ਓ.ਟੀ.ਟੀ ਕੰਟੈਟ ''ਚ ਬਦਲਾਅ ''ਤੇ ਵਿਕਰਾਂਤ ਮੈਸੀ ਨੇ ਆਖੀ ਇਹ ਗੱਲ
Sunday, Jul 03, 2022 - 05:29 PM (IST)
ਮੁੰਬਈ-ਅਦਾਕਾਰ ਵਿਕਰਾਂਤ ਮੈਸੀ ਨੇ ਆਪਣੇ ਕੰਮ ਨਾਲ ਲੋਕਾਂ ਦੇ ਦਿਲਾਂ 'ਚ ਖ਼ਾਸ ਥਾਂ ਬਣਾਈ ਹੈ। ਇਨ੍ਹੀਂ ਦਿਨੀਂ ਵਿਕਰਾਂਤ ਆਪਣੀ ਫਿਲਮ 'ਫਾਰੇਂਸਿਕ' ਨੂੰ ਲੈ ਕੇ ਚਰਚਾ 'ਚ ਬਣੇ ਹੋਏ ਹਨ। ਅਦਾਕਾਰ ਦੀ ਫਿਲਮ 24 ਜੂਨ ਨੂੰ ਜੀ5 'ਤੇ ਰਿਲੀਜ਼ ਹੋ ਚੁੱਕੀ ਹੈ। ਲੋਕਾਂ ਵਲੋਂ ਇਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਇਕ ਇੰਟਰਵਿਊ 'ਚ ਵਿਕਰਾਂਤ ਮੈਸੀ ਨੇ ਆਪਣੇ ਕੈਰੀਅਰ ਅਤੇ ਓ.ਟੀ.ਟੀ. ਪਲੇਟਫਾਰਮ ਨੂੰ ਲੈ ਕੇ ਗੱਲ ਕੀਤੀ ਹੈ।
ਵਿਕਰਾਂਤ ਨੇ ਕਿਹਾ-ਜਦੋਂ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਉਦੋਂ ਬਹੁਤ ਘੱਟ ਓ.ਟੀ.ਟੀ. ਪਲੇਟਫਾਰਮ ਸਨ ਜਿਸ 'ਤੇ ਕੰਮ ਕਰ ਸਕਦੇ ਸੀ। ਸ਼ੁਰੂਆਤ 'ਚ ਓ.ਟੀ.ਟੀ ਪਲੇਟਫਾਰਮ 'ਤੇ ਅਸ਼ਲੀਲ ਕੰਟੈਂਟ ਜ਼ਿਆਦਾ ਸੀ ਅਤੇ ਗਲਤ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਸੀ। ਪਰ ਹੁਣ ਚੀਜ਼ਾਂ ਬਹੁਤ ਬਦਲ ਗਈਆਂ ਹਨ। ਹੁਣ ਓ.ਟੀ.ਟੀ 'ਤੇ ਪ੍ਰੋਫੈਸ਼ਨਲਿਜ਼ਮ ਜ਼ਿਆਦਾ ਹੈ'।
ਵਿਕਰਾਂਤ ਨੇ ਅੱਗੇ ਕਿਹਾ-'ਮੇਰੇ ਕੰਮ ਦੇ ਸਬੰਧ 'ਚ ਮੈਂ ਵਾਸਤਵ 'ਚ ਆਭਾਰੀ ਹਾਂ ਕਿ ਮੈਨੂੰ ਅਜੇ ਵੀ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ ਕਿਉਂਕਿ ਬਹੁਤ ਘੱਟ ਹੀ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਮਿਲਦੇ ਹੋ ਜੋ ਲਗਭਗ 18 ਸਾਲਾਂ ਤੋਂ ਅਭਿਨੈ ਕਰ ਰਿਹਾ ਹੈ। ਮੈਂ ਅਜੇ 35 ਸਾਲ ਦਾ ਹਾਂ ਅਤੇ ਲੋਕ ਅਜੇ ਵੀ ਮੇਰਾ ਸਮਰਥਨ ਕਰ ਰਹੇ ਹਨ'।
ਦੱਸ ਦੇਈਏ ਕਿ ਵਿਕਰਾਂਤ ਨੇ ਸਾਲ 2017 'ਚ ਯੂ-ਟਿਊਬ ਦੀ ਮਿਨੀ ਸੀਰੀਜ਼ 'ਰਾਈਜ਼' ਦੇ ਨਾਲ ਆਪਣਾ ਵੈੱਬ ਡੈਬਿਊ ਕੀਤਾ। ਇਸ ਤੋਂ ਬਾਅਦ ਅਦਾਕਾਰ ਨੇ 'ਮਿਰਜ਼ਾਪੁਰ', 'ਬਰੋਕਨ ਬਟ ਬਿਊਟੀਫੁਲ', 'ਮੇਡ ਇਨ ਹੈਵਨ' ਅਤੇ ਕ੍ਰਿਮੀਨਲ ਜਸਟਿਸ' ਵਰਗੀਆਂ ਕਈ ਵੈੱਬ ਸੀਰੀਜ਼ 'ਚ ਕੰਮ ਕੀਤਾ।