ਬਾਲੀਵੁੱਡ ਤੇ ਸਾਊਥ ’ਚ ਬਾਡੀ ਸ਼ੇਮ ਹੋਏ ਵਿਜੇ ਸੇਤੂਪਤੀ, ਮੋਟਾਪੇ ਦਾ ਉੱਡਿਆ ਮਜ਼ਾਕ

01/10/2024 1:29:48 PM

ਮੁੰਬਈ (ਬਿਊਰੋ)– ਸਾਊਥ ਸਿਨੇਮਾ ਦੇ ਮਸ਼ਹੂਰ ਅਦਾਕਾਰ ਵਿਜੇ ਸੇਤੂਪਤੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਮੈਰੀ ਕ੍ਰਿਸਮਸ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਫ਼ਿਲਮ ’ਚ ਉਨ੍ਹਾਂ ਨਾਲ ਕੈਟਰੀਨਾ ਕੈਫ ਮੁੱਖ ਭੂਮਿਕਾ ’ਚ ਹੈ। ਸ਼੍ਰੀਰਾਮ ਰਾਘਵਨ ਦੀ ਫ਼ਿਲਮ ’ਚ ਕੈਟਰੀਨਾ ਨਾਲ ਕੰਮ ਕਰਕੇ ਉਹ ਕਾਫ਼ੀ ਖ਼ੁਸ਼ ਹਨ। ਇਕ ਇੰਟਰਵਿਊ ’ਚ ਉਨ੍ਹਾਂ ਨੇ ਆਪਣੀਆਂ ਫ਼ਿਲਮਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਉਹ ਇੰਡਸਟਰੀ ’ਚ ਬਾਡੀ ਸ਼ੇਮ ਹੋਏ ਸਨ।

ਵਿਜੇ ਸੇਤੂਪਤੀ ਨੂੰ ਕੀਤਾ ਬਾਡੀ ਸ਼ੇਮ
ਇੰਡੀਅਨ ਐਕਸਪ੍ਰੈੱਸ ਨੂੰ ਦਿੱਤੇ ਇੰਟਰਵਿਊ ’ਚ ਵਿਜੇ ਸੇਤੂਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਫ਼ਿਲਮਾਂ ’ਚ ਪ੍ਰਸ਼ੰਸਕਾਂ ਦਾ ਪਿਆਰ ਮਿਲ ਰਿਹਾ ਹੈ। ਇਹ ਉਨ੍ਹਾਂ ਲਈ ਐਨਰਜੀ ਡਰਿੰਕ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਦੌਰਾਨ ਉਨ੍ਹਾਂ ਨੇ ਉਸ ਸਮੇਂ ਨੂੰ ਵੀ ਯਾਦ ਕੀਤਾ, ਜਦੋਂ ਉਨ੍ਹਾਂ ਨੂੰ ਬਾਡੀ ਸ਼ੇਮ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਮੈਂ ਅਜਿਹਾ ਹੀ ਸੀ। ਮੈਨੂੰ ਬਹੁਤ ਬਾਡੀ ਸ਼ੇਮ ਕੀਤਾ ਜਾਂਦਾ ਸੀ। ਉਥੇ ਵੀ ਕੀਤਾ ਸੀ ਪਰ ਚੰਗੀ ਗੱਲ ਇਹ ਹੈ ਕਿ ਲੋਕ ਤੁਹਾਨੂੰ ਉਸੇ ਤਰ੍ਹਾਂ ਸਵੀਕਾਰ ਕਰਦੇ ਹਨ, ਜਿਵੇਂ ਦੇ ਤੁਸੀਂ ਹੋ। ਅੱਜ ਮੈਂ ਜਿਥੇ ਵੀ ਜਾਂਦਾ ਹਾਂ, ਮੈਨੂੰ ਸਵੀਕਾਰ ਕੀਤਾ ਜਾਂਦਾ ਹੈ। ਇਹ ਇਕ ਬਰਕਤ ਹੈ। ਮੈਂ ਕਦੇ ਉਮੀਦ ਨਹੀਂ ਕੀਤੀ ਸੀ ਕਿ ਮੈਨੂੰ ਇੰਨਾ ਪਿਆਰ ਮਿਲੇਗਾ ਪਰ ਲੋਕ ਮੈਨੂੰ ਪਿਆਰ ਦੇ ਰਹੇ ਹਨ ਤੇ ਇਸ ਦੇ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।’’

ਇਹ ਖ਼ਬਰ ਵੀ ਪੜ੍ਹੋ : 3000 ਕਰੋੜ ਦੇ ਮਾਲਕ ਰਿਤਿਕ ਰੌਸ਼ਨ ਕੋਲ ਹੈ 100 ਕਰੋੜ ਦਾ ਘਰ, ਇਕ ਫ਼ਿਲਮ ਲਈ ਵਸੂਲਦੇ ਨੇ ਇੰਨੀ ਮੋਟੀ ਰਕਮ

