ਵਿਕਰਾਂਤ ਮੈਸੀ ਦੀ ਨਵੀਂ ਫਿਲਮ ‘ਵ੍ਹਾਈਟ’ ’ਚ ‘ਨਾਰਕੋਸ’ ਦੀ ਟੀਮ ਨਾਲ ਦਿਸੇਗਾ ਗਲੋਬਲ ਟਚ

Friday, Jul 11, 2025 - 01:27 PM (IST)

ਵਿਕਰਾਂਤ ਮੈਸੀ ਦੀ ਨਵੀਂ ਫਿਲਮ ‘ਵ੍ਹਾਈਟ’ ’ਚ ‘ਨਾਰਕੋਸ’ ਦੀ ਟੀਮ ਨਾਲ ਦਿਸੇਗਾ ਗਲੋਬਲ ਟਚ

ਮੁੰਬਈ- ਵਿਕਰਾਂਤ ਮੈਸੀ ਹੁਣ ਬੇਹੱਦ ਖਾਸ ਅਤੇ ਚੁਣੌਤੀ ਭਰਪੂਰ ਕਿਰਦਾਰ ਵਿਚ ਨਜ਼ਰ ਆਉਣ ਵਾਲੇ ਹਨ। ਉਹ ਆਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਬਾਇਓਪਿਕ ‘ਵ੍ਹਾਈਟ’ ਵਿਚ ਮੁੱਖ ਭੂਮਿਕਾ ਨਿਭਾ ਰਹੇ ਹਨ। ਇਸ ਪ੍ਰਾਜੈਕਟ ਦੀ ਤਿਆਰੀ ਇਕ ਸਾਲ ਤੋਂ ਚੱਲ ਰਹੀ ਹੈ। ਹੁਣ ਮੇਕਰਸ ਅਗਸਤ, 2025 ਵਿਚ ਸ਼ੂਟਿੰਗ ਸ਼ੁਰੂ ਕਰਨ ਲਈ ਤਿਆਰ ਹਨ।

ਹੁਣੇ ਜਿਹੇ ਖੁਲਾਸਾ ਹੋਇਆ ਹੈ ਕਿ ਫਿਲਮ ਲਈ ‘ਨਾਰਕੋਸ’ ਵਰਗੀ ਇੰਟਰਨੈਸ਼ਨਲ ਵੈੱਬ ਸੀਰੀਜ਼ ਦੀ ਪ੍ਰੋਡਕਸ਼ਨ ਟੀਮ ਨੂੰ ਵੀ ਨਾਲ ਜੋੜਿਆ ਗਿਆ ਹੈ। ਸੂਤਰਾਂ ਮੁਤਾਬਕ ਫਿਲਮ ਦਾ ਪਲਾਟ ਸ਼੍ਰੀ ਸ਼੍ਰੀ ਰਵੀਸ਼ੰਕਰ ਦੇ ਜੀਵਨ ਨਾਲ ਜੁੜਿਆ ਜ਼ਰੂਰ ਹੈ ਪਰ ਪਿਛੋਕੜ ਕੋਲੰਬੀਆ ਦੀ 52 ਸਾਲ ਪੁਰਾਣੀ ਸਿਵਲ ਵਾਰ ’ਤੇ ਆਧਾਰਿਤ ਹੋਵੇਗਾ। ਟੀਮ ਅਸਲੀ ਲੋਕੇਸ਼ਨਾਂ ’ਤੇ ਸ਼ੂਟਿੰਗ ਕਰੇਗੀ ਅਤੇ ਉਸੇ ਅਨੁਭਵੀ ਕ੍ਰਿਊ ਨਾਲ ਕੰਮ ਕਰੇਗੀ ਜਿਸ ਨੇ ‘ਨਾਰਕੋਸ’ ਵਰਗੀ ਗਲੋਬਲੀ ਹਿੱਟ ਸੀਰੀਜ਼ ’ਤੇ ਕੰਮ ਕੀਤਾ ਹੈ। ‘ਵ੍ਹਾਈਟ’ ਨੂੰ ਪੂਰੀ ਤਰ੍ਹਾਂ ਇੰਟਰਨੈਸ਼ਨਲ ਟਚ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੱਗਭਗ 90% ਹਿੱਸੇ ਦੀ ਸ਼ੂਟਿੰਗ ਕੋਲੰਬੀਆ ਵਿਚ ਹੋਵੇਗੀ, ਜਿਸ ਨੂੰ ਇਕ ਹੀ ਸ਼ੈਡਿਊਲ ’ਚ ਪੂਰਾ ਕਰਨ ਦੀ ਪਲਾਨਿੰਗ ਹੈ। ਬਾਕੀ ਹਿੱਸਿਆਂ ਦੀ ਸ਼ੂਟਿੰਗ ਮੁੰਬਈ ਦੇ ਸਟੂਡੀਓ ਵਿਚ ਹੋਵੇਗੀ।


author

cherry

Content Editor

Related News