂ ਹੁਣ ਤੱਕ ਲੋਕਾਂ ਨੂੰ ਅਸਹਿਜ/ਬੇਵੱਸ ਵੇਖ ਕੇ ਅਤੇ ਜਾਨਾਂ ਗੁਵਾਉਂਦੇ ਵੇਖ ਕੇ ਦੁੱਖੀ ਅਤੇ ਪ੍ਰੇਸ਼ਾਨ ਹਾਂ। ਇਸ ਦੇਸ਼ ਨੂੰ ਸਾਡੇ ਸਾਰਿਆਂ ਦੀ ਜ਼ਰੂਰਤ ਹੈ।''

ਕ੍ਰਿਕਟ ਜਗਤ ਦੇ ਬਹੁਤ ਸਾਰੇ ਲੋਕਾਂ ਨੇ ਭਾਰਤ 'ਚ ਕੋਵਿਡ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸਹਾਇਤਾ ਕੀਤੀ ਹੈ। ਇਸ 'ਚ ਸਚਿਨ ਤੇਂਦੁਲਕਰ, ਸ਼ਿਖਰ ਧਵਨ ਸ਼ਾਮਲ ਹਨ। ਖ਼ਾਸ ਗੱਲ ਇਹ ਹੈ ਕਿ ਇਸ ਸਮੇਂ ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ। ਦੇਸ਼ 'ਚ ਹਰ ਦਿਨ ਤਿੰਨ ਲੱਖ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਹਰ ਦਿਨ ਇਸ ਮਹਾਮਾਰੀ ਕਾਰਨ ਤਕਰੀਬਨ 3,000 ਮੌਤਾਂ ਹੁੰਦੀਆਂ ਹਨ।


author

sunita

Content Editor

Related News