ਮੋਨਾਲੀਸਾ ਨੇ ਸਨੋਜ ਮਿਸ਼ਰਾ ਨਾਲ ਹੋਟਲ ''ਚ ਬਿਤਾਏ 2 ਦਿਨ, ਕਿਹਾ-''ਗਲਤ ਹੋ ...''

Thursday, Apr 10, 2025 - 06:02 PM (IST)

ਮੋਨਾਲੀਸਾ ਨੇ ਸਨੋਜ ਮਿਸ਼ਰਾ ਨਾਲ ਹੋਟਲ ''ਚ ਬਿਤਾਏ 2 ਦਿਨ, ਕਿਹਾ-''ਗਲਤ ਹੋ ...''

ਐਂਟਰਟੇਨਮੈਂਟ ਡੈਸਕ- ਮਹਾਕੁੰਭ 'ਚ ਮਾਲਾ ਵੇਚ ਕੇ ਮਸ਼ਹੂਰ ਹੋਈ ਮੋਨਾਲੀਸਾ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ। ਉਸ ਦੀ ਖੂਬਸੂਰਤੀ ਅਤੇ ਭੂਰੀਆਂ ਅੱਖਾਂ ਨੇ ਲੋਕਾਂ ਨੂੰ ਦੀਵਾਨਾ ਬਣਾ ਦਿੱਤਾ, ਜਿਸ ਕਾਰਨ ਲੋਕ ਉਸ ਨਾਲ ਤਸਵੀਰਾਂ ਖਿਚਵਾਉਣ ਲਈ ਦੀਵਾਨੇ ਹੋਏ ਫਿਰਦੇ ਸਨ। ਇਸ ਦੌਰਾਨ ਡਾਇਰੈਕਟਰ ਸਨੋਜ ਮਿਸ਼ਰਾ ਨੇ ਮੋਨਾਲੀਸਾ ਨੂੰ ਫਿਲਮ 'ਚ ਕੰਮ ਕਰਨ ਦਾ ਆਫਰ ਕੇ ਦੁਨੀਆ ਭਰ 'ਚ ਸਟਾਰ ਬਣਾ ਦਿੱਤਾ ਹੈ।  
ਹਾਲ ਹੀ 'ਚ ਮੋਨਾਲੀਸਾ ਨੂੰ ਫਿਲਮਾਂ 'ਚ ਆਫਰ ਦੇਣ ਵਾਲੇ ਸਨੋਜ ਮਿਸ਼ਰਾ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕਰਕੇ ਤਿਹਾੜ ਜੇਲ੍ਹ 'ਚ ਰੱਖਿਆ ਹੋਇਆ ਹੈ। ਮੋਨਾਲੀਸਾ ਦੇ ਡਾਇਰੈਕਟਰ ਸਨੋਜ ਮਿਸ਼ਰਾ ਦੀ ਗ੍ਰਿਫਤਾਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੜਕੰਪ ਮਚਿਆ ਹੋਇਆ ਹੈ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਹੁਣ ਮੋਨਾਲੀਸਾ ਦਾ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਤਬਾਹ ਹੋ ਗਿਆ ਹੈ।  ਇਸ ਦੌਰਾਨ ਵਾਇਰਲ ਗਰਲ ਮੋਨਾਲੀਸਾ ਨੇ ਇਕ ਇੰਟਰਵਿਊ 'ਚ ਕਿਹਾ ਕਿ ਉਹ ਸਨੋਜ ਮਿਸ਼ਰਾ ਨਾਲ ਦੋ ਦਿਨ ਹੋਟਲ 'ਚ ਰਹਿ ਚੁੱਕੀ ਹੈ। ਮੋਨਾਲੀਸਾ ਨੇ ਕਿਹਾ ਕਿ ਸਨੋਜ ਸਰ ਬਹੁਤ ਚੰਗੇ ਇਨਸਾਨ ਹਨ, ਉਨ੍ਹਾਂ ਦੇ ਨਾਲ ਜੋ ਹੋ ਰਿਹਾ ਹੈ ਉਹ ਗਲਤ ਹੋ ਰਿਹਾ ਹੈ। 
ਮੋਨਾਲੀਸਾ ਨੇ ਕਿਹਾ ਕਿ ਸਨੋਜ ਮਿਸ਼ਰਾ ਨੇ ਉਨ੍ਹਾਂ ਦੇ ਨਾਲ ਕਦੇ ਕੁਝ ਵੀ ਗਲਤ ਨਹੀਂ ਕੀਤਾ ਨਾ ਹੀ ਗਲਤ ਵਿਵਹਾਰ ਅਤੇ ਨਾ ਹੀ ਕੁਝ ਗਲਤ ਕਿਹਾ। ਮੋਨਾਲੀਸਾ ਦੇ ਬਿਆਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਕਿਉਂਕਿ ਸਨੋਜ 'ਤੇ ਜੋ ਇਲਜਾਮ ਲੱਗੇ ਹਨ ਉਹ ਕਾਫੀ ਗੰਭੀਰ ਹੈ। ਦਰਅਸਲ 28 ਸਾਲ ਦੀ ਮਹਿਲਾ ਨੇ ਸਨੋਜ ਮਿਸ਼ਰਾ 'ਤੇ ਰੇਪ ਦਾ ਦੋਸ਼ ਲਗਾਇਆ ਹੈ।


author

Aarti dhillon

Content Editor

Related News