ਆਸਕਰ ਦੀ ਦੌੜ ’ਚੋਂ ਬਾਹਰ ਹੋਈ ‘ਸਰਦਾਰ ਊਧਮ’, ਫ਼ਿਲਮ ਫੈਡਰੇਸ਼ਨ ਨੇ ਦੱਸਿਆ ਇਹ ਕਾਰਨ
Wednesday, Oct 27, 2021 - 10:54 AM (IST)
ਮੁੰਬਈ (ਬਿਊਰੋ)– ਅਗਲੇ ਸਾਲ ਹੋਣ ਵਾਲੇ 94ਵੇਂ ਅਕੈਡਮੀ ਐਵਾਰਡਸ ਲਈ ਫ਼ਿਲਮ ਫੈਡਰੇਸ਼ਨ ਆਫ ਇੰਡੀਆ ਨੇ 14 ਫ਼ਿਲਮਾਂ ਨੂੰ ਸ਼ਾਰਟਲਿਸਟ ਕੀਤਾ ਸੀ, ਜਿਨ੍ਹਾਂ ’ਚੋਂ ਇਕ ਵਿੱਕੀ ਕੌਸ਼ਲ ਸਟਾਰਰ ਫ਼ਿਲਮ ‘ਸਰਦਾਰ ਊਧਮ’ ਸੀ ਪਰ ਜਿਊਰੀ ਨੇ ਇਹ ਕਹਿ ਕੇ ਫ਼ਿਲਮ ਨੂੰ ਰੇਸ ਤੋਂ ਬਾਹਰ ਕਰ ਦਿੱਤਾ ਕਿ ਇਹ ਫ਼ਿਲਮ ਅੰਗਰੇਜ਼ਾਂ ਪ੍ਰਤੀ ਨਫ਼ਰਤ ਨੂੰ ਦਰਸਾਉਂਦੀ ਹੈ।
ਇਹ ਖ਼ਬਰ ਵੀ ਪੜ੍ਹੋ : ਪਰਮੀਸ਼ ਵਰਮਾ ਦੇ ਵਿਆਹ 'ਚ ਨਹੀਂ ਪਹੁੰਚ ਸਕਿਆ ਸੀ ਛੋਟਾ ਭਰਾ ਸੁੱਖਨ, ਸੋਸ਼ਲ ਮੀਡੀਆ 'ਤੇ ਦੱਸੀ ਵਜ੍ਹਾ
ਆਸਕਰ ਐਵਾਰਡ ਲਈ ਭਾਰਤ ਵਲੋਂ ਤਾਮਿਲ ਫ਼ਿਲਮ ‘ਕੁਝੰਗਲ’ ਨੂੰ ਅਧਿਕਾਰਕ ਐਂਟਰੀ ਵਜੋਂ ਚੁਣਿਆ ਗਿਆ ਹੈ। ਸਾਲ 2021 ਲਈ ਆਸਕਰ ਐਵਾਰਡ ਸਮਾਗਮ 27 ਮਾਰਚ, 2022 ਨੂੰ ਲਾਸ ਏਂਜਲਸ ’ਚ ਹੋਵੇਗਾ, ਜਦਕਿ ਇਸ ਲਈ ਨਾਮੀਨੇਸ਼ਨਜ਼ ਦਾ ਐਲਾਨ 8 ਫਰਵਰੀ, 2022 ਨੂੰ ਕੀਤਾ ਜਾਵੇਗਾ।
ਹਾਲਾਂਕਿ ਸ਼ੂਜੀਤ ਸਰਕਾਰ ਵਲੋਂ ਨਿਰਦੇਸ਼ਿਤ ਫ਼ਿਲਮ ‘ਸਰਦਾਰ ਊਧਮ’ ਬਾਰੇ ਜਿਊਰੀ ਦੇ ਬਿਆਨ ’ਤੇ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਗੁੱਸਾ ਜ਼ਾਹਿਰ ਕਰ ਰਹੇ ਹਨ। ਪ੍ਰਸ਼ੰਸਕਾਂ ਦਾ ਸਾਫ ਕਹਿਣਾ ਹੈ ਕਿ ਫ਼ਿਲਮ ਸੱਚ ਬਿਆਨ ਕਰਦੀ ਹੈ, ਨਫ਼ਰਤ ਨਹੀਂ ਫੈਲਾਉਂਦੀ।
ਇਹ ਖ਼ਬਰ ਵੀ ਪੜ੍ਹੋ : ਆਰੀਅਨ ਦੀ ਜ਼ਮਾਨਤ 'ਤੇ ਅੱਜ ਮੁੜ ਹੋਵੇਗੀ ਸੁਣਵਾਈ, ਕੀ ਹਾਈ ਕੋਰਟ ਤੋਂ ਮਿਲੇਗੀ ਰਾਹਤ?
ਫ਼ਿਲਮ ਨੂੰ ਆਸਕਰ ਲਈ ਨਾ ਚੁਣੇ ਜਾਣ ਬਾਰੇ ਗੱਲ ਕਰਦਿਆਂ ਜਿਊਰੀ ਮੈਂਬਰ ਇੰਦਰਦੀਪ ਦਾਸਗੁਪਤਾ ਨੇ ਇਕ ਇੰਟਰਵਿਊ ਦੌਰਾਨ ਕਿਹਾ, ‘‘ਸਰਦਾਰ ਊਧਮ’ ਵਧੀਆ ਸਿਨੇਮਾਟੋਗ੍ਰਾਫੀ ਵਾਲੀ ਵਧੀਆ ਫ਼ਿਲਮ ਹੈ, ਜੋ ਪੂਰੀ ਤਰ੍ਹਾਂ ਇੰਟਰਨੈਸ਼ਨਲ ਮਾਪਦੰਡਾਂ ਨਾਲ ਮੇਲ ਖਾਂਦੀ ਹੈ ਪਰ ਇਹ ਫ਼ਿਲਮ ਥੋੜ੍ਹੀ ਲੰਬੀ ਹੈ ਤੇ ਆਧਾਰਿਤ ਹੈ ਜਲ੍ਹਿਆਂਵਾਲਾ ਬਾਗ ਦੇ ਸਾਕੇ ’ਤੇ। ਇਹ ਭਾਰਤੀ ਸੁਤੰਤਰਤਾ ਸੰਗਰਾਮ ਦੇ ਇਕ ਅਣਗੌਲੇ ਨਾਇਕ ’ਤੇ ਇਕ ਸ਼ਾਨਦਾਰ ਫ਼ਿਲਮ ਬਣਾਉਣ ਦੀ ਇਕ ਸੁਹਿਰਦ ਕੋਸ਼ਿਸ਼ ਹੈ ਪਰ ਇਹ ਫ਼ਿਲਮ ਅੰਗਰੇਜ਼ਾਂ ਪ੍ਰਤੀ ਸਾਡੀ ਨਫ਼ਰਤ ਨੂੰ ਦਰਸਾਉਂਦੀ ਹੈ। ਵਿਸ਼ਵੀਕਰਨ ਦੇ ਇਸ ਦੌਰ ’ਚ ਇਸ ਨਫ਼ਰਤ ਨੂੰ ਫੜੀ ਰੱਖਣਾ ਠੀਕ ਨਹੀਂ ਹੈ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।