ਵਿੱਕੀ ਕੌਸ਼ਲ ਨੇ ਸ਼ੁਰੂ ਕੀਤੀ ‘ਸੈਮ ਬਹਾਦਰ’ ਦੀ ਸ਼ੂਟਿੰਗ

08/09/2022 12:23:40 PM

ਮੁੰਬਈ (ਬਿਊਰੋ)– ‘ਸੈਮ ਬਹਾਦਰ’ ਭਾਰਤ ਦੇ ਸਭ ਤੋਂ ਬਹਾਦਰ ਜੰਗੀ ਨਾਇਕ ਤੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੀ ਕਹਾਣੀ ਹੈ, ਜਿਸ ’ਚ ਵਿੱਕੀ ਕੌਸ਼ਲ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ’ਚ ਸਾਨੀਆ ਮਲਹੋਤਰਾ ਤੇ ਫਾਤਿਮਾ ਸਨਾ ਸ਼ੇਖ ਵੀ ਨਜ਼ਰ ਆਉਣਗੀਆਂ।

ਫ਼ਿਲਮ ਫਲੋਰ ’ਤੇ ਚਲੀ ਗਈ ਹੈ। ਇਸ ਫ਼ਿਲਮ ਨੂੰ ਮੇਘਨਾ ਗੁਲਜ਼ਾਰ ਡਾਇਰੈਕਟ ਕਰਨ ਰਹੇ ਹਨ ਤੇ ਰੋਨੀ ਸਕਰੂਵਾਲਾ ਵਲੋਂ ਇਸ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸੈਮ ਮਾਨੇਕਸ਼ਾ ਦਾ ਫੌਜੀ ਕਰੀਅਰ ਲਗਭਗ ਚਾਰ ਦਹਾਕਿਆਂ ਤੇ ਪੰਜ ਯੁੱਧਾਂ ਦਾ ਸੀ।

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਦੀਆਂ ਵਧੀਆਂ ਮੁਸ਼ਕਿਲਾਂ, ਅੱਜ ਅਦਾਲਤ ’ਚ ਹੋਵੇਗੀ ਇਸ ਮਾਮਲੇ ਦੀ ਸੁਣਵਾਈ

ਉਹ ਫੀਲਡ ਮਾਰਸ਼ਲ ਦੇ ਰੈਂਕ ’ਤੇ ਤਰੱਕੀ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਫੌਜ ਅਧਿਕਾਰੀ ਸਨ ਤੇ 1971 ਦੀ ਭਾਰਤ-ਪਾਕਿ ਜੰਗ ’ਚ ਉਨ੍ਹਾਂ ਦੇ ਫੌਜੀ ਜਿੱਤ ਨੇ ਬੰਗਲਾਦੇਸ਼ ਦੀ ਸਿਰਜਣਾ ਕੀਤੀ। ਸ਼ੂਟਿੰਗ ਦੇ ਪਹਿਲੇ ਦਿਨ ਦੀ ਸ਼ੁਰੂਆਤ ਕਰਦਿਆਂ ਨਿਰਮਾਤਾਵਾਂ ਨੇ ਆਰ. ਐੱਸ. ਵੀ. ਪੀ. ਨੇ ਐਕਸਕਲੂਜ਼ਿਵ ਵੀਡੀਓ ਲਾਂਚ ਕੀਤੀ ਹੈ, ਜਿਸ ’ਚ ਵਿੱਕੀ ਕੌਸ਼ਲ ਨੂੰ ਸਹਿ-ਕਲਾਕਾਰ ਸਾਨੀਆ ਤੇ ਫਾਤਿਮਾ ਦੇ ਨਾਲ ‘ਸੈਮ ਬਹਾਦਰ’ ਦੇ ਰੂਪ ’ਚ ਦਿਖਾਇਆ ਗਿਆ ਹੈ।

ਇਹ ਵੀਡੀਓ ‘ਸੈਮ ਬਹਾਦਰ’ ਦੇ ਰੂਪ ’ਚ ਵਿੱਕੀ ਦੇ ਟੇਬਲ ਰੀਡ ਸੈਸ਼ਨ ਤੋਂ ਲੈ ਕੇ ਮੇਘਨਾ ਗੁਲਜ਼ਾਰ ਤੇ ਉਸ ਦੀ ਟੀਮ ਦੇ ਰੀਡਿੰਗ ਸੈਸ਼ਨ ਦੀ ਹੈ, ਜਿਸ ’ਚ ਪੂਰੇ ਉਤਸ਼ਾਹ ਨਾਲ ਰਿਐਲਚਿਕ ਕਰੈਕਟਰਜ਼ ਦੀ ਪੋਟ੍ਰੇਅਲ ਨੂੰ ਰੀ-ਇਮੈਜਿਨ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News