ਦੁਕਾਨਦਾਰ ਖ਼ਿਲਾਫ਼ ਝਗੜੇ ਦੀ ਵਾਇਰਲ ਵੀਡੀਓ 'ਤੇ ਯੁਵਰਾਜ ਹੰਸ ਦੀ ਪ੍ਰਤੀਕਿਰਿਆ ਆਈ ਸਾਹਮਣੇ

Saturday, Jul 09, 2022 - 01:43 PM (IST)

ਦੁਕਾਨਦਾਰ ਖ਼ਿਲਾਫ਼ ਝਗੜੇ ਦੀ ਵਾਇਰਲ ਵੀਡੀਓ 'ਤੇ ਯੁਵਰਾਜ ਹੰਸ ਦੀ ਪ੍ਰਤੀਕਿਰਿਆ ਆਈ ਸਾਹਮਣੇ

ਜਲੰਧਰ (ਬਿਊਰੋ)- ਹਾਲ ਹੀ ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਦੀ ਝਗੜੇ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਇਕ ਦੁਕਾਨ ਦੇ ਅੰਦਰ ਜਾਂਦੇ ਹਨ। ਫਿਰ ਉਥੇ ਖੜ੍ਹੇ ਦੁਕਾਨਦਾਰ ਨਾਲ ਗੱਲ ਕਰਦੇ ਦੌਰਾਨ ਕੁਝ ਸਮੇਂ ਬਾਅਦ ਉਨ੍ਹਾਂ 'ਚ ਬਹਿਸ ਹੋ ਜਾਂਦੀ ਹੈ ਤਾਂ ਯੁਵਰਾਜ ਹੰਸ ਦੁਕਾਨਦਾਰ ਨੂੰ ਧੱਕਾ ਮਾਰ ਦਿੰਦੇ ਹਨ। ਫਿਰ ਉਥੇ ਮੌਜੂਦ ਇਕ ਹੋਰ ਵਿਅਕਤੀ ਆਪਸ 'ਚ ਹੱਥੋਪਾਈ ਹੁੰਦੇ ਹਨ ਅਤੇ ਫਿਰ ਝਗੜਾ ਕਰਦੇ ਹੋਏ ਅੰਦਰ ਚਲੇ ਜਾਂਦੇ ਹਨ। ਇਸ ਦੌਰਾਨ ਯੁਵਰਾਜ ਹੰਸ ਵੀ ਉਨ੍ਹਾਂ ਦੇ ਪਿੱਛੇ ਜਾਂਦੇ ਹਨ, ਉਥੇ ਮੌਜੂਦ ਪੁਲਸ ਵੀ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ।


ਯੁਵਰਾਜ ਹੰਸ ਅਤੇ ਦੁਕਾਨਦਾਰ ਦਾ ਆਪਸੀ ਝਗੜਾ ਕਿਸ ਗੱਲ ਕਾਰਨ ਹੋਇਆ ਇਸ ਗੱਲ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ। 

ਝਗੜੇ ਵਾਲੀ ਵੀਡੀਓ 'ਤੇ ਯੁਵਰਾਜ ਹੰਸ ਨੇ ਦਿੱਤਾ ਇਹ ਬਿਆਨ

ਗੱਲਬਾਤ ਦੌਰਾਨ ਯੁਵਰਾਜ ਤੋਂ ਪੁੱਛਿਆ ਗਿਆ ਕਿ ਇਹ ਝਗੜਾ ਕਿਸ ਕਾਰਨ ਹੋਇਆ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਦੀ ਦੁਕਾਨ 'ਤੇ ਮੋਟਰ ਖਰੀਦਣ ਗਏ। ਦੁਕਾਨਦਾਰ ਆਪਣੇ ਫੋਨ 'ਚ ਬਿੱਜੀ ਸੀ ਯੁਵਰਾਜ ਨੇ ਕਿਹਾ ਕਿ ਸਾਡੇ ਵੱਲ ਧਿਆਨ ਦਿਓ ਮੈਂ ਜਾਣਾ ਏ। ਦੁਕਾਨਦਾਰ ਬਦਤਮੀਜ਼ੀ ਨਾਲ ਬੋਲਿਆ, ਜਿਸ ਕਾਰਨ ਸਾਡੇ 'ਚ ਧੱਕਾ-ਮੁੱਕੀ ਹੋ ਗਈ।

 

ਗੱਲਬਾਤ 'ਚ ਯੁਵਰਾਜ ਤੋਂ ਪੁੱਛਿਆ ਗਿਆ ਕਿ ਸੁਣਨ 'ਚ ਆਇਆ ਕਿ ਰੇਟ ਕਾਰਨ ਇਹ ਝਗੜਾ ਹੋਇਆ ਹੈ ਪਰ ਇਸ ਗੱਲ ਤੋਂ ਯੁਵਰਾਜ ਨੇ ਸਾਫ ਤੌਰ 'ਤੇ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਮੈਂ ਰੇਟ ਕਾਰਨ ਥੋੜ੍ਹਾ ਝਗੜਾ ਕਰਾਂਗਾ, ਦੁਕਾਨਦਾਰ ਸਾਨੂੰ ਨਜ਼ਰਅੰਦਾਜ਼ ਕਰ ਰਿਹਾ ਸੀ। 


author

Aarti dhillon

Content Editor

Related News