ਵਿਜੈ ਵਰਮਾ 2022 ’ਚ ਵੀ ਧਮਾਲ ਮਚਾਉਣ ਲਈ ਤਿਆਰ!

Tuesday, Jan 18, 2022 - 10:14 AM (IST)

ਵਿਜੈ ਵਰਮਾ 2022 ’ਚ ਵੀ ਧਮਾਲ ਮਚਾਉਣ ਲਈ ਤਿਆਰ!

ਮੁੰਬਈ (ਬਿਊਰੋ)– ਸਾਲ 2019 ਦੀ ਫ਼ਿਲਮ ‘ਗਲੀ ਬੁਆਏ’ ’ਚ ਆਪਣੀ ਬ੍ਰੇਕਆਊਟ ਪ੍ਰਫਾਰਮੈਂਸ ਤੋਂ ਬਾਅਦ ਵਿਜੇ ਵਰਮਾ ਨੇ ਵੈੱਬ ਸੀਰੀਜ਼ ‘ਏ ਸੁਟੇਬਲ ਬੁਆਏ’, ‘ਸ਼ੀ’ ਤੇ ‘ਮਿਰਜ਼ਾਪੁਰ 2’ ਨਾਲ ਦਰਸ਼ਕਾਂ ਨੂੰ ਬੇਹੱਦ ਇੰਪ੍ਰੈੱਸ ਕੀਤਾ ਹੈ।

ਨਾਲ ਹੀ ਅਦਾਕਾਰ ਨੇ ਪਿਛਲੇ ਸਾਲ ਆਨੰਦ ਗਾਂਧੀ ਦੀ ਸਾਇੰਸ ਫਿਕਸ਼ਨ ਫ਼ਿਲਮ ‘ਓ. ਕੇ. ਕੰਪਿਊਟਰ’ ’ਚ ਆਪਣੀ ਸ਼ਾਨਦਾਰ ਪ੍ਰਫਾਰਮੈਂਸ ਨਾਲ ਸਾਰਿਆਂ ਨੂੰ ਸਥਿਰ ਕਰ ਦਿੱਤਾ, ਜਿਸ ’ਚ ਉਨ੍ਹਾਂ ਨੇ ਇਕ ਐਂਗਰੀ ਯੰਗ ਗੀਕ ਸਾਈਬਰ ਸੈੱਲ ਅਧਿਕਾਰੀ ‘ਸੱਜਣ ਕੁੰਡੂ’ ਦੀ ਭੂਮਿਕਾ ਨਿਭਾਈ ਸੀ।

ਇਹ ਖ਼ਬਰ ਵੀ ਪੜ੍ਹੋ - ਜਦੋਂ ਕਪਿਲ ਸ਼ਰਮਾ ਨੇ ਅਰਚਨਾ ਨੂੰ ਲੈ ਕੇ ਫਰਾਹ ਖ਼ਾਨ ਨੂੰ ਕੀਤੀ ਇਹ ਰਿਕਵੈਸਟ ਤਾਂ ਅੱਗੋ ਮਿਲਿਆ ਇਹ ਜਵਾਬ

2021 ’ਚ ਰਾਜਸਥਾਨ, ਬਨਾਰਸ ਤੇ ਮੁੰਬਈ ’ਚ ਸ਼ੂਟਿੰਗ ਕਰਨ ਤੋਂ ਬਾਅਦ ਵਿਜੇ ਵਰਮਾ ਕੋਲ 2022 ’ਚ ਬਹੁਤ ਕੁਝ ਹੈ। ਇਸ ਸਾਲ ਉਨ੍ਹਾਂ ਦੇ ਕੋਲ ਇਕ ਦਿਲਚਸਪ ਲਾਈਨਅੱਪ ਹੈ, ਜੋ ਯਕੀਨੀ ਰੂਪ ਨਾਲ ਦਰਸ਼ਕਾਂ ਨੂੰ ਇੰਪ੍ਰੈੱਸ ਕਰ ਦੇਵੇਗੀ।

ਵਿਜੇ ਵਰਮਾ ਕਹਿੰਦੇ ਹਨ, ‘‘ਇਹ ਮੇਰੇ ਕਰੀਅਰ ਦਾ ਇਕ ਸ਼ਾਨਦਾਰ ਫੇਮ ਹੈ ਤੇ ਮੈਂ ਇਸ ਸਾਲ ਇਸ ਤਰ੍ਹਾਂ ਦੇ ਅਨੋਖੇ ਪ੍ਰਾਜੈਕਟਸ ਨਾਲ ਐਂਟਰੀ ਕਰਨ ਲਈ ਬਹੁਤ ਰੋਮਾਂਚਿਤ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News