ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ ’ਚ ਵਿਜੇ ਸੇਤੁਪਤੀ ਹੋਣਗੇ ਵਿਲੇਨ, ਲਈ ਕਰੋੜਾਂ ’ਚ ਫੀਸ

Monday, Aug 29, 2022 - 12:00 PM (IST)

ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ ’ਚ ਵਿਜੇ ਸੇਤੁਪਤੀ ਹੋਣਗੇ ਵਿਲੇਨ, ਲਈ ਕਰੋੜਾਂ ’ਚ ਫੀਸ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ ਦਾ ਇੰਤਜ਼ਾਰ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਹੈ। ਚਾਰ ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ 2023 ’ਚ ਕਿੰਗ ਖ਼ਾਨ ਵੱਡੇ ਪਰਦੇ ’ਤੇ ਵਾਪਸੀ ਕਰਨ ਲਈ ਤਿਆਰ ਹਨ। ‘ਪਠਾਨ’ ਨਾਲ ਸਾਲ ਦੀ ਸ਼ੁਰੂਆਤ ਕਰਨ ਤੋਂ ਬਾਅਦ ਸ਼ਾਹਰੁਖ ਖ਼ਾਨ ਮਸ਼ਹੂਰ ਡਾਇਰੈਕਟਰ ਏਟਲੀ ਦੀ ਫ਼ਿਲਮ ‘ਜਵਾਨ’ ’ਚ ਨਜ਼ਰ ਆਉਣਗੇ।

ਇਸ ਫ਼ਿਲਮ ’ਚ ਉਨ੍ਹਾਂ ਨਾਲ ਸਾਊਥ ਸੁਪਰਸਟਾਰ ਨਯਨਤਾਰਾ ਹੋਵੇਗੀ। ਇਸ ਤੋਂ ਇਲਾਵਾ ‘ਵਿਕਰਮ’ ਫੇਮ ਅਦਾਕਾਰ ਵਿਜੇ ਸੇਤੁਪਤੀ ਨੂੰ ਵੀ ਫ਼ਿਲਮ ’ਚ ਅਹਿਮ ਰੋਲ ਦਿੱਤਾ ਗਿਆ ਹੈ।

ਖ਼ਬਰਾਂ ਦੀ ਮੰਨੀਏ ਤਾਂ ਸਾਊਥ ਸੁਪਰਸਟਾਰ ਵਿਜੇ ਸੇਤੁਪਤੀ ਫ਼ਿਲਮ ‘ਜਵਾਨ’ ’ਚ ਵਿਲੇਨ ਦਾ ਰੋਲ ਨਿਭਾਅ ਰਹੇ ਹਨ। ਉਨ੍ਹਾਂ ਦਾ ਸਿੱਧਾ ਮੁਕਾਬਲਾ ਸ਼ਾਹਰੁਖ ਖ਼ਾਨ ਦੇ ਕਿਰਦਾਰ ਨਾਲ ਹੋਵੇਗਾ। ਅਜਿਹੇ ’ਚ ਹੁਣ ਨਵੀਂ ਰਿਪੋਰਟ ’ਚ ਵਿਜੇ ਦੀ ਫੀਸ ਵੀ ਸਾਹਮਣੇ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ‘ਜਵਾਨ’ ਲਈ ਵਿਜੇ ਸੇਤੁਪਤੀ ਆਪਣਾ ਅਜੇ ਤਕ ਦਾ ਸਭ ਤੋਂ ਵੱਡਾ ਅਮਾਊਂਟ ਚਾਰਜ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਮਾਂ ਦਾ ਛਲਕਿਆ ਦਰਦ, ਕਿਹਾ 'ਸੁਰੱਖਿਆ ਲੀਕ ਕਰਨ ਵਾਲੇ ਵੱਡੇ ਅਹੁਦੇ 'ਤੇ, ਮੌਤ ਦਾ ਮਜ਼ਾਕ ਉਡਾਉਣ... '

ਰਿਪੋਰਟ ਮੁਤਾਬਕ ਵਿਜੇ ਸੇਤੁਪਤੀ ਨੇ ਇਸ ਫ਼ਿਲਮ ਲਈ 21 ਕਰੋੜ ਦੀ ਰਕਮ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅਜੇ ਤਕ ਦਾ ਸਭ ਤੋਂ ਵੱਡਾ ਅਮਾਊਂਟ ਹੈ, ਜੋ ਸੇਤੁਪਤੀ ਨੇ ਆਪਣੀ ਕਿਸੇ ਫ਼ਿਲਮ ਲਈ ਲਿਆ ਹੈ। ਕੁਝ ਰਿਪੋਰਟਸ ਮੁਤਾਬਕ ਆਪਣੀ ਫ਼ਿਲਮ ‘ਵਿਕਰਮ’ ਲਈ ਵਿਜੇ ਸੇਤੁਪਤੀ ਨੇ 15 ਕਰੋੜ ਰੁਪਏ ਲਏ ਸਨ। ਇਸ ਫ਼ਿਲਮ ਦੇ ਸੁਪਰਹਿੱਟ ਹੋਣ ਤੋਂ ਬਾਅਦ ਸੇਤੁਪਤੀ ਨੇ ਆਪਣੀ ਫੀਸ ’ਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ‘ਜਵਾਨ’ ਲਈ ਵਿਜੇ ਨੇ ਦੋ ਐਕਸ਼ਨ ਫ਼ਿਲਮਾਂ ਦੇ ਆਫਰ ਛੱਡੇ ਹਨ। ਕਿਹਾ ਜਾ ਰਿਹਾ ਹੈ ਕਿ ਫ਼ਿਲਮ ‘ਜਵਾਨ’ ’ਚ ਵਿਜੇ ਦਾ ਕਿਰਦਾਰ ਇੰਨਾ ਜ਼ਬਰਦਸਤ ਹੈ ਕਿ ਉਨ੍ਹਾਂ ਨੂੰ ਦੂਜੀਆਂ ਫ਼ਿਲਮਾਂ ਛੱਡਣ ’ਚ ਕੋਈ ਦਿੱਕਤ ਨਹੀਂ ਹੋਈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News