ਪੰਜਵੇਂ ਦਿਨ ‘ਵਿਕਰਮ ਵੇਧਾ’ ਦੀ ਕਮਾਈ ’ਚ ਹੋਇਆ ਵਾਧਾ, ਦੁਸਹਿਰੇ ਮੌਕੇ ਕਰੇਗੀ 50 ਕਰੋੜ ਦਾ ਅੰਕੜਾ ਪਾਰ

10/05/2022 4:18:17 PM

ਮੁੰਬਈ (ਬਿਊਰੋ)– ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਵਿਕਰਮ ਵੇਧਾ’ ਨੂੰ ਰਿਲੀਜ਼ ਹੋਇਆਂ 5 ਦਿਨ ਹੋ ਚੁੱਕੇ ਹਨ ਪਰ ਕਮਾਈ ਦੇ ਮਾਮਲੇ ’ਚ ਫ਼ਿਲਮ ਹੁਣ ਤਕ ਕੁਝ ਖ਼ਾਸ ਕਮਾਲ ਨਹੀਂ ਕਰ ਸਕੀ। ਸ਼ੁਰੂਆਤ ਦੇ 3 ਦਿਨ ‘ਵਿਕਰਮ ਵੇਧਾ’ ਬਾਕਸ ਆਫਿਸ ’ਤੇ ਹੌਲੀ-ਹੌਲੀ ਅੱਗੇ ਵਧੀ, ਉਥੇ ਚੌਥੇ ਦਿਨ ਫ਼ਿਲਮ ਦੀ ਕਮਾਈ ’ਚ ਗਿਰਾਵਟ ਆ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਅਲਫ਼ਾਜ਼ ਨੂੰ ਆਇਆ ਹੋਸ਼, ਹਸਪਤਾਲ ਤੋਂ ਹਨੀ ਸਿੰਘ ਨੇ ਸਾਂਝੀ ਕੀਤੀ ਖ਼ਾਸ ਤਸਵੀਰ

ਹੁਣ ‘ਵਿਕਰਮ ਵੇਧਾ’ ਦੇ ਪੰਜਵੇਂ ਦਿਨ ਦੀ ਕਮਾਈ ਵੀ ਸਾਹਮਣੇ ਆ ਗਈ ਹੈ। ਇਸ ਦੇ ਨਾਲ ਹੀ ਫ਼ਿਲਮ ਨੂੰ ਲੈ ਕੇ ਕੁਝ ਉਮੀਦਾਂ ਵਧੀਆਂ ਹਨ ਕਿਉਂਕਿ ਮੰਗਲਵਾਰ ਨੂੰ ‘ਵਿਕਰਮ ਵੇਧਾ’ ਦੀ ਕਮਾਈ ’ਚ ਵਾਧਾ ਦੇਖਣ ਨੂੰ ਮਿਲਿਆ ਹੈ।

30 ਸਤੰਬਰ ਨੂੰ ਰਿਲੀਜ਼ ਹੋਈ ‘ਵਿਕਰਮ ਵੇਧਾ’ ਨੇ 10.58 ਕਰੋੜ ਨਾਲ ਠੀਕ-ਠਾਕ ਓਪਨਿੰਗ ਕੀਤੀ ਸੀ। ਇਸ ਤੋਂ ਬਾਅਦ ਫ਼ਿਲਮ ਨੇ ਦੂਜੇ ਦਿਨ 12.51 ਕਰੋੜ ਤੇ ਤੀਜੇ ਦਿਨ 13.85 ਕਰੋੜ ਰੁਪਏ ਦੀ ਬਾਕਸ ਆਫਿਸ ਕਲੈਕਸ਼ਨ ਕੀਤੀ। ਉਥੇ ਚੌਥੇ ਦਿਨ ਫ਼ਿਲਮ ਦੀ ਕਮਾਈ ’ਚ 45 ਫੀਸਦੀ ਦੀ ਗਿਰਾਵਟ ਆਈ ਤੇ ‘ਵਿਕਰਮ ਵੇਧਾ’ ਨੇ ਨਿਰਾਸ਼ ਕਰਦਿਆਂ ਸੋਮਵਾਰ ਨੂੰ ਸਿਰਫ 5.39 ਕਰੋੜ ਰੁਪਏ ਕਮਾਏ।

PunjabKesari

ਮੰਗਲਵਾਰ ਯਾਨੀ 4 ਅਕਤੂਬਰ ਨੂੰ ਫ਼ਿਲਮ ਦੀ ਕਮਾਈ ’ਚ ਕੁਝ ਵਾਧਾ ਆਇਆ। ਇਸ ਦੇ ਨਾਲ ਹੀ ਬਾਕਸ ਆਫਿਸ ’ਤੇ ‘ਵਿਕਰਮ ਵੇਧਾ’ ਦੀ ਕਲੈਕਸ਼ਨ ’ਚ 12 ਫੀਸਦੀ ਦਾ ਵਾਧਾ ਹੋਇਆ। ਤਰਣ ਆਦਰਸ਼ ਮੁਤਾਬਕ 4 ਅਕਤੂਬਰ ਨੂੰ ‘ਵਿਕਰਮ ਵੇਧਾ’ ਦੀ ਕਲੈਕਸ਼ਨ 5.77 ਕਰੋੜ ਰੁਪਏ ਵਿਚਾਲੇ ਰਹੀ। ਭਾਰਤ ’ਚ ‘ਵਿਕਰਮ ਵੇਧਾ’ ਦੇ 5 ਦਿਨਾਂ ਦੀ ਕੁਲ ਕਮਾਈ 48.33 ਕਰੋੜ ਰੁਪਏ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News