ਵਿੱਕੀ ਕੌਸ਼ਲ ਨੇ ਕਾਮੇਡੀ ਫ਼ਿਲਮ ਲਈ ਤਿਆਰੀ ਕੀਤੀ ਸ਼ੁਰੂ

08/13/2020 4:06:59 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨੂੰ ਕੱਲ ਵਾਈ. ਆਰ. ਐੱਫ. ਵਿਚ ਦਾਖਲ ਹੁੰਦੇ ਵੇਖਿਆ ਗਿਆ, ਜੋ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਆਦਿਤਿਯ ਚੋਪੜਾ ਨੇ ਉਨ੍ਹਾਂ ਨੂੰ ਆਪਣੀ ਕਾਮੇਡੀ ਫ਼ਿਲਮ ਲਈ ਸਾਈਨ ਕਰ ਲਿਆ ਹੈ। ਇਸ ਐਕਟਰ ਨੇ ਕੱਲ ਤੋਂ ਵਾਈ. ਆਰ. ਐੱਫ. ਵਿਚ ਸੁਰੱਖਿਆ ਮਾਪਦੰਡਾਂ ਦਾ ਪਾਲਣ ਕਰਦੇ ਹੋਏ ਫ਼ਿਲਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਵਿੱਕੀ ਦੀ ਫ਼ਿਲਮ ਆਦੀ ਦੀ ਉਸ ਮਹੱਤਵਪੂਰਨ ਯੋਜਨਾ-ਵਾਈ. ਆਰ. ਐੱਫ. ਪ੍ਰੋਜੈਕਟ 50 ਦਾ ਭਾਗ ਹੈ, ਜੋ ਯਸ਼ਰਾਜ ਫ਼ਿਲਮਸ ਦੇ 50 ਸਾਲਾਂ ਦਾ ਜਸ਼ਨ ਮਨਾਉਂਦੀ ਹੈ।

ਆਦੀ ਨਾਲ ਰਸਮੀ ਮੁਲਾਕਾਤਾਂ ਦੇ ਚੱਲਦਿਆਂ ਵਿੱਕੀ ਕੌਸ਼ਲ ਨੂੰ ਵਾਈ. ਆਰ. ਐੱਫ. ਵਿਚ ਵੇਖਿਆ ਗਿਆ ਅਤੇ ਉਨ੍ਹਾਂ ਨੇ ਭੂਮਿਕਾ ਲਈ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਦਰਸ਼ਕਾਂ ਨੂੰ ਵਿੱਕੀ ਕੌਸ਼ਲ ਦਾ ਕਦੇ ਨਹੀਂ ਵੇਖੇ ਜਾਣ ਵਾਲਾ ਅਵਤਾਰ ਦੇਖਣ ਨੂੰ ਮਿਲੇਗਾ। ਆਦੀ ਨੂੰ ਭਰੋਸਾ ਹੈ ਕਿ ਵਿੱਕੀ ਇਸ ਫ਼ਿਲਮ ਨੂੰ ਇਕ ਸੁਰਖੀ ਬਣਾ ਦੇਵੇਗਾਂ ਜੋ ਵਾਈ. ਆਰ. ਐੱਫ. ਪ੍ਰੋਜੈਕਟ 50-ਭਾਰਤ ਵਿਚ ਭਾਰਤ ਦੇ ਪਹਿਲੇ ਅਤੇ ਇਕਲੌਤੇ ਏਕੀਕ੍ਰਿਤ ਸਟੂਡੀਓ ਦੇ 50 ਸਾਲ ਦੇ ਜਸ਼ਨ ਦਾ ਹਿੱਸਾ ਹੈ। ਨਾਮ ਜ਼ਾਹਰ ਨਾ ਕਰਨ ਦੀ ਸ਼ਰਤ ’ਤੇ ਸੂਤਰ ਦੇ ਹਵਾਲੇ ਤੋਂ ਦੱਸਿਆ ਗਿਆ।

ਸੂਤਰ ਦਾ ਕਹਿਣਾ ਹੈ ਕਿ ਅਕਤੂਬਰ ਵਿਚ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਵਿੱਕੀ ਵਾਈ. ਆਰ. ਐੱਫ. ਵਿਚ ਤਿਆਰੀ ਕਰ ਰਹੇ ਹਨ। ਆਦੀ ਅਤੇ ਵਿੱਕੀ ਫ਼ਿਲਮ ਅਤੇ ਉਨ੍ਹਾਂ ਦੀ ਭੂਮਿਕਾ ’ਤੇ ਨੋਟਿਸ ਦਾ ਅਦਾਨ-ਪ੍ਰਦਾਨ ਰਹੇ ਹਨ ਅਤੇ ਵਿੱਕੀ ਪ੍ਰੋਜੈਕਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਵਿੱਕੀ ਨੂੰ ਇਕ ਅਜਿਹੀ ਪਰਫਾਰਮੈਂਸ ਦੇਣ ਵਿਚ ਸਮਰੱਥ ਬਣਾਏਗੀ, ਜੋ ਦੇਖਣ ਯੋਗ ਹੋਵੇਗੀ।


sunita

Content Editor

Related News