ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਵਿਕਰਮ ਵੇਧਾ’ ਨੇ ਤੀਜੇ ਦਿਨ ਕੀਤੀ ਮੋਟੀ ਕਮਾਈ
Monday, Oct 03, 2022 - 06:18 PM (IST)

ਮੁੰਬਈ (ਬਿਊਰੋ)– ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਵਿਕਰਮ ਵੇਧਾ’ ਜਦੋਂ ਬੀਤੇ ਸ਼ੁੱਕਰਵਾਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਤਾਂ ਫ਼ਿਲਮ ਨੂੰ ਦੇਖਣ ਲਈ ਵੱਡੀ ਗਿਣਤੀ ’ਚ ਦਰਸ਼ਕ ਪੁੱਜ ਰਹੇ ਹਨ ਤੇ ਇਸ ਕਾਰਨ ਪਹਿਲੇ ਹੀ ਦਿਨ ਬਾਕਸ ਆਫਿਸ ’ਤੇ ‘ਵਿਕਰਮ ਵੇਧਾ’ ਨੇ ਧਮਾਲ ਮਚਾ ਕੇ ਰੱਖ ਦਿੱਤਾ ਸੀ।
ਐਤਵਾਰ ਨੂੰ ‘ਵਿਕਰਮ ਵੇਧਾ’ ਦੀ ਰਿਲੀਜ਼ ਦਾ ਤੀਜਾ ਦਿਨ ਸੀ ਤੇ ਤੀਜੇ ਦਿਨ ਵੀ ‘ਵਿਕਰਮ ਵੇਧਾ’ ਨੇ ਬਾਕਸ ਆਫਿਸ ’ਤੇ ਆਪਣੀ ਮੋਟੀ ਕਮਾਈ ਨੂੰ ਜਾਰੀ ਰੱਖਿਆ। ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਵਿਕਰਮ ਵੇਧਾ’ ਦਾ ਜਾਦੂ ਦਰਸ਼ਕਾਂ ’ਤੇ ਕੁਝ ਇਸ ਤਰ੍ਹਾਂ ਚੱਲਿਆ ਕਿ ਤੀਜੇ ਦਿਨ ਵੀ ਫ਼ਿਲਮ ਕਮਾਈ ਦੇ ਮਾਮਲੇ ’ਚ ਆਪਣੀ ਬੜ੍ਹਤ ਨੂੰ ਬਰਕਰਾਰ ਰੱਖਣ ’ਚ ਕਾਮਯਾਬ ਨਜ਼ਰ ਆਈ।
ਇਹ ਖ਼ਬਰ ਵੀ ਪੜ੍ਹੋ : ਗਾਇਕ ਅਲਫ਼ਾਜ਼ ਦੀ ਸਿਹਤ ਨੂੰ ਲੈ ਕੇ ਹਨੀ ਸਿੰਘ ਨੇ ਸਾਂਝੀ ਕੀਤੀ ਪੋਸਟ, ਕਿਹਾ- ਅਰਦਾਸ ਕਰੋ
ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ‘ਵਿਕਰਮ ਵੇਧਾ’ ਨੇ ਬਾਕਸ ਆਫਿਸ ’ਤੇ ਆਪਣੇ ਦਮਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਤੀਜੇ ਦਿਨ ਲਗਭਗ 15 ਕਰੋੜ ਦੀ ਕਮਾਈ ਕਰ ਲਈ ਹੈ। ਦੂਜੇ ਦਿਨ ਵੀ ਫ਼ਿਲਮ ਜ਼ਬਰਦਸਤ ਕਮਾਈ ਕਰਨ ’ਚ ਕਾਮਯਾਬ ਰਹੀ ਸੀ ਤੇ ਬੀਤੇ ਸ਼ਨੀਵਾਰ ਨੂੰ ਰਿਲੀਜ਼ ਦੇ ਦੂਜੇ ਦਿਨ ‘ਵਿਕਰਮ ਵੇਧਾ’ ਦੀ ਕਲੈਕਸ਼ਨ ਲਗਭਗ 13 ਕਰੋੜ ਰਹੀ ਸੀ।
ਉਂਝ ਐਤਵਾਰ ਨੂੰ ਦੂਜੇ ਦਿਨ ਦੇ ਮੁਕਾਬਲੇ ਫ਼ਿਲਮ ਦੀ ਕਮਾਈ ’ਚ ਹੋਰ ਵਾਧਾ ਦੇਖਣ ਨੂੰ ਮਿਲੀ। ‘ਵਿਕਰਮ ਵੇਧਾ’ ਇਕ ਐਕਸ਼ਨ-ਥ੍ਰਿਲਰ ਫ਼ਿਲਮ ਹੈ, ਜਿਸ ਦੇ ਤਾਮਿਲ ਵਰਜ਼ਨ ਨੂੰ ਸਾਲ 2017 ’ਚ ਰਿਲੀਜ਼ ਕੀਤਾ ਗਿਆ ਸੀ। ਪੁਸ਼ਕਰ-ਗਾਇਤਰੀ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਵਿਕਰਮ ਵੇਧਾ’ ਦੇ ਹਿੰਦੀ ਵਰਜ਼ਨ ਦੀ ਟੱਕਰ ਇਸ ਸਮੇਂ ਬਾਕਸ ਆਫਿਸ ’ਤੇ ‘ਪੋਨੀਯੀਨ ਸੇਲਵਨ’ ਤੋਂ ਹੋ ਰਹੀ ਹੈ, ਜਿਸ ’ਚ ਐਸ਼ਵਰਿਆ ਰਾਏ ਬੱਚਨ ਮੁੱਖ ਭੂਮਿਕਾ ’ਚ ਨਜ਼ਰ ਆ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।