ਮਸ਼ਹੂਰ ਗਾਇਕ ਦੇ ਘਰ ਗੂੰਜੀ ਕਿਲਕਾਰੀ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

Monday, Dec 23, 2024 - 02:18 PM (IST)

ਮਸ਼ਹੂਰ ਗਾਇਕ ਦੇ ਘਰ ਗੂੰਜੀ ਕਿਲਕਾਰੀ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

ਐਂਟਰਟੇਨਮੈਂਟ ਡੈਸਕ- ਮਸ਼ਹੂਰ ਸੰਗੀਤਕਾਰ-ਗਾਇਕ ਸਚੇਤ ਟੰਡਨ ਅਤੇ ਪਰੰਪਰਾ ਠਾਕੁਰ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਪਰੰਪਰਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਜਿਸਦੀ ਝਲਕ ਦਿਖਾਉਂਦੇ ਹੋਏ ਸਚੇਤ ਨੇ ਆਪਣੀਆਂ ਖੁਸ਼ੀਆਂ ਪ੍ਰਸ਼ੰਸਕਾਂ ਦੇ ਨਾਲ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ। 

ਇਹ ਵੀ ਪੜ੍ਹੋ- ਸਰਦੀ ਦੇ ਮੌਸਮ 'ਚ ਹਾਰਟ ਅਟੈਕ ਤੋਂ ਬਚਾਏਗੀ ਇਹ ਖੱਟੀ ਮਿੱਟੀ ਚੀਜ਼
ਇੰਸਟਾਗ੍ਰਾਮ 'ਤੇ ਆਪਣੇ ਲਾਡਲੇ ਨਾਲ ਇਕ ਪੋਸਟ ਸ਼ੇਅਰ ਕਰਕੇ ਸਚੇਤ ਨੇ ਵੀ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਹ ਖੁਸ਼ੀ ਮਹਾਦੇਵ ਦੀ ਕਿਰਪਾ ਨਾਲ ਮਿਲੀ ਹੈ। ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਮਹਾਦੇਵ ਦੇ ਆਸ਼ੀਰਵਾਦ ਨਾਲ, ਅਸੀਂ ਆਪਣੇ ਪਿਆਰੇ ਬੱਚੇ ਦੇ ਆਉਣ ਦੀ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ ਹਾਂ। ਅਸੀਂ ਇਸ ਸੁੰਦਰ ਸਮੇਂ ਵਿੱਚ ਤੁਹਾਡੇ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦੀ ਮੰਗ ਕਰਦੇ ਹਾਂ। ਨਮਹ ਪਾਰਵਤੀ ਪਤਯੇ ਹਰਿ ਹਰ ਮਹਾਦੇਵ, ਜੈ ਮਾਤਾ ਦੀ।

PunjabKesari

ਇਹ ਵੀ ਪੜ੍ਹੋ-ਕੈਂਸਰ ਵਰਗੀ ਖਤਰਨਾਕ ਬਿਮਾਰੀ ਤੋਂ ਬਚਣ ਲਈ ਮਰਦ ਬਣਾਉਣ ਮਹੀਨੇ 'ਚ 21 ਵਾਰ ਸਬੰਧ!
ਸਚੇਤ ਅਤੇ ਪਰੰਪਰਾ ਦੀ ਜੋੜੀ ਆਪਣੀ ਸ਼ਾਨਦਾਰ ਆਵਾਜ਼ ਨਾਲ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਦੋਹਾਂ ਨੂੰ ਆਪਣੀ ਅਸਲੀ ਪਛਾਣ ਅਭਿਨੇਤਾ ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' ਦੇ ਸੁਪਰਹਿੱਟ ਗੀਤ 'ਬੇਖਯਾਲੀ' ਤੋਂ ਮਿਲੀ ਸੀ ਅਤੇ ਉਦੋਂ ਤੋਂ ਇਹ ਸਟਾਰ ਜੋੜਾ ਮਸ਼ਹੂਰ ਹੋ ਗਿਆ ਹੈ।


ਜਾਣਕਾਰੀ ਮੁਤਾਬਕ ਸਚੇਤ ਅਤੇ ਪਰੰਪਰਾ ਪਹਿਲੀ ਵਾਰ ਸਾਲ 2015 'ਚ ਇਕ ਰਿਐਲਿਟੀ ਟੀਵੀ ਸ਼ੋਅ 'ਚ ਮਿਲੇ ਸਨ। ਸ਼ੋਅ ਵਿੱਚ ਮੁਕਾਬਲੇਬਾਜ਼ਾਂ ਵਜੋਂ ਸ਼ਾਮਲ ਹੋਏ ਸਚੇਤ ਅਤੇ ਪਰੰਪਰਾ ਵਿਚਕਾਰ ਨੇੜਤਾ ਵਧੀ ਅਤੇ ਲਗਭਗ ਪੰਜ ਸਾਲ ਇਕੱਠੇ ਰਹਿਣ ਤੋਂ ਬਾਅਦ, ਦੋਵਾਂ ਨੇ ਦਸੰਬਰ 2020 ਵਿੱਚ ਵਿਆਹ ਕਰਵਾ ਲਿਆ ਅਤੇ ਹਮੇਸ਼ਾ ਲਈ ਇੱਕ ਦੂਜੇ ਦਾ ਹੱਥ ਫੜ ਲਿਆ। ਦੋਵਾਂ ਨੇ ਪਰਿਵਾਰ ਅਤੇ ਕਰੀਬੀ ਦੋਸਤਾਂ ਵਿਚਕਾਰ ਸੱਤ ਫੇਰੇ ਲਏ ਸਨ।


author

Aarti dhillon

Content Editor

Related News