ਕਰਨ ਜੌਹਰ ਨਾਲ ਨਾਰਾਜ਼ ਹੋਇਆ ਵਿਜੇ ਦੇਵਰਕੋਂਡਾ! ਸਾਹਮਣੇ ਆਈ ਇਹ ਵਜ੍ਹਾ

08/10/2022 5:59:16 PM

ਮੁੰਬਈ (ਬਿਊਰੋ)– ਬਾਲੀਵੁੱਡ ਇੰਡਸਟਰੀ ’ਚ ਕਦੋਂ, ਕੌਣ, ਕਿਸ ਨਾਲ ਨਾਰਾਜ਼ ਹੋ ਜਾਵੇ, ਪਤਾ ਨਹੀਂ ਲੱਗਦਾ। ਰਿਪੋਰਟ ਹੈ ਕਿ ‘ਲਾਈਗਰ’ ਸਟਾਰ ਵਿਜੇ ਦੇਵਰਕੋਂਡਾ ਕਰਨ ਜੌਹਰ ਨਾਲ ਨਾਰਾਜ਼ ਹਨ। ਅਸਲ ’ਚ ‘ਕੌਫੀ ਵਿਦ ਕਰਨ’ ਦੇ ਐਪੀਸੋਡ ’ਚ ਵਿਜੇ ਤੇ ਅਨਨਿਆ ਪਾਂਡੇ ਨੇ ਸ਼ਿਰਕਤ ਕੀਤੀ ਸੀ। ਇਸ ਐਪੀਸੋਡ ’ਚ ਵਿਜੇ ਦੇਵਰਕੋਂਡਾ ਨੂੰ ‘ਚੀਜ਼’ ਵਾਲਾ ਕੁਮੈਂਟ ਵਧੀਆ ਨਹੀਂ ਲੱਗਾ, ਜਿਸ ਤੋਂ ਬਾਅਦ ਉਹ ਕਰਨ ਜੌਹਰ ਨਾਲ ਨਾਰਾਜ਼ ਹੋ ਗਏ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਤੇ ਹਾਲੀਵੁੱਡ ਦਾ ਮੇਲ, ਸਿੱਧੂ ਮੂਸੇ ਵਾਲਾ ਦਾ ਡਰੇਕ ਨਾਲ ਜਲਦ ਆਵੇਗਾ ਗੀਤ!

ਹਾਲ ਹੀ ’ਚ ਪੈਪਰਾਜ਼ੀ ਨੇ ਵਿਜੇ ਦੇਵਰਕੋਂਡਾ ਨੂੰ ‘ਚੀਜ਼’ ਵਾਲਾ ਕੁਮੈਂਟ ਯਾਦ ਦਿਵਾਇਆ, ਜਿਸ ਤੋਂ ਬਾਅਦ ਵਿਜੇ ਖ਼ੁਸ਼ ਨਜ਼ਰ ਨਹੀਂ ਆਏ, ਸਗੋਂ ਉਨ੍ਹਾਂ ਦਾ ਹਲਕਾ ਮੂਡ ਖਰਾਬ ਹੋ ਗਿਆ। ਕਰਨ ਜੌਹਰ ਦੇ ਐਪੀਸੋਡ ’ਚ ਸਾਰਾ ਅਲੀ ਖ਼ਾਨ ਕੋਲੋਂ ਪੁੱਛਿਆ ਗਿਆ ਸੀ ਕਿ ਉਹ ਕਿਸ ਨੂੰ ਡੇਟ ਕਰਨਾ ਚਾਹੁੰਦੀ ਹੈ, ਜਿਸ ਦੇ ਜਵਾਬ ’ਚ ਉਸ ਨੇ ਵਿਜੇ ਦੇਵਰਕੋਂਡਾ ਦਾ ਨਾਂ ਲਿਆ।

 
 
 
 
 
 
 
 
 
 
 
 
 
 
 

A post shared by Karan Johar (@karanjohar)

ਇਸ ’ਤੇ ਕਰਨ ਜੌਹਰ ਨੇ ਜਾਨ੍ਹਵੀ ਕਪੂਰ ਕੋਲੋਂ ਪੁੱਛਿਆ ਕਿ ਕੀ ਉਹ ਵਿਜੇ ਨੂੰ ਪਸੰਦ ਕਰਦੀ ਹੈ। ਜਾਨ੍ਹਵੀ ਤੇ ਸਾਰਾ ਦੋਵਾਂ ਨੇ ਹੀ ਮਿਲ ਕੇ ਵਿਜੇ ਨੂੰ ‘ਚੀਜ਼’ ਦੱਸਿਆ। ਜਦੋਂ ਕਰਨ ਨੇ ਆਪਣੇ ਹੀ ਇਕ ਐਪੀਸੋਡ ’ਚ ਅਨਨਿਆ ਦੇ ਸਾਹਮਣੇ ਇਹ ਗੱਲ ਰੱਖੀ ਤੇ ਵਿਜੇ ਕੋਲੋਂ ਇਸ ’ਤੇ ਪ੍ਰਤੀਕਿਰਿਆ ਮੰਗੀ ਤਾਂ ਅਨਨਿਆ ਨੇ ਕਿਹਾ ਕਿ ਉਹ ਵੀ ਇਸ ‘ਚੀਜ਼’ ਪਲੇਟਰ ’ਤੇ ਹੋ ਸਕਦੀ ਹੈ।

 
 
 
 
 
 
 
 
 
 
 
 
 
 
 

A post shared by Sneh Zala (@snehzala)

ਸੂਤਰ ਦੇ ਹਵਾਲੇ ਤੋਂ ਬਾਲੀਵੁੱਡ ਲਾਈਫ ਨੂੰ ਪਤਾ ਲੱਗਾ ਹੈ ਕਿ ਵਿਜੇ ਦੇਵਰਕੋਂਡਾ ‘ਚੀਜ਼’ ਕੁਮੈਂਟ ਤੋਂ ਕੁਝ ਖ਼ਾਸ ਖ਼ੁਸ਼ ਨਹੀਂ ਹਨ, ਇਹ ਦਾਅਵਾ ਗਲਤ ਹੈ। ਸੂਤਰ ਨੇ ਕਿਹਾ, ‘‘ਅਦਾਕਾਰ ਖ਼ੁਸ਼ ਹੈ, ਉਸ ਨੂੰ ਜਿੰਨੀ ਅਟੈਂਸ਼ਨ ਇਸ ਐਪੀਸੋਡ ਜਾਂ ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਮਿਲ ਰਹੀ ਹੈ, ਉਹ ਕਰਨ ਜੌਹਰ ਦੇ ਸ਼ੁਕਰਗੁਜ਼ਾਰ ਵੀ ਹਨ। ਜਿੰਨੀਆਂ ਵੀ ਅਫਵਾਹਾਂ ਹਨ, ਉਹ ਇਕਦਮ ਗਲਤ ਹਨ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News