Bear Grylls ਦੇ ਮਸ਼ਹੂਰ ਸ਼ੋਅ ''ਚ ਨਜ਼ਰ ਆਉਣਗੇ Vicky Kaushal

Monday, Nov 08, 2021 - 02:42 PM (IST)

Bear Grylls ਦੇ ਮਸ਼ਹੂਰ ਸ਼ੋਅ ''ਚ ਨਜ਼ਰ ਆਉਣਗੇ Vicky Kaushal

ਨਵੀਂ ਦਿੱਲੀ (ਬਿਊਰੋ) - ਡਿਸਕਵਰੀ ਚੈਨਲ ਦੇ ਮਸ਼ਹੂਰ ਸ਼ੋਅ 'Into the Wild with Bear Grylls' ਵਿਚ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਵਰਗੇ ਸੁਪਰ ਸਟਾਰ ਨਜ਼ਰ ਆ ਚੁੱਕੇ ਹਨ। ਇਨ੍ਹਾਂ ਦੋਹਾਂ ਦੇ ਐਪੀਸੋਡ ਨੂੰ ਕਾਫ਼ੀ ਟੀ. ਆਰ. ਪੀ. ਮਿਲੀ ਹੈ। ਹੁਣ ਬਾਲੀਵੁੱਡ ਦੇ ਕੁਝ ਹੋਰ ਨਵੇਂ ਚਿਹਰੇ ਇਸ ਸ਼ੋਅ ਵਿਚ ਨਜ਼ਰ ਆਉਣ ਵਾਲੇ ਹਨ। ਇਸ ਸਭ ਦੇ ਚਲਦੇ ਵਿੱਕੀ ਕੌਸ਼ਲ ਵੀ ਇਸ 'Into the Wild with Bear Grylls' ਸ਼ੋਅ ਵਿਚ ਨਜ਼ਰ ਆਉਣਗੇ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ।

ਇਸ ਸ਼ੋਅ 'ਚ ਆਉਣਗੇ ਨਜ਼ਰ
ਵਿੱਕੀ ਕੌਸ਼ਲ ਨੇ ਲਿਖਿਆ ਹੈ ਕਿ ਉਹ ਜਲਦ ਮਨੋਰੰਜਨ ਤੇ ਐਡਵੇਂਚਰਰ ਨਾਲ ਭਰਪੂਰ ਸ਼ੋਅ 'Into the Wild with Bear Grylls' ਵਿਚ 12 ਨਵੰਬਰ ਨੂੰ ਦਿਖਾਈ ਦੇਣਗੇ। ਖ਼ਬਰਾਂ ਦੀ ਮੰਨੀਏ ਤਾਂ ਵਿੱਕੀ ਕੌਸ਼ਲ ਸ਼ੋਅ 'Into the Wild with Bear Grylls ਵਿਚ ਨਵੀਂ ਲੁੱਕ ਵਿਚ ਨਜ਼ਰ ਆਉਣਗੇ। ਇਸ ਸ਼ੋਅ ਦੀ ਸ਼ੂਟਿੰਗ ਮਾਲਦੀਵ ਵਿਚ ਕੀਤੀ ਗਈ ਹੈ। ਹਾਲਾਂਕਿ ਵਿੱਕੀ ਕੌਸ਼ਲ ਨੂੰ ਹਾਈਗ੍ਰੋਫੋਬੀਆ ਹੈ ਉਨ੍ਹਾਂ ਨੂੰ ਡੂੰਘੇ ਪਾਣੀ ਵਿਚ ਜਾਣ ਤੋਂ ਡਰ ਲੱਗਦਾ ਹੈ। ਅਜਿਹੇ ਹਲਾਤਾਂ ਵਿਚ ਵਿੱਕੀ ਕੌਸ਼ਲ ਡੂੰਘੇ ਪਾਣੀ ਦਾ ਕਿਸ ਤਰ੍ਹਾਂ ਸਾਹਮਣਾ ਕਰਦੇ ਹਨ, ਇਹ ਦੇਖਣ ਵਾਲੀ ਗੱਲ ਹੋਵੇਗੀ। ਵਿੱਕੀ ਕੌਸ਼ਲ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿਚ ਉਨ੍ਹਾਂ ਦੀ ਫ਼ਿਲਮ 'ਸਰਦਾਰ ਊਧਮ' ਰਿਲੀਜ਼ ਹੋਈ ਹੈ। ਇਸ ਫ਼ਿਲਮ ਵਿਚ ਉਨ੍ਹਾਂ ਦੇ ਕੰਮ ਨੂੰ ਲੈ ਕੇ ਕਾਫ਼ੀ ਤਾਰੀਫ਼ ਹੋਈ ਹੈ। 

