National Handloom Day : ਵਿਦਿਆ ਬਾਲਨ ਨੇ ਕੀਤਾ ਜੁਲਾਹਿਆਂ ਦਾ ਧੰਨਵਾਦ, ਆਖੀ ਇਹ ਗੱਲ

Saturday, Aug 07, 2021 - 05:46 PM (IST)

National Handloom Day : ਵਿਦਿਆ ਬਾਲਨ ਨੇ ਕੀਤਾ ਜੁਲਾਹਿਆਂ ਦਾ ਧੰਨਵਾਦ, ਆਖੀ ਇਹ ਗੱਲ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਰਾਸ਼ਟਰੀ ਹੈਂਡਲੂਮ ਦਿਵਸ 'ਤੇ ਸਾੜ੍ਹੀ 'ਚ ਨਜ਼ਰ ਆਈ। ਉਹ ਇਸ ਮੌਕੇ 'ਤੇ ਬਹੁਤ ਖੂਬਸੂਰਤ ਲੱਗ ਰਹੀ ਹੈ। ਇਸ ਵਿਦਿਆ ਨੇ ਹਲਕਾ ਜਿਹਾ ਮੇਕਅਪ ਵੀ ਕੀਤਾ ਹੈ, ਜੋ ਉਸ ਨੂੰ ਹੋਰ ਵੀ ਖ਼ੂਬਸੂਰਤ ਬਣਾ ਰਿਹਾ ਹੈ। ਵਿਦਿਆ ਬਾਲਨ ਨੇ ਸੋਸ਼ਲ ਮੀਡੀਆ 'ਤੇ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari

ਇਸ 'ਚ ਉਨ੍ਹਾਂ ਨੇ ਇਕ ਡੀਪ ਮਜੈਂਟਾ ਰੰਗ ਦੀ ਸਾੜ੍ਹੀ ਪਾਈ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬਲੈਕ ਸਲੀਵਲੈੱਸ ਬਲਾਊਜ਼ ਪਾਇਆ ਹੋਇਆ ਹੈ ਅਤੇ ਲਾਲ ਲਿਪਸਟਿਕ ਲਾਈ ਹੋਈ ਹੈ। ਉਨ੍ਹਾਂ ਦੇ ਵਾਲ ਬੰਨ੍ਹੇ ਹੋਏ ਹਨ। ਵਿਦਿਆ ਨੇ ਝੁਮਕੇ ਵੀ ਪਾਏ ਹੋਏ ਹਨ। ਸਿਲਕ ਸਾੜ੍ਹੀ 'ਚ ਵੀ ਵਿਦਿਆ ਬਹੁਤ ਖ਼ੂਬਸੂਰਤ ਲੱਗ ਰਹੀ ਹੈ।

PunjabKesari

ਵਿਦਿਆ ਬਾਲਨ ਨੇ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ, 'ਰੇਸ਼ਮ ਦੀ ਖ਼ੂਬਸੂਰਤੀ ਹੈਂਡਲੂਮਜ਼ 'ਚ ਵੱਧਦੀ ਹੈ। ਭਾਰਤੀ ਹੈਂਡਲੂਮ ਅਤੇ ਭਾਰਤੀ ਰੇਸ਼ਮ ਦਾ ਸੁਮੇਲ ਬੇਮਿਸਾਲ ਹੈ। ਹੈਂਡਲੂਮ ਰੇਸ਼ਮ ਦੇ ਉਤਪਾਦਾਂ ਨੂੰ ਮਾਣ ਨਾਲ ਪਾਓ, ਤਾਂ ਜੋ ਸਾਡੇ ਜੁਲਾਹੇ ਲਾਭ ਉਠਾ ਸਕਣ। ਇਹ ਉਨ੍ਹਾਂ ਨੂੰ ਇਕ ਸ਼ਾਨਦਾਰ ਟ੍ਰਬਿਊਟ ਵੀ ਹੋਵੇਗਾ। ਇਸ ਦੇ ਨਾਲ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਟੈਗ ਵੀ ਕੀਤਾ ਹੈ। ਵਿਦਿਆ ਬਾਲਨ ਦੀ ਹਾਲ ਹੀ 'ਚ ਫ਼ਿਲਮ 'ਸ਼ੇਰਨੀ' ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਅਦਾਕਾਰਾ ਦੀ ਭੂਮਿਕਾ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਇਹ ਫ਼ਿਲਮ ਉਸ ਸਮੇਂ ਵਿਵਾਦਾਂ 'ਚ ਆ ਗਈ ਜਦੋਂ ਕਮਾਲ ਆਰ ਖ਼ਾਨ ਨੇ ਇਸ ਫ਼ਿਲਮ ਨੂੰ ਦੂਜੇ ਦਰਜੇ ਦਾ ਦੱਸ ਕੇ ਰਿਵਿਊ ਕਰਨ ਤੋਂ ਮਨਾ ਕਰ ਦਿੱਤਾ। ਹਾਲਾਂਕਿ ਇਸ ਨੂੰ ਲੈ ਕੇ ਉਨ੍ਹਾਂ ਨੂੰ ਕਾਫ਼ੀ ਟਰੋਲ ਕੀਤਾ ਗਿਆ ਸੀ।

PunjabKesari

ਵਿਦਿਆ ਬਾਲਨ ਇਕ ਫ਼ਿਲਮ ਅਦਾਕਾਰਾ ਹੈ। ਉਨ੍ਹਾਂ ਨੇ ਬਹੁਤ ਸਾਰੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਦੀਆਂ ਫ਼ਿਲਮਾਂ ਨੂੰ ਬਹੁਤ ਪਸੰਦ ਕੀਤਾ ਗਿਆ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਰਗਰਮ ਹੈ। ਵਿਦਿਆ ਬਾਲਨ ਦਾ ਵਿਆਹ ਸਿਧਾਰਥ ਰਾਏ ਕਪੂਰ ਨਾਲ ਹੋਇਆ ਹੈ। ਦੋਵਾਂ ਨੂੰ ਕਈ ਮੌਕਿਆਂ 'ਤੇ ਇਕੱਠੇ ਦੇਖਿਆ ਜਾਂਦਾ ਹੈ। ਦੋਵਾਂ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ।

 
 
 
 
 
 
 
 
 
 
 
 
 
 
 
 

A post shared by Vidya Balan (@balanvidya)


author

sunita

Content Editor

Related News