ਮੈਨੂੰ ਸਾਦਾ ਰਹਿਣਾ ਪਸੰਦ ਹੈ
ਵਿਜੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਦਾਕਾਰੀ ਦੀ ਹਮੇਸ਼ਾ ਤਾਰੀਫ਼ ਹੁੰਦੀ ਹੈ। ਉਨ੍ਹਾਂ ਦੀ ਪ੍ਰਤਿਭਾ ਦੀ ਸ਼ਲਾਘਾ ਕੀਤੀ ਜਾਂਦੀ ਹੈ ਪਰ ਫਿਰ ਵੀ ਉਨ੍ਹਾਂ ਦੇ ਪਹਿਰਾਵੇ ਨੂੰ ਲੈ ਕੇ ਇੰਟਰਨੈੱਟ ’ਤੇ ਅਕਸਰ ਬਹਿਸ ਹੁੰਦੀ ਰਹਿੰਦੀ ਹੈ। ਉਨ੍ਹਾਂ ਕਿਹਾ, ‘‘ਕਈ ਵਾਰ ਮੈਂ ਆਪਣੇ ਪਹਿਰਾਵੇ ਨੂੰ ਲੈ ਕੇ ਬਹੁਤ ਸੁਚੇਤ ਰਹਿੰਦਾ ਹਾਂ ਕਿਉਂਕਿ ਮੈਂ ਸਿਰਫ਼ ਉਹੀ ਪਹਿਨਣ ’ਚ ਵਿਸ਼ਵਾਸ ਰੱਖਦਾ ਹਾਂ, ਜਿਸ ’ਚ ਮੈਂ ਆਰਾਮਦਾਇਕ ਹਾਂ। ਕਈ ਵਾਰ ਲੋਕ ਇਹ ਵੀ ਕਹਿੰਦੇ ਹਨ ਕਿ ਮੈਂ ਦਿਖਾਵਾ ਕਰ ਰਿਹਾ ਹਾਂ। ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਮੈਂ ਬਹੁਤ ਸਾਦਾ ਹਾਂ। ਜੇ ਤੁਸੀਂ ਚੱਪਲਾਂ ਪਹਿਨਦੇ ਹੋ ਤਾਂ ਸਾਧਾਰਨ ਦਾ ਕੀ ਮਤਲਬ ਹੈ?’’

ਵਿਜੇ ਨੇ ਕਿਹਾ, ‘‘ਲੋਕ ਅਕਸਰ ਇਸ ਬਾਰੇ ਗੱਲ ਕਰਦੇ ਹਨ ਕਿ ਮੈਂ ਬਹੁਤ ਸਾਧਾਰਨ ਹਾਂ। ਮੈਂ ਚੱਪਲਾਂ ਪਹਿਨ ਕੇ ਕਿਤੇ ਵੀ ਚਲਾ ਜਾਂਦਾ ਹਾਂ। ਈਮਾਨਦਾਰੀ ਨਾਲ ਕਹਾਂ ਤਾਂ ਜਦੋਂ ਮੈਂ ਕਿਸੇ ਸਮਾਗਮ ਜਾਂ ਪਾਰਟੀ ’ਚ ਜਾਂਦਾ ਹਾਂ ਤੇ ਲੋਕਾਂ ਨੂੰ ਚੰਗੇ ਕੱਪੜੇ ਪਹਿਨੇ ਦੇਖਦਾ ਹਾਂ ਤਾਂ ਮੈਂ ਥੋੜ੍ਹਾ ਚੇਤੰਨ ਹੋ ਜਾਂਦਾ ਹਾਂ। ਇਸ ਲਈ ਮੈਂ ਆਮ ਤੌਰ ’ਤੇ ਕਿਤੇ ਵੀ ਜਾਣ ਤੋਂ ਪ੍ਰਹੇਜ਼ ਕਰਦਾ ਹਾਂ। ਬਾਕੀ ਸਭ ਠੀਕ ਹੈ।’’ ਵਿਜੇ ਨੇ ਇਹ ਵੀ ਕਿਹਾ ਕਿ ਉਹ ਚੀਜ਼ਾਂ ਬਾਰੇ ਜ਼ਿਆਦਾ ਯੋਜਨਾ ਨਹੀਂ ਬਣਾਉਂਦੇ।

ਤੁਹਾਨੂੰ ਦੱਸ ਦੇਈਏ ਕਿ ਵਿਜੇ ਸੇਤੂਪਤੀ ਤੇ ਕੈਟਰੀਨਾ ਕੈਫ ਸਟਾਰਰ ਫ਼ਿਲਮ ‘ਮੈਰੀ ਕ੍ਰਿਸਮਸ’ 12 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News