ਦੀਵਾਲੀ ਵਾਲੇ ਦਿਨ ਹੋਇਆ ਰੋਕਾ
ਈ-ਟਾਈਮਜ਼ ਦੀਆਂ ਰਿਪੋਰਟਾਂ ਮੁਤਾਬਕ, ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਮੀਡੀਆ ਦੇ ਕੈਮਰੇ ਤੋਂ ਖੁਦ ਨੂੰ ਬਚਾਉਣ ਲਈ ਵੱਖ-ਵੱਖ ਕਾਰਾਂ 'ਚ ਪਹੁੰਚੇ ਸਨ। ਹਾਲਾਂਕਿ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਪਹਿਲਾਂ ਹੀ ਮੀਡੀਆ 'ਚ ਹਨ। ਇੱਥੋਂ ਤਕ ਕਿ ਘਟਨਾ ਸਥਾਨ ਤੋਂ ਪਤਾ ਲੱਗਾ ਹੈ ਕਿ ਦੋਵੇਂ ਰਾਜਸਥਾਨ ਦੇ ਸਵਾਈ ਮਾਧੋਪੁਰ ਸਥਿਤ ਸਿਕਸ ਸੈਂਸ ਫੋਰਟ ਰਿਜ਼ੋਰਟ 'ਚ ਸੱਤ ਫੇਰੇ ਲੈਣ ਜਾ ਰਹੇ ਹਨ। ਦੋਵੇਂ ਦਸੰਬਰ ਮਹੀਨੇ 'ਚ ਵਿਆਹ ਕਰਨ ਜਾ ਰਹੇ ਹਨ।

ਕਬੀਰ ਖ਼ਾਨ ਦੇ ਘਰ ਕਰਵਾਈ ਗਈ ਸੈਰੇਮਨੀ
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀ ਰੋਕਾ ਸੈਰੇਮਨੀ 'ਚ ਪਰਿਵਾਰ ਦੇ ਖ਼ਾਸ ਮੈਂਬਰ ਹੀ ਸ਼ਾਮਲ ਹੋਏ। ਖ਼ਬਰਾਂ ਮੁਤਾਬਕ, ਵਿੱਕੀ ਕੌਸ਼ਲ ਦਾ ਪੱਖ ਉਸ ਦਾ ਭਰਾ ਸੰਨੀ ਕੌਸ਼ਲ ਅਤੇ ਮਾਤਾ-ਪਿਤਾ ਸਨ। ਇਸ ਲਈ ਕੈਟਰੀਨਾ ਕੈਫ ਵੱਲੋਂ ਉਨ੍ਹਾਂ ਦੀ ਭੈਣ ਅਤੇ ਮਾਂ ਸੁਜ਼ੈਨ ਸੀ। ਕਬੀਰ ਖ਼ਾਨ ਨੇ ਕੈਟਰੀਨਾ ਕੈਫ ਨਾਲ ਹਿੱਟ ਫ਼ਿਲਮਾਂ 'ਚ ਇਕੱਠੇ ਕੰਮ ਕੀਤਾ ਹੈ ਅਤੇ ਉਹ ਕੈਟਰੀਨਾ ਕੈਫ਼ ਨੂੰ ਇੱਕ ਪਰਿਵਾਰ ਵਾਂਗ ਮੰਨਦੇ ਹਨ।

PunjabKesari

ਦਸੰਬਰ 'ਚ ਵਿਆਹ
ਇਸ ਮੌਕੇ ਕਬੀਰ ਖ਼ਾਨ ਦੇ ਘਰ ਨੂੰ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ ਪਰ ਲੋਕਾਂ ਨੇ ਸੋਚਿਆ ਕਿ ਇਹ ਦੀਵਾਲੀ ਮਨਾਉਣ ਲਈ ਹੋਵੇਗਾ। ਦੂਜੇ ਪਾਸੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਆਪਣੇ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਪਰ ਕੋਈ ਨਹੀਂ ਸਮਝ ਸਕਿਆ ਕਿ ਇਹ ਦੀਵਾਲੀ ਹੈ ਜਾਂ ਮੰਗਣੀ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਇਹ ਜੋੜਾ ਵਿਆਹ ਲਈ ਵਿਦੇਸ਼ ਦੀ ਮੰਜ਼ਿਲ ਦੀ ਤਲਾਸ਼ ਕਰ ਰਿਹਾ ਹੈ ਪਰ ਬਿਜ਼ੀ ਸ਼ੈਡਿਊਲ ਕਾਰਨ ਉਨ੍ਹਾਂ ਨੇ ਰਾਜਸਥਾਨ ਨੂੰ ਚੁਣਿਆ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News