ਪ੍ਰਤਿਊਸ਼ਾ ਬੈਨਰਜੀ ਨੂੰ ਡੇਟ ਕਰ ਰਹੇ ਸਨ ਵਿਕਾਸ ਗੁਪਤਾ, ਅਦਾਕਾਰਾ ਦੀ ਮੌਤ ਦੇ 5 ਸਾਲ ਬਾਅਦ ਕੀਤਾ ਖੁਲਾਸਾ

Saturday, Jun 12, 2021 - 02:15 PM (IST)

ਪ੍ਰਤਿਊਸ਼ਾ ਬੈਨਰਜੀ ਨੂੰ ਡੇਟ ਕਰ ਰਹੇ ਸਨ ਵਿਕਾਸ ਗੁਪਤਾ, ਅਦਾਕਾਰਾ ਦੀ ਮੌਤ ਦੇ 5 ਸਾਲ ਬਾਅਦ ਕੀਤਾ ਖੁਲਾਸਾ

ਮੁੰਬਈ: ਟੈਲੀਵਿਜਨ ਨਿਰਮਾਤਾ ਵਿਕਾਸ ਗੁੱਪਤਾ ਨੇ ਹਾਲ ਹੀ ’ਚ ਇਕ ਵੱਡਾ ਖ਼ੁਲਾਸਾ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਵਿਕਾਸ ਗੁਪਤਾ ਨੇ ਹਾਲ ਹੀ ’ਚ ਇਕ ਇੰਟਰਵਿਊ ’ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ ’ਚ ਵੀ ਖੁੱਲ੍ਹ ਕੇ ਗੱਲ ਕੀਤੀ ਹੈ। ਇੰਟਰਵਿਊ ’ਚ ਵਿਕਾਸ ਨੇ ਆਪਣੇ ਨਾਲ ਕੰਮ ਕਰ ਚੁੱਕੀ ਮਰਹੂਮ ਅਦਾਕਾਰਾ ਪ੍ਰਤਿਊਸ਼ਾ ਬੈਨਰਜੀ ਬਾਰੇ ਗੱਲ ਕੀਤੀ ਹੈ। ਜ਼ਿਕਰਯੋਗ ਹੈ ਕਿ ਵਿਕਾਸ ਗੁਪਤਾ ਫਿਲਹਾਲ ਕੋਰੋਨਾ ਇਨਫੈਕਸ਼ਨ ਨਾਲ ਜੂਝ ਰਹੇ ਹਨ। 
ਇੰਟਰਵਿਊ ’ਚ ਵਿਕਾਸ ਗੁਪਤਾ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਉਨ੍ਹਾਂ ਨੇ ਮਰਹੂਮ ਅਦਾਕਾਰਾ ਪ੍ਰਤਿਊਸ਼ਾ ਬੈਨਰਜੀ ਨੂੰ ਡੇਟ ਕੀਤੀ ਸੀ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਤਿਊਸ਼ਾ ਬੈਨਰਜੀ ਦੇ ਨਾਲ ਉਨ੍ਹਾਂ ਦਾ ਰਿਲੈਸ਼ਨ ਜ਼ਿਆਦਾ ਦਿਨਾਂ ਤੱਕ ਨਹੀਂ ਚੱਲਿਆ। ਆਪਣੇ ਨਿੱਜੀ ਸਬੰਧਾਂ ਨੂੰ ਲੈ ਕੇ ਉਨ੍ਹਾਂ ਨੇ ਦੱਸਿਆ ਕਿ ਮੈਂ ਪ੍ਰਤਿਊਸ਼ਾ ਬੈਨਰਜੀ ਅਤੇ ਇਕ ਹੋਰ ਲੜਕੀ ਨੂੰ ਡੇਟ ਕੀਤਾ ਸੀ। 

PunjabKesari
ਪ੍ਰਤਿਊਸ਼ਾ ਬੈਨਰਜੀ ਨੇ ਤੋੜਿਆ ਸੀ ਰਿਸ਼ਤਾ
ਵਿਕਾਸ ਗੁਪਤਾ ਨੇ ਕਿਹਾ ਕਿ ਅਜਿਹਾ ਬਿਲਕੁੱਲ ਨਹੀਂ ਹੈ ਕਿਉਂਕਿ ਮੈਂ ਜੇ ਇਕ ਲੜਕੇ ਨਾਲ ਰਿਲੇਸ਼ਨਸ਼ਿਪ ’ਚ ਵੀ ਹੁੰਦਾ ਸੀ ਤਾਂ ਉਹ ਜਾਣਦਾ ਸੀ ਕਿ ਮੈਂ ਬਾਇਸੈਕਸ਼ੁਅਲ ਹਾਂ। ਮੈਂ 2 ਲੜਕਿਆਂ ਦੇ ਨਾਲ ਰਿਲੇਸ਼ਨਸ਼ਿਪ ’ਚ ਸੀ। ਇਨ੍ਹਾਂ ’ਚੋਂ ਇਕ ਪ੍ਰਤਿਊਸ਼ਾ ਬੈਨਰਜੀ ਸੀ ਅਤੇ ਦੂਜੀ ਲੜਕੀ ਦਾ ਨਾਂ ਮੈਂ ਲੈਣਾ ਨਹੀਂ ਚਾਹੁੰਦਾ। ਵਿਕਾਸ ਨੇ ਕਿਹਾ ਪ੍ਰਤਿਊਸ਼ਾ ਬੈਨਰਜੀ ਨੂੰ ਮੇਰੇ ਬਾਇਸੈਕਸ਼ੁਅਲ ਹੋਣ ਬਾਰੇ ਉਦੋਂ ਪਤਾ ਲੱਗਾ ਜਦੋਂ ਸਾਡਾ ਬ੍ਰੇਕਅੱਪ ਹੋ ਗਿਆ ਸੀ। ਇਸ ਲਈ ਅਸੀਂ ਬਹੁਤ ਘੱਟ ਸਮੇਂ ਲਈ ਨਾਲ ਰਹੇ। 

PunjabKesari
2016 ’ਚ ਪ੍ਰਤਿਊਸ਼ਾ ਬੈਨਰਜੀ ਨੇ ਕੀਤੀ ਸੀ ਆਤਮ-ਹੱਤਿਆ 
ਜ਼ਿਕਰਯੋਗ ਹੈ ਕਿ ਪ੍ਰਤਿਊਸ਼ਾ ਬੈਨਰਜੀ ਨੇ ਇਕ ਅਪ੍ਰੈਲ 2016 ਨੂੰ ਆਪਣੇ ਘਰ ’ਚ ਫਾਂਸੀ ਲਾ ਕੇ ਆਤਮਹੱਤਿਆ ਕਰ ਲਈ ਸੀ। ਮੌਤ ਦੇ ਸਮੇਂ ਪ੍ਰਤਿਊਸ਼ਾ ਬੈਨਰਜੀ ਅਦਾਕਾਰ ਰਾਹੁਲ ਰਾਜ ਸਿੰਘ ਨੂੰ ਡੇਟ ਕਰ ਰਹੀ ਸੀ। ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਰਾਹੁਲ ਰਾਜ ਨੂੰ ਹੀ ਉਨ੍ਹਾਂ ਦੀ ਮੌਤ ਦਾ ਜ਼ਿੰਮੇਵਾਰ ਦੱਸਿਆ। ਇਸ ਕਾਰਨ ਰਾਹੁਲ ਕੁਝ ਦਿਨ ਪੁਲਸ ਹਿਰਾਸਤ ’ਚ ਵੀ ਰਹੇ ਸਨ।


author

Aarti dhillon

Content Editor

Related News