ਵਿਦਿਆ ਬਾਲਨ ਤੇ ਪ੍ਰਤੀਕ ਗਾਂਧੀ ਦੀ ਫਿਲਮ ‘ਦੋ ਔਰ ਦੋ ਪਿਆਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼

03/12/2024 3:45:26 PM

ਮੁੰਬਈ (ਬਿਊਰੋ) - ਫਿਲਮ ‘ਦੋ ਔਰ ਦੋ ਪਿਆਰ’ ਦੇ ਨਿਰਮਾਤਾਵਾਂ ਨੇ ਐਲਾਨ ਕੀਤਾ ਹੈ ਕਿ ਇਹ ਹੁਣ 19 ਅਪ੍ਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਰਿਲੀਜ਼ ਡੇਟ ਦਾ ਐਲਾਨ ਕਰਦੇ ਹੋਏ ਇਕ ਆਕਰਸ਼ਕ ਪੋਸਟਰ ਲਾਂਚ ਕੀਤਾ ਗਿਆ, ਜਿਸ ਨੇ ਦਰਸ਼ਕਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ ਹੈ। ਪ੍ਰਤਿਭਾਸ਼ਾਲੀ ਵਿਦਿਆ ਬਾਲਨ, ਪ੍ਰਤੀਕ ਗਾਂਧੀ, ਇਲਿਆਨਾ ਡੀ'ਕਰੂਜ਼ ਤੇ ਸੈਂਥਿਲ ਰਾਮਾਮੂਰਤੀ ਅਭਿਨੀਤ ਇਹ ਫਿਲਮ ਸਮਕਾਲੀ ਰੋਮਾਂਸ, ਪਿਆਰ, ਹਾਸੇ ਤੇ ਆਧੁਨਿਕ ਰਿਸ਼ਤਿਆਂ ਦੀ ਸ਼ਕਤੀਸ਼ਾਲੀ ਕਹਾਣੀ ਨੂੰ ਦਰਸਾਏਗੀ।

ਐਪਲਾਜ਼ ਐਂਟਰਟੇਨਮੈਂਟ ਤੇ ਅਲਿਪਸਿਸ ਐਂਟਰਟੇਨਮੈਂਟ ਪ੍ਰੋਡਕਸ਼ਨ ਦੀ ਪੇਸ਼ਕਸ਼ ਇਸ ਫਿਲਮ ਦਾ ਨਿਰਦੇਸ਼ਨ ਪੁਰਸਕਾਰ ਜੇਤੂ ਵਿਗਿਆਪਨ ਫਿਲਮ ਨਿਰਮਾਤਾ ਗੁਹਾ ਠਾਕੁਰਤਾ ਦੁਆਰਾ ਕੀਤਾ ਗਿਆ ਹੈ, ਜੋ ਇਸ ਫਿਲਮ ਨਾਲ ਆਪਣੇ ਫੀਚਰ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ। 19 ਅਪ੍ਰੈਲ ਨੂੰ ‘ਦੋ ਔਰ ਦੋ ਪਿਆਰ’ ਨਾਲ ਰੋਮਾਂਸ ਦੇ ਜਾਦੂ ਨੂੰ ਇਕ ਵਾਰ ਫਿਰ ਤੋਂ ਤਾਜ਼ਾ ਕਰੋ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


sunita

Content Editor

Related News