'ਸਰਦਾਰ ਊਧਮ' ਤੋਂ ਵਿੱਕੀ ਕੌਸ਼ਲ ਨਵਾਂ ਲੁੱਕ, ਵੇਖ ਬਾਗੋਬਾਗ ਹੋਏ ਪ੍ਰਸ਼ੰਸਕ

Friday, Oct 08, 2021 - 05:14 PM (IST)

'ਸਰਦਾਰ ਊਧਮ' ਤੋਂ ਵਿੱਕੀ ਕੌਸ਼ਲ ਨਵਾਂ ਲੁੱਕ, ਵੇਖ ਬਾਗੋਬਾਗ ਹੋਏ ਪ੍ਰਸ਼ੰਸਕ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨੇ ਆਪਣੀ ਅਗਲੀ ਅਮੇਜਨ ਓਰਿਜਨਲ ਫ਼ਿਲਮ 'ਸਰਦਾਰ ਊਧਮ' ਨਾਲ ਇਕ ਅਜਿਹਾ ਲੁੱਕ ਪੋਸਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੂੰ ਪਛਾਣਨਾ ਮੁਸ਼ਕਲ ਹੈ। ਕੀ ਤੁਸੀ ਜਾਣਦੇ ਹੋ ਕਿ 'ਸਰਦਾਰ ਊਧਮ' ਦੇ ਕਈ ਉਪਨਾਮ ਸਨ ਅਤੇ ਉਨ੍ਹਾਂ ਨੇ ਆਪਣੇ ਮਿਸ਼ਨ ਦੌਰਾਨ ਵੱਖ-ਵੱਖ ਪਛਾਣ ਬਣਾਈ ਸੀ? ਇਹ ਲੁੱਕ 1931 ਦੇ ਸਮੇਂ ਤੋਂ ਹਨ, ਜਦੋਂ ਊਧਮ ਸਿੰਘ ਪਾਬੰਧੀਸ਼ੁਦਾ ਕਾਗਜ਼ਾਤ 'ਗਦਰ-ਏ-ਗੰਜ' (ਬਗ਼ਾਵਤ ਦੀ ਆਵਾਜ਼) ਰੱਖਣ ਲਈ ਜੇਲ੍ਹ ਵਿਚ ਸਨ।

ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਪਰ ਲਗਾਤਾਰ ਨਿਗਰਾਨੀ ਵਿਚ ਸਨ। ਛੇਤੀ ਹੀ ਉਹ ਯੂਰਪ ਭੱਜ ਗਏ ਅਤੇ ਕਦੇ ਭਾਰਤ ਨਹੀਂ ਪਰਤੇ। ਹੁਣ ਸਭ ਦੀਆਂ ਨਜ਼ਰਾਂ ਫ਼ਿਲਮ ਨਾਲ ਵਿੱਕੀ ਕੌਸ਼ਲ ਦੇ ਹੋਰ ਲੁੱਕਸ 'ਤੇ ਟਿਕੀਆਂ ਹਨ। 'ਸਰਦਾਰ ਊਧਮ' ਇਸ ਦੁਸਹਿਰੇ 16 ਅਕਤੂਬਰ ਨੂੰ ਅਮੇਜਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ।

PunjabKesari
ਦੱਸ ਦਈਏ ਕਿ ਇਸ ਫ਼ਿਲਮ ਦਾ ਟਰੇਲਰ ਵੇਖਣ ਤੋਂ ਬਾਅਦ ਕੋਈ ਸ਼ੱਕ ਬਾਕੀ ਨਹੀਂ ਹੈ ਕਿ ਇਸ ਕਿਰਦਾਰ ਲਈ ਚੁਣੇ ਗਏ ਉਹ ਪਰਫ਼ੈਕਟ ਅਦਾਕਾਰ ਹਨ। ਉਨ੍ਹਾਂ ਇੱਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਕਿਰਦਾਰ 'ਚ ਫਿੱਟ ਬੈਠ ਸਕਦੇ ਹਨ ਅਤੇ ਇੰਝ ਜਾਪਦਾ ਹੈ ਕਿ ਜਿਵੇਂ ਇਹ ਕਹਾਣੀ ਉਨ੍ਹਾਂ ਲਈ ਹੀ ਲਿਖੀ ਗਈ ਹੋਵੇ। ਪ੍ਰਸ਼ੰਸਕਾਂ ਨੇ ਵਿਕੀ ਕੌਸ਼ਲ ਨੂੰ ਇੱਕ ਬਾਗੀਆਨਾ ਰੂਪ 'ਚ ਵੇਖ ਕੇ ਡਾਢੀ ਖੁਸ਼ੀ ਪ੍ਰਗਟਾਈ ਹੈ ਅਤੇ ਇੱਥੋਂ ਤੱਕ ਆਸ ਪ੍ਰਗਟਾਈ ਜਾ ਰਹੀ ਹੈ ਕਿ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਜ਼ਰੂਰ ਮਿਲੇਗਾ। 

PunjabKesari


author

sunita

Content Editor

Related News