ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਵਿਕਰਮ ਵੇਧਾ’ ਦਾ ਧਮਾਕੇਦਾਰ ਟੀਜ਼ਰ ਰਿਲੀਜ਼ (ਵੀਡੀਓ)
08/24/2022 11:28:26 AM

ਮੁੰਬਈ (ਬਿਊਰੋ)– ਬਾਲੀਵੁੱਡ ਫ਼ਿਲਮ ‘ਵਿਕਰਮ ਵੇਧਾ’ ਦਾ ਅੱਜ ਧਮਾਕੇਦਾਰ ਟੀਜ਼ਰ ਰਿਲੀਜ਼ ਹੋ ਿਗਆ ਹੈ। ਇਸ ਟੀਜ਼ਰ ’ਚ ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦਾ ਜ਼ਬਰਦਸਤ ਲੁੱਕ ਤੇ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਟੀਜ਼ਰ ਨੂੰ ਟੀ-ਸੀਰੀਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਬਾਬੇ ਕੋਲ ਪਹੁੰਚੇ ਇੰਦਰਜੀਤ ਨਿੱਕੂ, ਰੋਂਦਿਆਂ ਸੁਣਾਏ ਦੁੱਖ, ਦੇਖੋ ਵੀਡੀਓ
ਦੱਸ ਦੇਈਏ ਕਿ ‘ਵਿਕਰਮ ਵੇਧਾ’ ਸਾਲ 2017 ’ਚ ਇਸੇ ਨਾਂ ਨਾਲ ਆਈ ਤਾਮਿਲ ਫ਼ਿਲਮ ਦੀ ਹਿੰਦੀ ਰੀਮੇਕ ਹੈ। ਤਾਮਿਲ ਫ਼ਿਲਮ ’ਚ ਆਰ. ਮਾਧਵਨ ਨੇ ਵਿਕਰਮ ਤੇ ਵਿਜੇ ਸੇਥੁਪਥੀ ਨੇ ਵੇਧਾ ਦੀ ਭੂਮਿਕਾ ਨਿਭਾਈ ਸੀ।
ਮਜ਼ੇਦਾਰ ਗੱਲ ਇਹ ਹੈ ਕਿ ਹਿੰਦੀ ਰੀਮੇਕ ਨੂੰ ਵੀ ਗਾਇਤਰੀ ਤੇ ਪੁਸ਼ਕਰ ਡਾਇਰੈਕਟ ਕਰ ਰਹੇ ਹਨ, ਜਿਨ੍ਹਾਂ ਨੇ ਆਰੀਜਨਲ ਤਾਮਿਲ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ।
‘ਵਿਕਰਮ ਵੇਧਾ’ ’ਚ ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਤੋਂ ਇਲਾਵਾ ਰਾਧਿਕਾ ਆਪਟੇ, ਰੋਹਿਤ ਸਰਾਫ, ਯੋਗਿਤਾ ਬਿਹਾਨੀ, ਸ਼ਰੀਬ ਹਾਸ਼ਮੀ ਤੇ ਸਤਿਆਦੀਪ ਮਿਸ਼ਰਾ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਦੁਨੀਆ ਭਰ ’ਚ ਇਹ ਫ਼ਿਲਮ 30 ਸਤੰਬਰ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।